Menu

ਪਾਕਿਸਤਾਨ ‘ਚ ਹੋਣ ਵਾਲੀ ਅਮਰੀਕਾ-ਤਾਲੀਬਾਨ ਵਾਰਤਾ ਰੱਦ

ਇਸਲਾਮਾਬਾਦ – ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਅਮਰੀਕਾ ਅਤੇ ਤਾਲੀਬਾਨ ਵਿਚਾਲੇ ਸੋਮਵਾਰ ਨੂੰ ਹੋਣ ਵਾਲੀ ਵਾਰਤਾ ਰੱਦ ਕਰ ਦਿਤੀ ਗਈ । ਤਾਲੀਬਾਨ ਦੇ ਬੁਲਾਰੇ ਜਬੀਉਲਾ ਮੁਜਾਹਿਦ ਨੇ ਪਿਛਲੇ ਹਫ਼ਤੇ ਇਸ ਵਾਰਤਾ ਦਾ ਐਲਾਨ ਕੀਤਾ ਸੀ ।ਤਾਲੀਬਾਨ ਨੇ ਦੋਸ਼ ਲਗਾਇਆ ਕਿ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਉਸ ਦੇ ਕਈ ਵਾਰਤਾਕਾਰ ਪਾਕਿਸਤਾਨ ਦੀ ਯਾਤਰਾ ਨਹੀ ਕਰ ਸਕਦੇ।

ਤਾਲੀਬਾਨ ਨੇ ਕਿਹਾ ਹੈ ਕਿ ਇਸਲਾਮਿਕ ਅਮੀਰਾਤ ਨੇ ਸਾਡੇ ਵਫ਼ਦ ਦੀ ਭਾਈਵਾਲੀ ਦੀ ਵਿਵਸਥਾ ਕੀਤੀ ਸੀ ਪਰ ਬਦਕਿਸਮਤੀ ਨਾਲ ਵਾਰਤਾ ਟੀਮ ਦੇ ਕਈ ਮੈਂਬਰ ਅਮਰੀਕਾ ਅਤੇ ਸੰਯੁਕਤ ਰਾਸ਼ਟਰ ਦੀ ਕਾਲੀ ਸੂਚੀ ਦੇ ਚਲਦੇ ਯਾਤਰਾ ਨਹੀ ਕਰ ਸਕਦੇ। ਇਸ ਦੇ ਚਲਦਿਆਂ ਵਾਰਤਾ ਮੁਲਤਵੀ ਕਰ ਦਿਤੀ ਗਈ।
ਅਫ਼ਗਾਨਿਸਤਾਨ ਵਿਚ 17 ਸਾਲ ਤੋਂ ਜਾਰੀ ਜੰਗ ਬੰਦੀ ਖਤਮ ਕਰਨ ਦੀ ਕੋਸ਼ਿਸ਼ ਵਿਚ ਅਮਰੀਕਾ ਅਤੇ ਤਾਲੀਬਾਨ ਵਿਚਾਲੇ ਸ਼ਾਂਤੀ ਵਾਰਤਾ ਚਲ ਰਹੀ ਹੈ।

ਤਾਲੀਬਾਨ ਦੇ ਵਫ਼ਦ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ ਮੁਲਾਕਾਤ ਕਰਨੀ ਸੀ। ਇਸ ਮੁਲਾਕਾਤ ਵਿਚ ਪਾਕਿਸਤਾਨ ਅਤੇ ਅਫਗਾਨ ਸਬੰਧਾਂ ‘ਤੇ ਵਿਆਪਕ ਤੌਰ ‘ਤੇ ਚਰਚਾ ਕੀਤੀ ਜਾਣੀ ਸੀ। ਅਫ਼ਗਾਨਿਸਤਾਨ ਦੇ ਨੇੜੇ ਅੱਧੇ ਹਿੱਸੇ ‘ਤੇ ਤਾਲੀਬਾਨ ਦਾ ਕੰਟਰੋਲ ਹੈ। ਇਹ ਅੱਤਵਾਦੀ ਸੰਗਠਨ 2001 ਵਿਚ ਅਮਰੀਕਾ ਦੇ ਹਮਲੇ ਤੋਂ ਬਾਅਦ ਜ਼ਿਆਦਾ ਮਜ਼ਬੂਤ ਹੋਇਆ ਹੈ। ਜੰਗ ਪ੍ਰਭਾਵਿਤ ਇਸ ਦੇਸ਼ ਵਿਚ ਅਮਰੀਕਾ ਦੇ ਤਕਰੀਬਨ 14 ਹਜ਼ਾਰ ਫ਼ੌਜੀ ਤਾਇਨਾਤ ਹਨ ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans