Menu

ਫਰਿਜਨੋ ਵਿਖੇ ‘ਸੀਨੀਅਰ ਨਾਈਟ ਪ੍ਰੋਗਰਾਮ’ ਦੌਰਾਨ ਬਜ਼ੁਰਗਾਂ ਨੂੰ ਦਿੱਤਾ ਸਨਮਾਨ

ਫਰਿਜ਼ਨੋ – ਕੈਲੇਫੋਰਨੀਆਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ) ਅੱਜ ਦੀ ਰੁਝੇਵਿਆਂ ਭਰੀ ਵਿਦੇਸ਼ੀ ਜ਼ਿੰਦਗੀ ਵਿੱਚ ਪਰਿਵਾਰਾਂ ਕੋਲ ਇੱਕ ਦੂਜੇ ਨੂੰ ਦੇਣ ਲਈ ਸਮਾਂ ਬਹੁਤ ਘੱਟ ਹੈ। ਇਸ ਘੱਟ ਸਮੇਂ ਵਿੱਚ ਸਾਡੇ ਬਜ਼ੁਰਗ ਕਿਤੇ ਨਾਂ ਕਿਤੇ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦੇ ਹਨ। ਇਸੇ ਕਰਕੇ ਉੱਘੀਆਂ ਸਮਾਜ ਸੇਵੀ ਜੁਗਨੂੰ ਭੰਡਾਲ, ਗੁਰਿੰਦਰ ਕੌਰ ਭੰਡਾਲ, ਰੂਬੀ ਸਰਾਂ ਅਤੇ ਇਹਨਾ ਦੇ ਪੂਰੇ ਗਰੁੱਪ ਨੇ ਇੱਕ ‘ਸੀਨੀਅਰ ਨਾਈਟ’ ਨਾਮੀ ਪ੍ਰੋਗ੍ਰਾਮ ਦਾ ਅਯੋਜਨ ਫਰਿਜ਼ਨੋ ਵਿਖੇ ਕੀਤਾ, ਜਿਸ ਵਿੱਚ ਬਜ਼ੁਰਗ ਔਰਤਾਂ ਅਤੇ ਮਰਦ ਇੱਕ ਟੇਬਲ ਦੇ ਬੈਠਕੇ ਆਪਣੇ ਦੁੱਖ-ਸੁੱਖ ਸਾਂਝੇ ਕਰਦੇ ਨੇ ਅਤੇ ਬਜ਼ੁਰਗਾਂ ਦੇ ਚਿਹਰੇ ਤੇ ਹਾਸੇ ਲਿਆਉਣ ਲਈ ਰੌਚਿਕ ਖੇਡਾਂ ਵੀ ਖਿਡਾਈਆ ਜਾਂਦੀਆਂ ਹਨ। ਰਾਤੀਂ ਇਹ ਪ੍ਰੋਗ੍ਰਾਮ ਗੁਰਦਵਾਰਾ ਸਿੰਘ ਸਭਾ ਦੇ ਲੰਗਰ ਹਾਲ ਵਿੱਚ ਹੋਇਆ ਇਸ ਮੌਕੇ ਵੱਡੀ ਗਿਣਤੀ ਵਿੱਚ ਬਜ਼ੁਰਗਾਂ ਨੇ ਪਹੁੰਚਕੇ ਇਸ ਸੀਨੀਅਰ ਨਾਈਟ ਦਾ ਅਨੰਦ ਮਾਣਿਆ। ਇਹ ਨਾਈਟ ਵੈਲਨਟਾਈਨ ਡੇਅ ਨੂੰ ਸਮਰਪਿਤ ਸੀ। ਪ੍ਰੋਗਰਾਮ ਦੀ ਸ਼ੁਰੂਆਤ ਜੁਗਨੂੰ ਭੰਡਾਲ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਇਸ ਮੌਕੇ ਉਹਨਾਂ ਵੈਲਨਟਾਈਨ ਡੇਅ ਦਾ ਮਤਲਬ ਸਮਝਾਇਆ ਕਿ ਇਹ ਸਿਰਫ ਮਰਦ ਔਰਤ ਦੇ ਪਿਆਰ ਨੂੰ ਦਰਸਾਉਂਣ ਲਈ ਦਿਨ ਨਹੀਂ ਬਣਾਇਆ ਗਿਆ ‘ਬਲਕਿ ਇਹ ਹਰ ਰਿਸ਼ਤੇ ਦੇ ਪਿਆਰ ਦੀ ਬਾਤ ਪਾਉਂਦਾ ਹੈ, ਜਿਵੇਂ ਮਾਂ ਪੁੱਤ ਦਾ ਪਿਆਰ , ਭੈਂਣ ਭਾਈ ਦਾ ਪਿਆਰ, ਮੀਆਂ ਬੀਵੀ ਦਾ ਪਿਆਰ ਆਦਿ।ਇਸ ਮੌਕੇ ਬਜ਼ੁਰਗਾਂ ਨੇ ਆਪਣੀ ਮਨਪਸੰਦ ਖੇਡ ‘ਬਿੰਗੋ’ ਦਾ ਖ਼ੂਬ ਲੁਤਫ਼ ਲਿਆ। ਇਸ ਮੌਕੇ ਜੇਤੂ ਬਜ਼ੁਰਗਾਂ ਨੂੰ ਇਨਾਮ ਵੀ ਦਿੱਤੇ ਗਏ। ਬਜ਼ੁਰਗਾਂ ਦੀਆਂ ਔਕੜਾਂ ਸੁਣਨ ਲਈ ਮੈਡੀਕੈਲ ਡਿਪਾਰਟਮੈਂਟ ਤੋਂ ਵੀ ਕਰਮਚਾਰੀ ਖ਼ਾਸ ਤੌਰ ਪਹੁੰਚੇ ਹੋਏ ਸਨ। ਇਸ ਮੌਕੇ ਜਿੱਥੇ ਸਨੈਕ ਦਾ ਪ੍ਰਬੰਧ ਕੀਤਾ ਗਿਆ ਸੀ ਓਥੇ ਹੀ ਸੁਆਦਿਸ਼ਟ ਲੰਗਰ ਦਾ ਅਨੰਦ ਮਾਣਦੇ ਬਜ਼ੁਰਗ ਬੱਚੀਆਂ ਨੂੰ ਅਸੀਸਾਂ ਦਿੰਦੇ ਖੁਸ਼ੀ ਖ਼ੁਸ਼ੀ ਘਰਾਂ ਨੂੰ ਪਰਤੇ। ਆਸ ਕਰਦੇ ਹਾਂ ਕਿ ਹੋਰ ਵੀ ਬਜ਼ੁਰਗ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ। ਹੋਰ ਵਧੇਰੇ ਜਾਣਕਾਰੀ ਲਈ ਕਾਲ 559-241-9554 ਜਾਂ 559-708-0465

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ ‘ਚ ਕੈਨੇਡਾ…

24 ਅਪ੍ਰੈਲ 2024 – 21 ਸਾਲਾ ਔਰਤ ਪਵਨਪ੍ਰੀਤ ਕੌਰ ਦੇ ਕਤਲ ਦੇ ਮਾਮਲੇ ‘ਚ ਕੈਨੇਡਾ ਪੁਲਿਸ ਵਲੋਂ ਕਾਤਲ ਧਰਮ…

ਮਜਬੂਰ ਮਾਪੇ ਨਾ ਚੁਕਾ ਸਕੇ…

25 ਅਪ੍ਰੈਲ 2024: ਉੱਤਰ ਪ੍ਰਦੇਸ਼  ਦੇ ਫ਼ਿਰੋਜ਼ਾਬਾਦ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਦਿੱਲੀ ‘ਚ ਐਨਕਾਊਂਟਰ, ਮੁਕਾਬਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024: ਦਿੱਲੀ ਦੇ…

Listen Live

Subscription Radio Punjab Today

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ ‘ਚ ਕੈਨੇਡਾ…

24 ਅਪ੍ਰੈਲ 2024 – 21 ਸਾਲਾ ਔਰਤ ਪਵਨਪ੍ਰੀਤ ਕੌਰ ਦੇ ਕਤਲ ਦੇ ਮਾਮਲੇ ‘ਚ ਕੈਨੇਡਾ ਪੁਲਿਸ ਵਲੋਂ ਕਾਤਲ ਧਰਮ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Our Facebook

Social Counter

  • 39918 posts
  • 0 comments
  • 0 fans