ਇਟਲੀ – ਇਟਲੀ ਦੀ ਮੌਜੂਦਾ ਸਰਕਾਰ ਨੇ ਲੰਮੀ ਵਿਚਾਰ ਤੋਂ ਬਾਅਦ ਪਿਛਲੇ ਸਾਲਾਂ ਦੀ ਤਰ੍ਹਾਂ ਇਕ ਵਾਰ ਫਿਰ 38,500 ਵਿਦੇਸ਼ੀ ਕਾਮਿਆਂ ਨੂੰ ਇਟਲੀ ਆਉਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਗ੍ਰਹਿ ਮੰਤਰੀ ਮਾਤੇਉ ਸਿਲਵੀਨੀ ਵਲੋਂ ਇਸ ਨਵੇਂ ਕਾਨੂੰਨ ਤੇ ਦਸਤਖਤ ਕਰਨ ਤੋਂ ਬਾਅਦ ਹਰੀ ਝੰਡੀ ਦੇ ਦਿੱਤੀ ਗਈ ਹੈ। ਆਉਂਦੇ ਥੋੜ੍ਹੇ ਦਿਨਾਂ ਵਿਚ ਪੇਪਰ ਭਰਨ ਦੀ ਵਿਧੀ ਅਤੇ ਤਰੀਕਾਂ ਦਾ ਐਲਾਨ ਵੀ ਹੋ ਜਾਵੇਗਾ।ਦੱਸਣਯੋਗ ਹੈ ਕਿ ਇਟਲੀ ਸਰਕਾਰ ਵਲੋਂ ਹਰ ਸਾਲ ਖੇਤੀ ਫਾਰਮਾਂ ਤੇ ਹੋਟਲਾਂ ਆਦਿ ਵਿਚ ਕੰਮ ਕਰਨ ਵਾਲੇ ਵਿਦੇਸ਼ੀ ਕਾਮਿਆਂ ਨੂੰ ਇਟਲੀ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ, ਜਿੰਨ੍ਹਾਂ ਨੂੰ ਵੀਜ਼ਾ ਖਤਮ ਹੋਣ ਤੋਂ ਬਾਅਦ ਵਾਪਿਸ ਆਪਣੇ ਦੇਸ਼ ਜਾਣਾ ਪੈਂਦਾ ਹੈ। ਜਾਰੀ ਕੀਤੇ ਕੋਟੇ ਮੁਤਾਬਿਕ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ 38,500 ਵਿਦੇਸ਼ੀ ਕਾਮੇ ਇਟਲੀ ਆ ਸਕਣਗੇ।