ਪੰਜਾਬ ਆਪ ਦੇ ਬਾਗੀ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖਾਲਸਾ ਅੱਜ ਕੇਂਦਰੀ ਵਜ਼ੀਰ ਅਰੁਣ ਜੇਤਲੀ ਦੀ ਮੌਜੂਦਗੀ ਵਿਚ ਬੀ ਜੇ ਪੀ ਵਿਚ ਸ਼ਾਮਲ ਹੋ ਗਏ। ਇਸ ਵੇਲੇ ਕੇਂਦਰੀ ਰਾਜ ਮੰਤਰੀ ਹਰਦੀਪ ਪੂਰੀ ਵੀ ਮੌਜੂਦ ਸਨ । ਖਾਲਸਾ ਪੰਜਾਬ ਦੇ ਰਿਜ਼ਰਵ ਲੋਕ ਸਭਾ ਹਲਕੇ ਫਤਹਿਗੜ੍ਹ ਸਾਹਿਬ ਤੋਂ 2014 ਵਿਚ ਲੋਕ ਸਭਾ ਮੈਂਬਰ ਚੁਣੇ ਗਏ ਸਨ। ਆਪ ਨਾਲ ਰਿਸ਼ਤਿਆਂ ‘ਚ ਆਈ ਦਰਾਰ ਤੋਂ ਬਾਅਦ ਖਾਲਸਾ ਦੀਆਂ ਨਜ਼ਦੀਕੀਆਂ ਭਾਜਪਾ ਨਾਲ ਵਧ ਗਈਆਂ ਸਨ ਅਤੇ ਚਰਚਾ ਸੀ ਕਿ ਉਹ ਭਾਜਪਾ ਦੀ ਟਿਕਟ ‘ਤੇ ਕਿਤਿਓਂ ਚੋਣ ਲੜ ਸਕਦੇ ਹਨ।