Menu

ਅਮਰੀਕਾ ਦੇਵੇਗਾ ਭਾਰਤ ਨੂੰ 24 ਸੀਹਾਕ ਹੈਲੀਕਾਪਟਰ

ਅਮਰੀਕਾ ਨੇ ਭਾਰਤ ਨੂੰ 24 ਐਮਐਚ-60 ਆਰ ਰੋਮਯੋ ਸੀਹਾਕ ਹੈਲਿਕਾਪਟਰਾਂ ਨੂੰ ਵੇਚੇ ਜਾਣ ਨੂੰ ਮਨਜ਼ੂਰੀ  ਦੇ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਨੂੰ ਇਹ ਹੈਲੀਕਾਪਟਰ 2.4 ਅਰਬ ਡਾਲਰ (ਕਰੀਬ 16 ਹਜਾਰ ਕਰੋੜ ਰੁਪਏ) ਵਿੱਚ ਵੇਚੇ ਜਾਣਗੇ। ਹੈਲੀਕਾਪਟਰ ਦੁਸ਼ਮਣ ਦੀਆਂ ਪਨਡੁੱਬੀਆਂ ਨੂੰ ਨਸ਼ਟ ਕਰਨ ਤੋਂ ਇਲਾਵਾ ਜਹਾਜਾਂ ਨੂੰ ਖਦੇੜਨ ਅਤੇ ਸਮੁੰਦਰ ਵਿੱਚ ਸਰਚ-ਬਚਾਅ ਅਭਿਆਨ ਵਿੱਚ ਕਾਰਗਰ ਸਾਬਤ ਹੋਣਗੇ। ਰੋਮਯੋ ਸੀਹਾਕ ਹੈਲੀਕਾਪਟਰੋਂ ਨੂੰ ਲਾਕਹੀਡ-ਮਾਰਟਿਨ ਕੰਪਨੀ ਨੇ ਬਣਾਇਆ ਹੈ। ਇਹ ਬ੍ਰੀਟਿਸ਼ ਸੀ ਕਿੰਗ ਹੈਲਿਕਾਪਟਰਾਂ ਦੀ ਜਗ੍ਹਾ ਲੈਣਗੇ।ਮੰਗਲਵਾਰ ਨੂੰ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ 24 ਹੈਲੀਕਾਪਟਰ ਵੇਚੇ ਜਾਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ। ਭਾਰਤ, ਅਮਰੀਕਾ ਦਾ ਵੱਡਾ ਡਿਫੈਂਸ ਪਾਰਟਨਰ ਹੈ।ਅਮਰੀਕਾ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਹੈਲੀਕਾਪਟਰਾਂ ਦੀ ਮਦਦ ਨਾਲ ਘਰੇਲੂ ਪੱਧਰ ‘ਤੇ ਭਾਰਤ ਦੀ ਸੁਰੱਖਿਆ ਮਜਬੂਤ ਹੋਵੇਗੀ ਅਤੇ ਉਸਨੂੰ ਦੁਸ਼ਮਨਾਂ ਨਾਲ ਨਿੱਬੜਨ ਵਿੱਚ ਮਦਦ ਮਿਲੇਗੀ। ਭਾਰਤ ਨੂੰ ਇਨ੍ਹਾਂ ਹੈਲੀਕਾਪਟਰਾਂ ਨੂੰ ਫੌਜ ਵਿੱਚ ਸ਼ਾਮਿਲ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਹੋਵੇਗੀ। ਇਸ ਰੋਮਯੋ ਐਮਐਚ-60ਆਰ ਨੂੰ ਦੁਨੀਆ ਦਾ ਸਭ ਤੋਂ ਚੰਗਾ ਮੈਰੀਟਾਇਮ ਹੈਲੀਕਾਪਟਰ ਮੰਨਿਆ ਜਾਂਦਾ ਹੈ।  ਰੱਖਿਆ ਪ੍ਰਮੁੱਖਾਂ ਦੀਆਂ ਮੰਨੀਏ ਤਾਂ ਇਹ ਮੌਜੂਦਾ ਹੈਲੀਕਾਪਟਰਾਂ ਵਿਚ ਸਭ ਤੋਂ ਆਧੁਨਿਕ ਹਨ।ਇਸਨੂੰ ਜੰਗੀ ਜਹਾਜ,  ਕਰੂਜਰਸ ਅਤੇ ਏਅਰਕਰਾਫਟ ਕਰਿਅਰ ਨਾਲ ਆਪਰੇਟ ਕੀਤਾ ਜਾ ਸਕਦਾ ਹੈ। ਅਮਰੀਕੀ ਨੇਵਲ ਏਅਰ ਕਮਾਂਡ  ਦੇ ਮੁਤਾਬਕ-ਸੀਹਾਕ ਹੈਲੀਕਾਪਟਰ ਐਂਟੀ-ਸਬਮਰੀਨ ਤੋਂ ਇਲਾਵਾ ਨਿਗਰਾਨੀ,  ਸੂਚਨਾ,  ਜੋਧਾ ਸਰਚ ਅਤੇ ਬਚਾਅ ,  ਗਨਫਾਇਰ ਅਤੇ ਲਾਜਿਸਟਿਕ ਸਪੋਰਟ ਵਿੱਚ ਕਾਰਗਰ ਹਨ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans