ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਬਦਲਣ ਦੀਆਂ ਚੱਲ ਰਹੀਆਂ ਚਰਚਾਵਾਂ ‘ਤੇ ਉਦੋਂ ਵਿਰਾਮ ਚਿੰਨ੍ਹ ਲਗਾ ਦਿੱਤਾ ਜਦੋਂ ਉਨ੍ਹਾਂ ਨੇ ਅੱਜ ਇੱਥੇ ਸਪਸ਼ਟ ਕਰ ਦਿੱਤਾ ਕਿ ਉਹ ਲੋਕ ਸਭਾ ਹਲਕਾ ਬਠਿੰਡਾ ਤੋਂ ਹੀ ਚੋਣ ਲੜਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਨੇ ਭਾਵੇਂ ਇਹ ਗੱਲ ਕਬੂਲੀ ਕਿ ਫ਼ੈਸਲਾ ਪਾਰਟੀ ਦੀ ਕੋਰ ਕਮੇਟੀ ਨੇ ਕਰਨਾ ਹੈ ਪਰ ਉਹ ਆਪਣਾ ਹਲਕਾ ਨਹੀਂ ਬਦਲ ਰਹੇ । ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਤੇ ਕਾਂਗਰਸ ਹਾਈਕਮਾਨ ਬਾਦਲ ਪਰਿਵਾਰ ਨੂੰ ਗਿਣ-ਮਿਥ ਕੇ ਸਾਜ਼ਿਸ਼ ਅਧੀਨ ਨਿਸ਼ਾਨਾ ਬਣਾਉਣ ‘ਚ ਲੱਗੀ ਹੋਈ ਹੈ, ਪਰ ਅਕਾਲੀ ਦਲ ਤੇ ਬਾਦਲ ਪਰਿਵਾਰ ਡਰਨ ਵਾਲਾ ਨਹੀਂ ।