ਜ਼ੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਦੇ ਵੈਲਫੇਅਰ ਦੇ ਪੈਸੇ, ਜੋ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਮੁਲਾਕਾਤ ਸਮੇ ਬੰਦੀਆ ਨੂੰ ਜ਼ੇਲ੍ਹ ਵਿੱਚ ਵਰਤਣ ਲਈ ਘਰ ਵਾਲਿਆਂ ਵੱਲੋਂ ਜਾ ਰਿਸ਼ਤੇਦਾਰਾਂ ਵਲੋ ਦਿੱਤੇ ਜਾਂਦੇ ਹਨ ਅਤੇ ਇਹ ਪੈਸੇ ਵੈਲਫੇਅਰ ਅਫਸਰ ਕੋਲ ਜਮਾਂ ਹੋ ਜਾਦੇ ਹਨ ਅਤੇ ਫਿਰ ਸਮਾਨ ਆਦਿ ਖਰੀਦਣ ਲਈ ਕੂਪਨਾਂ ਦੇ ਰੂਪ ਵਿੱਚ ਬੰਦੀਆਂ ਨੂੰ ਦੇ ਦਿੱਤੇ ਜਾਂਦੇ ਹਨ, ਵਿੱਚ ਵੱਡਾ ਘਪਲਾ ਕਰਨ ਦੀ ਜਾਣਕਾਰੀ ਮੌਜੂਦਾ ਜ਼ੇਲ੍ਹ ਸੁਪਰਡੈਂਟ ਨੂੰ ਮਿਲੀ ਤਾਂ ਉਹਨਾਂ ਵੱਲੋਂ ਉਸ ਸਮੇਂ ਦੇ ਤਿੰਨਾਂ ਅਧਿਕਾਰੀਆਂ ਜੋ ਹੁਣ ਫਰੀਦਕੋਟ ਜੇਲ੍ਹ ਵਿਖੇ ਬਤੌਰ ਸੁਪਰਡੈਂਟ ਸੇਵਾ ਨਿਭਾ ਰਹੇ ਦੇਵਿੰਦਰ ਸਿੰਘ ਰੰਧਾਵਾ, ਮੁੱਅਤਲੀ ਕਾਰਣ ਮਾਡਰਨ ਜੇਲ੍ਹ ਨਾਭਾ ਵਿਖੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਅਤੇ ਸਹਾਇਕ ਡਿਪਟੀ ਸੁਪਰਡੈਂਟ ਜ਼ੇਲ੍ਹ ਬਠਿੰਡਾ ਸਿੰਕਦਰ ਸਿੰਘ, ਨੂੰ ਵਾਰ ਵਾਰ ਪੱਤਰ ਲਿਖੇ ਅਤੇ ਪਰ ਕੋਈ ਠੋਸ ਜਵਾਬ ਇਹਨਾਂ ਵੱਲੋਂ ਨਹੀਂ ਮਿਲਿਆ ਤਾਂ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਇਸਦੀ ਲਿਖਤੀ ਜਾਣਕਾਰੀ ਐਸ.ਐਸ.ਪੀ. ਮਾਨਸਾ ਨੂੰ ਦਿੱਤੀ। ਜਿੰਨਾਂ ਦੇ ਹੁਕਮ ਤੇ ਤਿੰਨੇ ਅਧਿਕਾਰੀਆਂ ਦੇ ਖਿਲਾਫ ਥਾਣਾ ਸਦਰ ਮਾਨਸਾ ਵਿੱਚ ਆਈਪੀਸੀ ਦੀ ਧਾਰਾ 409 ਤਹਿਤ ਮੁਕੱਦਮਾ ਨੰਬਰ 70 ਦਰਜ ਰਜਿਸਟਰ ਹੋਇਆ। ਥਾਣਾ ਸਦਰ ਮਾਨਸਾ ਦੇ ਮੁੱਖ ਅਫਸਰ ਦੀਵਾਨ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮ ਅਨੁਸਾਰ ਤਿੰਨੇ ਜ਼ਿਲ੍ਹਾ ਜ਼ੇਲ੍ਹ ਵਿੱਚ ਤੈਨਾਤ ਰਹੇ ਅਧਿਕਾਰੀਆਂ ਦਵਿੰਦਰ ਸਿੰਘ ਰੰਧਾਵਾ (ਰਿਟਾਇਰਡ), ਮੁਅੱਤਲ ਚੱਲ ਰਹੇ ਡਿਪਟੀ ਸੁਪਰਡੈਂਟ ਗੁਰਜੀਤ ਸਿੰਘ ਬਰਾੜ ਅਤੇ ਸਹਾਇਕ ਡਿਪਟੀ ਸੁਪਰਡੈਂਟ ਜ਼ੇਲ੍ਹ ਕਮ ਵੇਲਫੇਅਰ ਅਫਸਰ ਬਠਿੰਡਾ ਸਿੰਕਦਰ ਸਿੰਘ ਦੇ ਖਿਲਾਫ 5 ਲੱਖ 92 ਹਜਾਰ 652 ਰੁਪਏ ਗਬਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਪਰ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ।