ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨ ਲਈ ਨਵਜੋਤ ਸਿੰਘ ਸਿੱਧੂ ਨੂੰ ਇੱਕ ਸਟਾਰ ਪ੍ਰਚਾਰਕ ਬਣਾਇਆ ਗਿਆ ਸੀ। ਦੱਸ ਦਈਏ , ਕੁਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਪੰਜਾਬ ਦੇ ਮੋਗਾ ‘ਚ ਰੈਲੀ ਕਰਨ ਗਏ ਸੀ, ਉਸ ਸਮੇਂ ਸਿੱਧੂ ਨੂੰ ਮੀਟਿੰਗ’ ਚ ਨਹੀਂ ਬੁਲਾਇਆ ਗਿਆ।
ਜਿਸ ਕਾਰਨ ਸਿੱਧੂ ਨਾਰਾਜ਼ ਸਨ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ ਕਿ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਚੋਣ ਮੁਹਿੰਮ ‘ਚ ਸਟਾਰ ਪ੍ਰਚਾਰਕ ਹੋਣਗੇ। ਸਿੱਧੂ ਆਪਣੀ ਹਾਜ਼ਰ ਜਵਾਬੀ ਅਤੇ ਸ਼ਾਇਰੀ ਕਰਕੇ ਮਸ਼ਹੂਰ ਹਨ।ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਕਿ, “ਸਿੱਧੂ ਸਾਰੇ ਦੇਸ਼ ਵਿਚ ਕਾਂਗਰਸ ਲਈ ਸਟਾਰ ਪ੍ਰਚਾਰਕ ਹਨ। ਉਹਨਾਂ ਦਾ ਲੋਕਾਂ ਨਾਲ ਜੁੜਨ ਦਾ ਅਲੱਗ ਅੰਦਾਜ਼ ਹੈ ਅਤੇ ਉਸ ਦਾ ਪ੍ਰਚਾਰ ਬਹੁਤ ਮਹੱਤਵ ਰੱਖਦਾ ਹੈ।”