Menu

ਵਿਲੱਖਣ ਯੋਗਦਾਨ ਪਾਉਣ ਵਾਲੀਆਂ 100 ਔਰਤਾਂ ਦਾ ਸਨਮਾਨ ਕਰੇਗਾ ਮਹਿਲਾ ਕਮਿਸ਼ਨ

ਚੰਡੀਗੜ – ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਵਾਲੀਆਂ ਅਤੇ ਵੱਖ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸੂਬੇ ਦੀਆਂ 100 ਔਰਤਾਂ ਦਾ ਸਨਮਾਨ ਕਰਨ ਦਾ ਫੈਸਲਾ ਕੀਤਾ ਹੈ।
ਇਸ  ਬਾਰੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਸ ਦੁਨੀਆ ਨੂੰ ਬਿਹਤਰ ਬਨਾਉਣ ਵਿੱਚ ਔਰਤਾਂ ਵੱਡਾ ਯੋਗਦਾਨ ਪਾ ਰਹੀਆਂ ਹਨ ਅਤੇ ਉਨਾਂ ਵੱਲੋਂ ਕੀਤੇ ਜਾ ਰਹੇ ਇਨਾਂ ਕੰਮਾਂ ਨੂੰ ਪਛਾਣ ਦੇਣ ਲਈ ਉਨਾਂ ਦਾ ਸਨਮਾਨ ਕਰਨ ਦੀ ਲੋੜ ਹੈ।
ਉਨਾਂ ਕਿਹਾ ਕਿ ਇਹ ਸਨਮਾਨ ਉਨਾਂ ਔਰਤਾਂ ਨੂੰ ਦਿੱਤਾ ਜਾਵੇਗਾ, ਜੋ ਸਿੱਖਿਆ, ਸਿਹਤ, ਉੱਦਮੀਕਰਨ, ਐਨ.ਜੀ.ਓ., ਅਧਿਆਪਨ, ਡਾਕਟਰੀ, ਸੰਗੀਤ, ਕਲਾ, ਸਾਹਿਤ, ਖੇਤੀਬਾੜੀ, ਸਵੈ-ਸਹਾਇਤਾ ਗਰੁੱਪ, ਪ੍ਰਸ਼ਾਸਨਿਕ ਸੇਵਾਵਾਂ, ਵਕਾਲਤ, ਪੱਤਰਕਾਰੀ ਅਤੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟ ਰਹੀਆਂ ਹਨ। ਇਸ ਤੋਂ ਇਲਾਵਾ ਕਾਮਯਾਬੀ ਹਾਸਲ ਕਰਨ ਵਾਲੀਆਂ ਦਿਵਿਆਂਗ ਔਰਤਾਂ ਦਾ ਵੀ ਸਨਮਾਨ ਕੀਤਾ ਜਾਵੇਗਾ।
ਸ਼੍ਰੀਮਤੀ ਗੁਲਾਟੀ ਨੇ ਦੱਸਿਆ ਕਿ ਇਹ ਸਮਾਗਮ ਇਸ ਸਾਲ ਅਗਸਤ ਮਹੀਨੇ ਵਿੱਚ ਕਰਵਾਇਆ ਜਾਵੇਗਾ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹੋਣਗੇ। ਅਗਲੇ ਸਾਲ ਤੋਂ ਇਹ ਸਮਾਗਮ ਹਰ ਸਾਲ ਕੌਮਾਂਤਰੀ ਮਹਿਲਾ ਦਿਵਸ ਮੌਕੇ ਕਰਵਾਇਆ ਜਾਵੇਗਾ।

ਆਪ’ ਉਮੀਦਵਾਰ ਉਮੇਸ਼ ਮਕਵਾਣਾ ਦੇ ਹੱਕ ‘ਚ…

ਚੰਡੀਗੜ੍ਹ, 16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਦੋ ਰੋਜ਼ਾ ਚੋਣ ਦੌਰੇ ‘ਤੇ ਗੁਜਰਾਤ ‘ਚ ਹਨ। ਮੰਗਲਵਾਰ ਨੂੰ ਉਨ੍ਹਾਂ ਨੇ…

AAP ਨੇ ਗੁਜਰਾਤ ਲਈ ਸਟਾਰ…

ਨਵੀਂ ਦਿੱਲੀ, 16 ਅਪ੍ਰੈਲ 2024: ਆਮ ਆਦਮੀ ਪਾਰਟੀ…

ਦਿੱਲੀ ਦੇ ਨੰਦਨਗਰ ‘ਚ ਫਾਇਰਿੰਗ…

ਨਵੀਂ ਦਿੱਲੀ, 16 ਅਪ੍ਰੈਲ 2024: ਰਾਜਧਾਨੀ ਦਿੱਲੀ…

UPSC ਨੇ ਐਲਾਨੇ ਸਿਵਲ ਸੇਵਾਵਾਂ…

ਨਵੀਂ ਦਿੱਲੀ, 16 ਅਪ੍ਰੈਲ 2024: ਸੰਘ ਲੋਕ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39760 posts
  • 0 comments
  • 0 fans