Menu

ਦੱਖਣੀ ਅਫਰੀਕੀ ਦੇਸ਼ਾਂ ਚ ਚੱਕਰਵਾਤੀ ਤੂਫ਼ਾਨ ਦਾ ਕਹਿਰ, 15 ਲੱਖ ਲੋਕ ਪ੍ਰਭਾਵਿਤ

ਚੱਕਰਵਾਤੀ ਤੂਫ਼ਾਨ ਇਦਾਈ ਦੀ ਲਪੇਟ ‘ਚ ਆ ਕੇ ਮੌਜ਼ੰਬੀਕ, ਜ਼ਿੰਬਾਬਵੇ ਤੇ ਮਲਾਵੀ ‘ਚ 150 ਲੋਕਾਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਤੇ ਸਰਕਾਰੀ ਅਧਿਕਾਰੀਆਂ ਮੁਤਾਬਕ ਇਨ੍ਹਾਂ ਤਿੰਨਾਂ ਦੱਖਣੀ ਅਫਰੀਕੀ ਦੇਸ਼ਾਂ ‘ਚ ਤੂਫ਼ਾਨ ਦੀ ਲਪੇਟ ਵਿਚ ਆ ਕੇ 15 ਲੱਖ ਲੋਕ ਪ੍ਰਭਾਵਿਤ ਹੋਏ ਹਨ।

ਸੈਂਕੜੇ ਲੋਕ ਜਿੱਥੇ ਲਾਪਤਾ ਹਨ ਉੱਥੇ ਦਿਹਾਤੀ ਇਲਾਕਿਆਂ ‘ਚ ਸੜਕੀ ਤੇ ਟੈਲੀਫੋਨ ਸੰਪਰਕ ਟੁੱਟਣ ਨਾਲ ਹਜ਼ਾਰਾਂ ਲੋਕ ਥਾਂ-ਥਾਂ ਫਸੇ ਹੋਏ ਹਨ। ਦੱਖਣੀ ਅਫਰੀਕਾ ਦੀ ਫ਼ੌਜ ਨੇ ਜਹਾਜ਼ ਤੇ ਡਾਕਟਰੀ ਅਮਲੇ ਨੂੰ ਮੌਜ਼ੰਬੀਕ ਤੇ ਮਲਾਵੀ ‘ਚ ਮਦਦ ਲਈ ਭੇਜਿਆ ਹੈ।

ਚੱਕਰਵਾਤ ਦਾ ਸਭ ਤੋਂ ਜ਼ਿਆਦਾ ਅਸਰ ਮੌਜ਼ੰਬੀਕ ਦੀ ਕੇਂਦਰੀ ਬੰਦਰਗਾਹ ਸ਼ਹਿਰ ਬੇਰਾ ਵਿਚ ਹੋਇਆ ਹੈ। ਇੱਥੇ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਪੂਰੇ ਸ਼ਹਿਰ ਦੀ ਬਿਜਲੀ ਸਪਲਾਈ ਠੱਪ ਹੋਣ ਦੇ ਨਾਲ-ਨਾਲ ਕਈ ਘਰ ਜਾਂ ਤਾਂ ਪੂਰੀ ਤਰ੍ਹਾਂ ਨਸ਼ਟ ਹੋ ਗਏ ਹਨ ਜਾਂ ਫਿਰ ਨੁਕਸਾਨੇ ਗਏ ਹਨ। ਦੱਸਣਾ ਬਣਦਾ ਹੈ ਕਿ ਪਹਿਲਾਂ ਤੂਫ਼ਾਨ ਵੀਰਵਾਰ ਦੇਰ ਸ਼ਾਮ ਬੇਰਾ ‘ਚ ਆਇਆ।ਇਸ ਤੋਂ ਬਾਅਦ ਪੱਛਮ ਵੱਲ ਸਥਿਤ ਦੇਸ਼ ਜ਼ਿੰਬਾਬਵੇ ਤੇ ਮਲਾਵੀ ਵੱਲ ਵਧ ਗਿਆ। ਦੋਵਾਂ ਦੇਸ਼ਾਂ ਦੇ ਉਨ੍ਹਾਂ ਸ਼ਹਿਰਾਂ ‘ਚ ਤੂਫ਼ਾਨ ਨਾਲ ਨੁਕਸਾਨ ਜ਼ਿਆਦਾ ਹੋਇਆ ਹੈ ਜੋ ਮੋਜ਼ੰਬੀਕ ਦੀ ਪੂਰਬੀ ਸਰਹੱਦ ‘ਤੇ ਸਥਿਤ ਹਨ। ਮੋਜ਼ੰਬੀਕ ਦੇ ਰਾਸ਼ਟਰਪਤੀ ਫਿਲਪ ਨਯੂਸੀ ਨੇ ਕਿਹਾ ਕਿ ਤੂਫ਼ਾਨ ਨਾਲ ਹੋਇਆ ਨੁਕਸਾਨ ‘ਬਹੁਤ ਚਿੰਤਾਜਨਕ’ ਹੈ।

ਸਰਕਾਰ ਅਨੁਸਾਰ ਜ਼ਿੰਬਾਬਵੇ ‘ਚ ਹੜ੍ਹ ਨਾਲ ਹੁਣ ਤਕ 31 ਲੋਕਾਂ ਦੀ ਮੌਤ ਹੋ ਚੁੱਕੀ ਹੈ। 150 ਲੋਕ ਲਾਪਤਾ ਹਨ। ਮੌਤਾਂ ਮੁੱਖ ਰੂਪ ‘ਚ ਜ਼ਿੰਬਾਬਵੇ ਦੇ ਚਿਮਨਿਮਨੀ ਸ਼ਹਿਰ ‘ਚ ਹੋਈਆਂ ਹਨ ਜੋ ਮੋਜ਼ੰਬੀਕ ਨਾਲ ਲੱਗਦਾ ਇਕ ਪਹਾੜੀ ਇਲਾਕਾ ਹੈ। ਇਹ ਇਲਾਕਾ ਸੈਲਾਨੀਆਂ ਵਿਚ ਕਾਫ਼ੀ ਮਸ਼ਹੂਰ ਹੈ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans