Menu

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ‘ਚ ਕੀ-ਕੀ ਹੋਏ ਐਲਾਨ….

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ 1,58,493 ਕਰੋੜ ਰੁਪਏ ਦਾ ਬਜਟ ਪੇਸ਼ ਕਰ ਦਿੱਤਾ ਹੈ। ਸਰਕਾਰ ਨੇ ਵਿੱਤੀ ਵਰ੍ਹੇ 2019-20 ਦੌਰਾਨ ਕੋਈ ਵੀ ਨਵਾਂ ਕਰ ਨਾ ਲਾਉਣ ਦਾ ਫੈਸਲਾ ਕੀਤਾ ਹੈ। ਵਿੱਤ ਮੰਤਰੀ ਨੇ ਬਜਟ ਵਿਚ ਕਈ ਵੱਡੇ ਐਲਾਨ ਕੀਤੇ। ਸਰਕਾਰ ਨੇ ਬਜਟ ਵਿਚ ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ 8,969 ਕਰੋੜ ਰੁਪਏ ਤੇ ਸਨਅਤਾਂ ਨੂੰ 1,513 ਕਰੋੜ ਰੁਪਏ ਦੀ ਸਬਸਿਡੀ ਦਾ ਐਲਾਨ ਕੀਤਾ। ਇਸੇ ਤਰ੍ਹਾਂ ਪੈਟਰੋਲ ਤੇ ਡੀਜ਼ਲ ‘ਤੇ ਵੈਟ ਘਟਾ ਕੇ ਕੀਮਤਾਂ ਵਿਚ ਪੰਜ ਤੇ ਇੱਕ ਰੁਪਏ ਦੀ ਰਾਹਤ ਦਿੱਤੀ। ਇਸ ਤੋਂ ਇਲਾਵਾ ਸੰਗਰੂਰ, ਪਠਾਨਕੋਟ ਤੇ ਗੁਰਦਾਸਪੁਰ ਲਈ ਮੈਡੀਕਲ ਕਾਲਜ ਤੇ ਪੰਜਾਬ ‘ਚ 15 ਨਵੀਂਆਂ ਆਈਟੀਆਈ ਉਸਾਰਣ ਦਾ ਐਲਾਨ ਕੀਤਾ।

ਯੂਨੀਵਰਸਿਟੀਆਂ ਲਈ ਫੰਡਾਂ ‘ਚ ਛੇ ਫ਼ੀਸਦ ਦਾ ਵਾਧਾ ਵੀ ਕੀਤਾ ਗਿਆ। ਇਸ ਤੋਂ ਇਲਾਵਾ ਤਗ਼ਮਾ ਜੇਤੂ ਖਿਡਾਰੀਆਂ ਲਈ 18 ਕਰੋੜ ਰੁਪਏ ਰੱਖੇ ਗਏ। ਖੇਡ ਸਟੇਡੀਅਮ ਬਣਾਉਣ ਲਈ ਸਰਕਾਰ ਨੇ 43 ਕਰੋੜ ਰੁਪਏ ਰੱਖੇ। ਲੁਧਿਆਣਾ ‘ਚ 15 ਕਰੋੜ ਦੀ ਲਾਗਤ ਨਾਲ ਵਿਸ਼ੇਸ਼ ਬੱਚਿਆਂ ਲਈ ਹੋਸਟਲ ਦੀ ਸੁਵਿਧਾ ਵਾਲਾ ਸਕੂਲ ਅਤੇ ਬਰਨਾਲਾ ਤੇ ਮਾਨਸਾ ‘ਚ 31.14 ਕਰੋੜ ਰੁਪਏ ਦੀ ਲਾਗਤ ਨਾਲ ਬਿਰਧ ਆਸ਼ਰਮ ਤਿਆਰ ਕਰਨ ਬਾਰੇ ਐਲਾਨ ਹੋਇਆ। 100 ਕਰੋੜੀ ਆਸ਼ੀਰਵਾਦ ਸਕੀਮ, ਜਿਸ ਤਹਿਤ ਦਲਿਤਾਂ ਤੇ ਪਛੜੀ ਸ਼੍ਰੇਣੀ ਦੀਆਂ ਕੁੜੀਆਂ, ਵਿਧਵਾਵਾਂ ਤੇ ਤਲਕਾਸ਼ੁਦਾ ਔਰਤਾਂ ਦੇ ਵਿਆਹ ‘ਤੇ 21,000 ਰੁਪਏ ਦਿੱਤੇ ਜਾਣਗੇ। ਦਲਿਤ ਵਜ਼ੀਫ਼ਾ ਸਕੀਮ ਤਹਿਤ 938.71 ਕਰੋੜ ਰੁਪਏ, ਪੇਂਡੂ ਆਵਾਸ ਯੋਜਨਾ ਤਹਿਤ ਗਰੀਬਾਂ ਲਈ ਘਰ ਮੁਹੱਈਆ ਕਰਵਾਉਣ ਲਈ 20 ਕਰੋੜ, ਮਨਰੇਗਾ ਤਹਿਤ 500 ਕਰੋੜ ਰੱਖੇ ਜੋ ਪਿਛਲੀ ਵਾਰ ਦੇ ਮੁਕਾਬਲੇ 92.31 ਫ਼ੀਸਦੀ ਵੱਧ ਹਨ। ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ 296 ਕਰੋੜ, ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਨੂੰ ਨਹਿਰੀ ਪਾਣੀ ਪਹੁੰਚਾਉਣ ਲਈ 200 ਕਰੋੜ, ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਲਈ 4.38 ਕਰੋੜ, ਬਠਿੰਡਾ, ਪਟਿਆਲਾ ਤੇ ਹੁਸ਼ਿਆਰਪੁਰ ‘ਚ ਪੰਜਾਬੀ ਖਾਣ-ਪੀਣ ਉਤਸ਼ਾਹਤ ਕਰਨ ਲਈ ਵਿਸ਼ੇਸ਼ ਫੂਡ ਸਟ੍ਰੀਟਸ ਉਸਾਰਣ ਦਾ ਫੈਸਲਾ ਲਿਆ ਗਿਆ।

ਜਲ੍ਹਿਆਂਵਾਲਾ ਬਾਗ਼ ਦੀ ਸ਼ਤਾਬਦੀ ਮੌਕੇ ਪੰਜ ਕਰੋੜ ਰੁਪਏ, ਕਰਤਾਰਪੁਰ ਸਾਹਿਬ ਲਾਂਘੇ ਲਈ ਭਾਰਤੀ ਹਿੱਸੇ ਦੇ ਵਿਕਾਸ ਲਈ ਬਣਾਈ ਜਾਣ ਵਾਲੀ ਡੇਰਾ ਬਾਬਾ ਨਾਨਕ ਅਥਾਰਿਟੀ ਲਈ 25 ਕਰੋੜ, ਮੰਡੀ ਗੋਬਿੰਦਗੜ੍ਹ ‘ਚ ਪਿਛਲੇ ਪੰਜ ਸਾਲਾਂ ਦੌਰਾਨ ਠੱਪ ਹੋਈਆਂ 10 ਉਦਯੋਗਿਕ ਇਕਾਈਆਂ ਨੂੰ ਮੁੜ ਸੁਰਜੀਤ ਤੋਂ ਇਲਾਵਾ ਡੇਅਰੀ ਲਈ 20 ਕਰੋੜ ਰੱਖੇ ਗਏ। ਗੰਨਾ ਉਤਪਾਦਕ ਕਿਸਾਨਾਂ ਲਈ 355 ਕਰੋੜ ਰੁਪਏ ਰੱਖੇ ਗਏ।

 

  

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਪੋਰਟਸ ਯੂਨੀਵਰਸਿਟੀ, ਪਟਿਆਲਾ…

ਮੁੱਖ ਮੰਤਰੀ ਨੇ ਮਹਾਨ ਅਥਲੀਟ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਜਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ, ਪੰਜਾਬ ਨੇ…

ਸਦਾ ਲਈ ਉੱਡ ਗਿਆ ਉਡਣਾ…

ਅੰਤਰ-ਰਾਸ਼ਟਰੀ ਦੌੜਾਕ ਮਿਲਖਾ ਸਿੰਘ ਦੇ ਜਾਣ ਨਾਲ…

ਗੁਰੂ ਕਾਸ਼ੀ ਯੂਨੀਵਰਸਿਟੀ ਨੇ ਮਾਰਿਆ…

ਬਠਿੰਡਾ, 17 ਜੂਨ (ਜਸਪ੍ਰੀਤ)- ਮਾਲਵਾ ਖੇਤਰ ਚ…

32 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ…

ਦਿੱਲੀ, 17 ਜੂਨ – ਅੱਜ ਸਿੰਘੂ ਕੁੰਡਲੀ…

Listen Live

Subscription Radio Punjab Today

Our Facebook

Social Counter

  • 19904 posts
  • 1 comments
  • 0 fans

Log In