ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦਾ ਜਹਾਜ਼ ਕਲ ਰਾਤ ਪੋਲੈਂਡ ਵਿਚ ਟੇਕ-ਆਫ਼ ਦੌਰਾਨ ਦੁਰਘਟਨਾਗ੍ਰਸਤ ਹੋ ਗਿਆ। ਇਸ ਦੁਰਘਟਨਾ ਵਿਚ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਵਾਲ-ਵਾਲ ਬਚ ਗਏ ਹਨ। ਇਸ ਜਹਾਜ਼ ਵਿੱਚ ਪ੍ਰਧਾਨ ਮੰਤਰੀ ਤੋਂ ਇਲਾਵਾ ਜਹਾਜ਼ ਦਾ ਚਾਰਟਡ ਦਸਤਾ ਵੀ ਸਵਾਰ ਸੀ, ਹਾਲਾਂਕਿ ਇਸ ਘਟਨਾ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀ ਹੋਇਆ ਹੈ। ਸਾਰੇ ਯਾਤਰੀ ਸੁਰਖਿੱਅਤ ਬਾਹਰ ਕੱਡ ਲਏ ਗਏ ਹਨ।