Menu

ਪਟਿਆਲਾ ’ਚ ਲੈ. ਕਰਨਲ ਦੇ ਘਰ ਦੀ ਖੁਦਾਈ ਸਮੇਂ ਮਿਲੇ ਭਾਰੀ ਮਾਤਰਾ ’ਚ ਹਥਿਆਰ

ਪਟਿਆਲਾ – ਪਟਿਆਲਾ ’ਚ ਮਿਲਟਰੀ ਖੇਤਰ ਦੇ ਨੇੜੇ ਸਥਿਤ ਪ੍ਰਤਾਪ ਨਗਰ ਵਿਚ ਲਗਭੱਗ 42 ਸਾਲ ਪੁਰਾਣੇ ਘਰ ਦੀ ਖੁਦਾਈ ਦੇ ਦੌਰਾਨ ਮਜ਼ਦੂਰਾਂ ਨੂੰ ਮਿੱਟੀ ਵਿਚ ਦੱਬੇ 4 ਗਰੇਨੇਡ, AK-47 ਰਾਇਫ਼ਲ, ਇਕ ਸਟੇਨ ਗਨ, ਇਕ ਮੈਗਜ਼ੀਨ ਸਟੇਨ ਗਨ, ਬੱਟ ਸਟੇਨਗਨ, AK-47 ਦੇ 4 ਕਾਰਤੂਸ, ਰਾਇਫ਼ਲ ਸਾਫ਼ ਕਰਨ ਵਾਲੇ ਦੋ ਫੁਲਤਰੂ (ਬਰੱਸ਼), ਸਟੇਨਗਨ  ਦੇ 15 ਕਾਰਤੂਸ ਅਤੇ ਇਕ ਡੱਬੀ ਡੈਟੋਨੇਟਰ ਮਿਲੇ ਹੈ।ਜਿਸ ਘਰ ਦੀ ਖੁਦਾਈ ਦੇ ਦੌਰਾਨ ਇਹ ਅਸਲਾ ਮਿਲਿਆ ਹੈ ਉਹ ਲੈਫ਼ਟੀਨੈਂਟ ਕਰਨਲ ਜਸਮੇਲ ਸਿੰਘ ਦਾ ਘਰ ਹੈ ਪਰ ਇਹ ਹਥਿਆਰ ਉਨ੍ਹਾਂ ਦੇ ਘਰ ਦੇ ਹੇਠਾਂ ਕਿਵੇਂ ਆਏ ਇਸ ਸਬੰਧੀ ਉਨ੍ਹਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰੇਨੇਡ ਸੁਰੱਖਿਅਤ ਸਥਾਨ ਉਤੇ ਰਖ ਦਿਤਾ ਗਿਆ ਹੈ ਅਤੇ ਸ਼ਨਿਚਰਵਾਰ ਨੂੰ ਟੀਮ ਵਲੋਂ ਇਨ੍ਹਾਂ ਨੂੰ ਡਿਫ਼ਿਊਜ਼ ਕਰਵਾ ਦਿਤਾ ਜਾਵੇਗਾ। ਫ਼ਿਲਹਾਲ ਥਾਣਾ ਸਿਵਲ ਲਾਈਨ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

ਮਿਲਟਰੀ ਖੇਤਰ ਦੇ ਨੇੜੇ ਸਥਿਤ ਪ੍ਰਤਾਪ ਨਗਰ ਵਿਚ ਲੈਫ਼ਟੀਨੈਂਟ ਕਰਨਲ ਜਸਮੇਲ ਸਿੰਘ ਅਪਣੇ ਪੁਰਾਣੇ ਘਰ ਨੂੰ ਤੁੜਵਾ ਕੇ ਦੁਬਾਰਾ ਬਣਵਾ ਰਹੇ ਸਨ।

 

Listen Live

Subscription Radio Punjab Today

Our Facebook

Social Counter

  • 16188 posts
  • 0 comments
  • 0 fans

Log In