Menu

ਗੂਗਲ ਇੰਡੀਆ ਦੇ ਵਾਈਸ ਪ੍ਰੈਜੀਡੈਂਟ ਰਾਜਨ ਆਨੰਦਨ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ – ਗੂਗਲ ਦੇ ਸਾਊਥ-ਈਸਟ ਏਸ਼ੀਆ ਅਤੇ ਭਾਰਤ ਦੇ ਵਾਈਸ ਪ੍ਰੈਜੀਡੈਂਟ ਰਾਜਨ ਆਨੰਦਨ ਨੇ ਅਸਤੀਫ਼ਾ ਦੇ ਦਿੱਤਾ ਹੈ। ਉਹ ਇਸ ਮਹੀਨੇ ਦੇ ਅੰਤ ‘ਚ ਕੰਪਨੀ ਛੱਡ ਦੇਣਗੇ।  ਗੂਗਲ ਛੱਡਣ ਤੋਂ ਬਾਅਦ ਰਾਜਨ ਵੈਂਚਰ ਐਂਡ ਕੰਪਨੀ ਸਿਕਓਆ ਕੈਪੀਟਲ ਇੰਡੀਆ ਜੁਆਇਨ ਕਰਨਗੇ। ਇਸ ਫ਼ਰਮ ਦੇ ਮੈਨੇਜਿੰਗ ਡਾਇਰੈਕਟਰ ਸ਼ੈਲੇਂਦਰ ਜੇ. ਸਿੰਘ ਨੇ ਲਿੰਕਡ ਇਨ ਪੋਸਟ ‘ਚ ਕਿਹਾ ਹੈ ਕਿ ਰਾਜਨ ਲੀਡਰਸ਼ਿਪ ਟੀਮ ਦਾ ਹਿੱਸਾ ਬਣਨਗੇ।

ਰਾਜਨ ਪਿਛਲੇ 8 ਸਾਲ ਤੋਂ ਗੂਗਲ ‘ਚ ਸਨ। ਇਸ ਤੋਂ ਪਹਿਲਾਂ 2010 ਤਕ ਉਹ ਮਾਈਕ੍ਰੋਸਾਫ਼ਟ ਨਾਲ ਜੁੜੇ ਹੋਏ ਸਨ। ਗੂਗਲ ਤੋਂ ਉਨ੍ਹਾਂ ਦੇ ਅਸਤੀਫ਼ੇ ਦਾ ਕਾਰਨ ਪਤਾ ਨਹੀਂ ਲੱਗਾ ਹੈ। ਗੂਗਲ ਦੇ ਕੰਟਰੀ ਡਾਇਰੈਕਟਰ (ਸੇਲਜ਼) ਵਿਕਾਸ ਅਗਨੀਹੋਤਰੀ, ਰਾਜਨ ਦੀ ਥਾਂ ਗੂਗਲ ਇੰਡੀਆ ਦੇ ਅੰਤਰਮ ਹੈਡ ਬਣਨਗੇ।

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In