Menu

ਚੀਨ ‘ਚ ਅਧਿਆਪਕ ਨੇ 23 ਬੱਚਿਆਂ ਨੂੰ ਦਿੱਤੀ ਜ਼ਹਿਰ

ਬੀਜਿੰਗ – ਮੱਧ ਚੀਨ ਦੇ ਹੇਨਾਨ ਸੂਬੇ ‘ਚ ਇੱਕ ਕਿੰਡਰ-ਗਾਰਟਨ ਅਧਿਆਪਕ ਨੇ 23 ਬੱਚਿਆਂ ਨੂੰ ਜ਼ਹਿਰ ਦੇ ਦਿੱਤੀ। ਪੁਲਿਸ ਨੇ ਇਸ ਘਟਨਾ ਤੋਂ ਬਾਅਦ ਵਾਂਗ ਨਾਮੀ ਦੋਸ਼ੀ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ ਪਿਛਲੇ ਹਫ਼ਤੇ ਦੀ ਹੈ। ਮੁੱਢਲੀ ਜਾਂਚ ਮੁਤਾਬਕ ਵਾਂਗ ਨੇ ਬੱਚਿਆਂ ਨੂੰ ਭੋਜਨ ‘ਚ ਜ਼ਹਿਰੀਲਾ ਸੋਡੀਅਮ ਨਾਈਟਰੇਟ ਦਿੱਤਾ ਸੀ। ਭੋਜਨ ਖਾਣ ਮਗਰੋਂ ਕਈ ਬੱਚੇ ਉਲਟੀਆਂ ਕਰਨ ਲੱਗ ਪਏ ਅਤੇ ਕਈ ਬੇਹੋਸ਼ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੋਂ ਕਿ ਵਧੇਰੇ ਬੱਚਿਆਂ ਨੂੰ ਛੁੱਟੀ ਮਿਲ ਗਈ ਹੈ। ਦੱਸਿਆ ਗਿਆ ਹੈ ਕਿ ਸੋਡੀਅਮ ਨਾਈਟਰੇਟ ਮੀਟ ਅਤੇ ਮੱਛੀ ਉਤਪਾਦਾਂ ‘ਚ ਵਰਤਿਆ ਜਾਣ ਵਾਲਾ ਭੋਜਨ ਪਦਾਰਥ ਹੈ। ਜੇਕਰ ਇਸ ਦੀ ਗ਼ਲਤ ਤਰੀਕੇ ਨਾਲ ਵਰਤੋਂ ਕੀਤੀ ਜਾਵੇ ਤਾਂ ਇਹ ਜ਼ਹਿਰ ਦਾ ਕੰਮ ਕਰਦਾ ਹੈ ਅਤੇ ਲੋਕਾਂ ਦੀ ਜਾਨ ਵੀ ਜਾ ਸਕਦੀ ਹੈ।

Listen Live

Subscription Radio Punjab Today

Our Facebook

Social Counter

  • 15661 posts
  • 0 comments
  • 0 fans

Log In