ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਪਾਰਟੀ ਦੇ ਕੁਝ ਹੋਰ ਸੀਨੀਅਰ ਨੇਤਾਵਾਂ ਨੂੰ ਜਥੇਬੰਦਕ ਢਾਂਚੇ ਵਿੱਚ ਸ਼ਾਮਲ ਕੀਤਾ ਹੈ। ਜਿਸ ਅਨੁਸਾਰ ਸ. ਰਜਿੰਦਰ ਸਿੰਘ ਨਾਗਰਾ ਜਲੰਧਰ ਅਤੇ ਸ. ਗੁਰਦਿਆਲ ਸਿੰਘ ਨਿੱਝਰ ਜਲੰਧਰ ਨੂੰ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਇਸੇ ਤਰਾਂ ਸ. ਸੁਖਪਾਲ ਵੀਰ ਸਿੰਘ ਜਲਾਲਾਬਾਦ, ਸ਼੍ਰੀ ਓਮ ਪ੍ਰਕਾਸ਼ ਕੰਬੋਜ, ਸ. ਕਿੱਕਰ ਸਿੰਘ ਜੱਲਾ ਲੱਖੇ ਕੇ ਜਲਾਲਾਬਾਦ ਅਤੇ ਡਾ. ਜਾਗੀਰ ਸਿੰਘ ਜਲਾਲਾਬਾਦ ਨੂੰ ਪਾਰਟੀ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਹੈ।