ਜਲੰਧਰ ਪੁਲਿਸ ਨੇ ਖ਼ਾਲਿਸਤਾਨ ਕਮਾਂਡੋ ਫੋਰਸ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਸਬੰਧਿਤ ਦਹਿਸ਼ਤਗਰਦ ਅਮਰੀਕ ਸਿੰਘ ਮੰਗਾ ਨੂੰ ਗ੍ਰਿਫ਼ਤਾਰ ਕੀਤਾ ਹੈ। ਯੁਗਾਂਡਾ ਵਾਸੀ ਅਮਰੀਕ ਨੇਪਾਲ ਰਾਹੀਂ ਭਾਰਤ ਵਿਚ ਦਾਖਲ ਹੋਇਆ ਸੀ ਅਤੇ 2 ਸਾਲ ਤੋਂ ਗੈਰ ਕਾਨੂੰਨੀ ਤੌਰ ਤੇ ਭਾਰਤ ਵਿੱਚ ਰਹਿ ਰਿਹਾ ਸੀ। ਅਮਰੀਕ 2006 ਵਿੱਚ ਜਲੰਧਰ ਬੱਸ ਸਟੈਂਡ ਤੇ ਹੋਏ 2 ਬੰਬ ਧਮਾਕਿਆਂ ਦੇ ਮਾਮਲੇ ਚ ਲੋੜੀਂਦਾ ਸੀ। ਇਨ੍ਹਾਂ ਧਮਾਕਿਆਂ ਵਿੱਚ 3 ਲੋਕਾਂ ਦੀ ਮੌਤ ਹੋ ਗਈ ਸੀ।
ਗ੍ਰਿਫ਼ਤਾਰ ਮੁਲਜ਼ਮ ਨੇ ਮੰਨਿਆ ਹੈ ਕਿ ਉਹ 1992 ਤੋਂ 1995 ਦੇ ਸਮੇਂ ਦਹਿਸ਼ਤਗਰਦੀ ਸਰਗਰਮੀਆਂ ਵਿਚ ਸ਼ਾਮਲ ਰਿਹਾ ਸੀ। ਅਮਰੀਕ ਸਿੰਘ ਮਨੁੱਖੀ ਤਸਕਰੀ ਦੇ ਮਾਮਲੇ ਚ 4 ਸਾਲ ਯੁਗਾਂਡਾ ਜੇਲ੍ਹ ਵਿੱਚ ਵੀ ਬੰਦ ਰਿਹਾ ਹੈ। ਅਮਰੀਕ ਸਿੰਘ ਦੀਆਂ ਵੱਖ-ਵੱਖ ਤਸਵੀਰਾਂ ਸਾਹਮਣੇ ਆਈਆਂ ਹਨ। ਅਮਰੀਕ ਸਿੰਘ ਦੀਆਂ 6 ਤਸਵੀਰਾਂ ਸਾਹਮਣੇ ਆਈਆਂ ਹਨ। ਇਹਨਾਂ 6 ਤਸਵੀਰਾਂ ਵਿੱਚ ਵੱਖ ਵੱਖ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਕਿਸੇ ਵਿੱਚ ਉਸ ਨੇ ਪੱਗ ਬੰਨੀ ਹੋਈ ਹੈ। ਕਿਸੇ ਤਸਵੀਰ ਵਿੱਚ ਉਸ ਨੇ ਦਾੜ੍ਹੀ ਰੱਖੀ ਪਰ ਵਾਲ ਪੂਰੀ ਤਰ੍ਹਾਂ ਕਟਵਾਏ ਹਨ ਤਾਂ ਕਿਸੇ ਤਸਵੀਰ ਵਿੱਚ ਉਹ ਸਿਰ ਮੂੰਹ ਤੋਂ ਮੋਨਾ ਨਜ਼ਰ ਆ ਰਿਹਾ ਹੈ।