Menu

ਕੈਪਟਨ ਨੇ ਕਿਸਾਨਾਂ,ਨੋਜਵਾਨਾਂ ਅਤੇ ਸਰਕਾਰੀ ਮੁਲਾਜ਼ਮਾਂ ਨਾਲ ਕੀਤੇ ਝੂਠੇ ਵਾਅਦੇ – ਮਜੀਠੀਆ

ਸਰਦੂਲਗੜ – ਯੂਥ ਅਕਾਲੀ ਦਲ ਵੱਲੋ ਵਰਕਰਾਂ ਨੂੰ ਲੋਕ ਸਭਾ ਚੋਣਾਂ ਵਿੱਚ ਲਾਮਬੰਦ ਕਰਨ ਲਈ ਹਲਕਾ ਸਰਦੂਲਗੜ ਦੇ ਕਸਬਾ ਝੁਨੀਰ ਵਿਖੇ ਇੱਕ ਰੈਲੀ ਕੀਤੀ ਗਈ। ਜਿਸ ਨੂੰ ਸੰਬੋਧਨ ਕਰਨ ਲਈ ਪੰਜਾਬ ਦੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਅਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਮੋਕੇ ਤੇ ਰੈਲੀ ਨੂੰ ਸੰਬੋਧਨ ਕਰਦਿਆ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਵਿਧਾਨ ਸਭਾ ਚੋਣਾ ਤੋ ਪਹਿਲਾਂ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਕਿਸਾਨਾਂ ਦਾ 90 ਹਜ਼ਾਰ ਕਰੋੜ ਕਰਜ਼ਾਂ ਮਾਫ ਕੀਤਾ ਜਾਵੇਗਾ ਅਤੇ ਹਰ ਘਰ ਵਿੱਚ ਨੋਜਵਾਨਾਂ ਨੂੰ ਨੋਕਰੀ ਦਿੱਤੀ ਜਾਵੇਗੀ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਕੋੀ ਵੀ ਵਾਅਦਾ ਪੂਰਾ ਨਹੀ ਕੀਤਾ ਗਿਆ ਜਦ ਕਿ ਕਿਸਾਨਾਂ ਦਾ ਕਰਜਾ ਮਾਫ ਨਹੀ ਕੀਤਾ ਘਿਆ ਜਿਸ ਕਾਰਨ 2 ਸਾਲਾਂ ਵਿੱਚ ਪੰਜਾਬ ਦੇ 950 ਕਿਸਾਨਾਂ ਨੇ ਕਰਜ਼ੇ ਦੇ ਬੋਝ ਥੱਲੇ ਆਕੇ ਆਤਮ ਹੱਤਿਆ ਕਰ ਲਈ ਹੈ ਅਤੇ ਨਾ ਹੀ ਕਿਸੇ ਨੋਜਾਵਾਨ ਨੂੰ ਕੋਈ ਨੋਕਰੀ ਨਹੀ ਦਿੱਤੀ ਗਈ। ਇਸ ਤੋ ਇਲਾਵਾ ਪੰਜਾਬ ਦੀ ਕੈਪਟਨ ਸਰਕਾਰ ਨੇ ਪਿਛਲੀ ਅਕਾਲੀ ਦਲ ਦੀ ਸਰਕਾਰ ਸਮੇ ਜਿੰਨਾਂ ਮੁਲਾਜਮਾਂ ਨੂੰ 45 ਹਜ਼ਾਰ ਰੁਪਇਆ ਤਨਖਾਹ ਮਿਲਦੀ ਸੀ ਉਸ ਵਿੱਚ ਕਟੋਤੀ ਕਰਕੇ 13 ਹਜ਼ਾਰ ਕਰ ਦਿੱਤੀ ਹੈ। ਜਦ ਉਕਤ ਮੁਲਾਜਮ ਆਪਣੀਆ ਮੰਗਾ ਲਈ ਪਟਿਆਲਾ ਵਿਖੇ ਧਰਨਾ ਦੇਣ ਲਈ ਗਏ ਤਾਂ ਇੰਨਾ ਉਪਰ ਡਾਂਗਾਂ ਬਰਾਈਆਂ।ਇਸ ਤੋ ਇਲਾਵਾ ਮੁਲਾਜਮਾਂ ਦਾ 4 ਹਜ਼ਾਰ ਕਰੋੜ ਰੁਪਇਆ ਤਨਖਾਹਾ ਦਾ ਸਰਕਾਰ ਵੱਲ ਬਕਾਇਆ ਖੜਿਆ ਹੈ ਜਿਸ ਕਾਰਨ ਨੋਜਵਾਨ,ਕਿਸਾਨ ਅਤੇ ਮੁਲਾਜਮ ਇਸ ਸਰਕਾਰ ਤੋ ਬਹੁਤ ਦੁੱਖੀ ਹਨ ਅਤੇ ਇਹ ਲੋਕ ਆਉਣ ਵਾਲੀਆ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦਾ ਠੋਕ ਕੇ ਬਟਨ ਦਬਾ ਕੇ ਕਾਂਗਰਸ ਦੇ ਵਿਰੱਧ ਆਪਣਾ ਗੁੱਸਾ ਕਢਣਗੇ। ਉਨਾਂ ਨੇ ਕਿਹਾ ਕਿ ਇੰਨਾਂ ਚੋਣਾ ਵਿੱਚ ਹੋਰ ਪਾਰਟੀਆ ਜਿਵੇ ਆਪ,ਪਾਪ ਅਤੇ ਟਕਸਾਲੀ ਦੇ ਉਮੀਦਵਾਰ ਵੀ ਵੋਟਾਂ ਮੰਗਣ ਆਉਣਗੇ ਪਰੰਤੂ ਇਹ ਸਾਰੀਆ ਪਾਰਟੀਆ ਨੂੰ ਕਾਂਗਰਸ ਪਾਰਟੀ ਹੀ ਸਲਾਹ ਦਿੰਦੀ ਹੈ ਅਤੇ ਚੋਣਾ ਲੜਨ ਲਈ ਪੈਸਾ ਹੀ ਕਾਂਗਰਸ ਪਾਰਟੀ ਦਿੰਦੀ ਹੈ। ਉਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਵੋਟ ਚਾਰ ਪੰਜ ਥਾਂ ਵੰਡੀ ਜਾਵੇ ਜਿਸ ਕਾਰਨ ਕਾਂਗਰਸ ਪਾਰਟੀ ਥੌੜੀਆ ਵੋਟਾਂ ਲੈਕੇ ਜਿੱਤ ਪ੍ਰਾਪਤ ਕਰ ਸਕੇ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇੰਨਾਂ ਵੋਟਾਂ ਵਿੱਚ ਆਪਣਾ ਉਮੀਦਵਾਰ ਜਾਨੀ ਕਿ ਵਕੀਲ ਚੰਗਾ ਚੁਣੀਓ ਜੋ ਕਿ ਤੁਹਾਡੀ ਅਵਾਜ਼ ਸੰਸਦ ਭਵਨ ਚੰਗੀ ਤਰਾ ਚੱੁਕ ਸਕੇ ਉਨਾਂ ਨੇ ਕਿਹਾ ਕਿ ਜੇਕਰ ਅਸੀ ਵਕੀਲ ਮਾੜਾ ਚੁਣ ਲੈਂਦੇ ਹਾਂ ਤਾਂ ਉਹ ਵਕੀਲ ਜਿੱਤਿਆ ਹੋਇਆ ਕੇਸ ਵੀ ਹਰਾ ਦਿੰਦਾ ਹੈ ਅਤੇ ਚੰਗਾ ਵਕੀਲ ਹੋਵੇ ਤਾਂ ਉਹ ਹਾਰਿਆ ਹੋਇਆ ਕੇਸ ਵੀ ਜਿਤਾਂ ਦਿੰਦਾ ਹੈ ਜਿਸ ਤਰਾਂ ਤੁਸੀ 2014 ਵਿੱਚ ਬੀਬਾ ਹਰਸਿਮਰਤ ਕੋਰ ਬਾਦਲ ਨੂੰ ਚੱੁਣ ਕੇ ਭੇਜਿਆ ਸੀ ਉਨਾਂ ਵੱਲੋ ਬਠਿੰਡਾ ਮਾਨਸਾ ਹਲਕੇ ਵਿੱਚ ਏਮਜ ਵਰਗੇ ਹਸਪਤਾਲ ਦੀ ਸਥਾਪਨਾ ਕਰਵਾਈ ਜਿਸ ਵਿੱਚ 50 ਸੀਟਾਂ ਸ਼ੁਰੂ ਵੀ ਹੋ ਗਈਆ ਹਨ। ਇਸ ਮੋਕੇ ਤੇ ਉਨਾਂ ਵੱਲੋ ਲੋਕਾਂ ਤੋ ਹੁੰਗਾਰਾ ਲਿਆ ਕਿ ਬੀਬਾ ਹਰਸਿਮਰਤ ਕੋਰ ਬਾਦਲ ਨੂੰ ਫਿਰ ਤੋ ਲੋਕ ਸਭਾ ਬਠਿੰਡਾ ਤੋ ਚੋਣ ਲੜਾ ਦਿੱਤੀ ਜਾਵੇ ਤਾਂ ਲੋਕਾਂ ਨੇ ਪੂਰਨ ਹੁੰਗਾਰਾ ਦਿੱਤਾ ਉਸ ਤੋ ਬਾਅਦ ਮਜੀਠੀਆ ਨੇ ਕਿਹਾ ਕਿ ਬਲਵਿੰਦਰ ਸਿੰਘ ਭੂੰਦੜ ਨੇ ਹੀ ਟਿਕਟ ਦੇਣੀ ਹੈ ਇਹ ਟਿਕਟ ਜਿਸ ਮਰਜੀ ਨੂੰ ਦੇ ਸਕਦੇ ਹਨ। ਇਸ ਮੋਕੇ ਤੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ,ਹਲਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ,ਸਾਬਕਾ ਵਿਧਾਇਕ ਹਰਬੰਤ ਦਾਤੇਵਾਸ,ਮਾਲਵਾ ਜੋਨ ੨ ਦੇ ਪ੍ਰਧਾਨ ਬੰਟੀ ਰੋਮਾਣਾ,ਨਗਰ ਪੰਚਾਇਤ ਪ੍ਰਧਾਨ ਜਤਿੰਦਰ ਜੈਨ ਬੋਬੀ,ਤਰਸੇਮ ਚੰਦ ਭੋਲੀ,ਜਗਦੀਪ ਸਿੰਘ ਢਿੱਲੋ,ਸੁਨੀਲ ਜੈਨ ਘੱਪਾ,ਪ੍ਰੇਮ ਖਟੀਕ,ਰਾਜੂ ਜੈਨ,ਹੇਮੰਤ ਹਨੀ,ਰਮਨਦੀਪ ਸਿੰਘ,ਜਗਪਾਲ ਖਹਿਰਾ,ਪਰਮਜੀਤ ਸੂਚ,ਗੁਰਿੰਦਰ ਸਿੰਘ,ਬਿੰਦਰ ਸਾਹਨੇਵਾਲੀ,ਆਦਿ ਮੋਜੂਦ ਸਨ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans