Menu

ਚੋਰੀ ਹੋਏ 6500 ਦੇ ਮੋਬਾਇਲ ਨੂੰ ਲੱਭਣ ਵਾਸਤੇ ਖਰਚੇ ਸਾਢੇ ਤਿੰਨ ਲੱਖ ਰੁਪਏ

ਜਲਾਲਾਬਾਦ – ਚੋਰੀ ਹੋਏ ਇੱਕ ਮੋਬਾਈਲ ਫ਼ੋਨ ਦੀ ਸ਼ਿਕਾਇਤ ਪੁਲਸ ਥਾਣੇ ਵਿੱਚ ਦਰਜ ਨਾ ਕਰਨਾ ਇੱਕ  ਪੁਲਿਸ ਇੰਸਪੈਕਟਰ ਥਾਣਾ ਮੁਖੀ ਲਈ ਇਨ੍ਹਾਂ ਘਾਤਕ ਸਾਬਤ ਹੋਇਆ ਕਿ ਉਸ ਨੂੰ ਆਪਣੀ ਨੌਕਰੀ ਦੇ ਦੋ ਸਾਲ ਗੁਆਉਣੇ ਪੈ ਗਏ ।

ਆਰ.ਟੀ.ਆਈ. ਐਕਟਵਿਸਟ ਹਰਪ੍ਰੀਤ ਮੇਹਮੀ ਦਾ ਮੋਬਾਇਲ ਫੋਨ ਅਕਤੂਬਰ 2015 ਵਿਚ ਚੋਰੀ ਹੋ ਗਿਆ ਸੀ । ਇਸ ਬਾਬਤ ਲਿਖਤੀ ਸ਼ਿਕਾਇਤ ਕਰਨ ‘ਤੇ ਉਸ ਸਮੇਂ ਦੇ ਥਾਣਾ ਮੁੱਖੀ ਇੰਸਪੈਕਟਰ ਜਸਵੰਤ ਸਿੰਘ ਵਲੋਂ ਚੋਰੀ ਦਾ ਮਕੁੱਦਮਾ ਦਰਜ ਨਹੀਂ ਸੀ ਕੀਤਾ ਗਿਆ । ਵਾਰ – ਵਾਰ ਪੁਲਸ ਕੋਲ ਕਾਰਵਾਈ ਲਈ ਅਪੀਲਾਂ ਕਰਨ ਦੇ ਬਾਵਜੂਦ ਕਾਰਵਾਈ ਨਾ ਹੋਣ ਤੋਂ ਤੰਗ ਆਏ ਹਰਪ੍ਰੀਤ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇਕ ਰਿਟ ਪਟੀਸ਼ਨ ਦਾਇਰ ਕਰਨ ਉਪਰੰਤ ਮਕੁੱਦਮਾ ਦਰਜ ਕੀਤਾ ਗਿਆ। ਬੀਤੀ 5 ਫਰਵਰੀ 2019 ਦੀ ਸ਼ਾਮ ਨੂੰ ਉਸ ਨੂੰ ਹੋਈ ਵਿਭਾਗੀ ਕਾਰਵਾਈ ਦੀ ਰਿਪੋਰਟ ਲੰਬੇ ਸੰਘਰਸ਼ ਬਾਅਦ ਮਿਲੀ ।ਅੱਜ ਮੀਡੀਆ ਨਾਲ ਰੂ-ਬ-ਰੂ ਹੁੰਦਿਆ ਮੇਹਮੀ ਨੇ ਦੱਸਿਆ ਕਿ ਉਨਾਂ ਦੇ ਮੋਬਾਇਲ ਚੋਰੀ ਮਾਮਲੇ ਵਿੱਚ ਲਾਪਰਵਾਹੀ ਕਰਨ ਅਤੇ ਮੁਕੱਦਮਾ ਦਰਜ ਕਰਨ ਵਿੱਚ ਕੀਤੀ ਗਈ ਦੇਰੀ ਦਾ ਕਾਰਨ ਜਾਨਣ ਦੀ ਸ਼ਿਕਾਇਤ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਕੋਲ ਕਰਨ ‘ਤੇ ਇਸਦੀ  ਜਾਂਚ ਏ.ਆਈ.ਜੀ. ਕਰਾਇਮ ਬਠਿੰਡਾ ਤੋਂ ਪੜਤਾਲ  ਕਰਵਾਈ ਗਈ । ਇਸ ਜਾਂਚ ਰਿਪੋਰਟ  ਵਿੱਚ ਏ.ਆਈ.ਜੀ. ਕਰਾਇਮ ਵਲੋਂ ਥਾਣਾ ਮੁੱਖੀ ਜਸਵੰਤ ਸਿੰਘ ਸਮੇਤ ਤਿੰਨ ਜਾਣਿਆ ਨੂੰ ਅਪਣੀ ਡਿਊਟੀ ਨਿਭਾਉਣ ਵਿਚ ਲਾਪਰਵਾਹੀ ਵਰਤਣ ਤੇ ਦੋਸ਼ੀ ਪਾਇਆ ।  ਇਸ ਤੋਂ ਬਾਅਦ ਚੱਲੀ ਵਿਭਾਗੀ ਕਾਰਵਾਈ ਤੇ ਐੱਸ ਐੱਸ ਪੀ ਮੋਗਾ ਨੇ 2 ਸਾਲ ਕਮਾਈ ਨੌਕਰੀ ਕੱਟਣ ਅਤੇ ਇੰਕਰੀਮੈਂਟ ਪ੍ਰਭਾਵਿਤ ਹੋਣ ਦੇ ਆਦੇਸ਼ ਜਾਰੀ ਕੀਤੇ । ਇਨਸਾਫ਼ ਲਈ ਸੰਘਰਸ਼ ਕਰ ਰਹੇ ਹਰਪ੍ਰੀਤ ਮੇਹਮੀ ਨੇ ਅੱਗੇ ਦੱਸਿਆ ਕਿ ਉਨਾਂ ਦੇ ਮਾਮਲੇ ਵਿਚ ਕੀਤੀ ਗਈ ਪੜਤਾਲ ਤੋਂ ਬਾਅਦ ਹੋਏ ਹੁਕਮ ਦੀ ਕਾਪੀ ਵਾਰ-ਵਾਰ ਬਹਾਨੇਬਾਜੀ ਆਸਰੇ ਡੇਢ ਸਾਲ ਦਾ ਅਰਸਾ ਗੁਜਾਰ ਦਿੱਤਾ ਗਿਆ । ਉਨ੍ਹਾਂ ਦੱਸਿਆ ਕਿ ਇਸ ਅਰਸੇ ਦੌਰਾਨ ਉਸਨੂੰ ਆਰਥਿਕ ਖਰਚ ਦੇ ਨਾਲ – ਨਾਲ ਮਾਨਸਿਕ ਪੀੜਾ ਦਾ ਵੀ ਸਾਹਮਣਾ ਕਰਨਾ ਪਿਆ ।  ਅਨੇਕਾਂ ਮੌਕਿਆਂ ਤੇ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਰਿਹਾ ਕਿ ਉਸ ਨੂੰ ਕਿਸੇ ਅਪਰਾਧਿਕ ਮੁਕੱਦਮੇ ਵਿੱਚ ਫਸਾ ਦਿੱਤਾ ਜਾਵੇਗਾ ।  ਵਿਭਾਗੀ ਕਾਰਵਾਈ ਦੀ ਕਾਪੀ ਲੈਣ ਵਾਸਤੇ ਸੂਚਨਾ ਅਧਿਕਾਰ ਕਾਨੂੰਨ ਤਹਿਤ ਅਪਲਾਈ ਕਰਨ ਤੇ ਲੋਕ ਸੂਚਨਾ ਅਫਸਰ ਫਾਜ਼ਿਲਕਾ ਵਲੋਂ ਗਲਤ ਇਤਰਾਜ ਲਗਾ ਵਿਭਾਗੀ ਪੜਤਾਲ ਦੀ ਕਾਪੀ ਦੇਣ ਦੇ ਇਨਕਾਰ ਕੀਤਾ  ਗਿਆ । ਇਸ ਉਪਰੰਤ ਉਹਨਾਂ ਪੰਜਾਬ ਰਾਜ ਸੂਚਨਾ ਕਮਿਸ਼ਨ ਕੋਲ ਅਪੀਲ ਦਾਇਰ ਕਰਨ ਤੇ ਰਾਜ ਸੂਚਨਾ ਕਮਿਸ਼ਨਰ ਖੁਸਵੰਤ ਸਿੰਘ ਦੇ ਹੁਕਮਾਂ ਤਹਿਤ ਵਿਭਾਗ ਵਲੋਂ 5 ਫਰਵਰੀ ਨੂੰ ਕਾਪੀ ਜਾਰੀ ਕੀਤੀ ਗਈ ।  ਜਿਸ ਨੂੰ ਪੜਨ ਤੇ ਪਤਾ ਚੱਲਿਆ ਕਿ ਉਨਾਂ ਦੇ ਮੋਬਾਇਲ ਚੋਰੀ ਦੇ ਮਾਮਲੇ ਵਿਚ ਲਾਪਰਵਾਹੀ ਵਰਤਨ ਵਾਲੇ ਮੌਕੇ ਦੇ ਥਾਣਾ ਸਿਟੀ ਜਲਾਲਾਬਾਦ ਮੁੱਖੀ ਇੰਸਪੈਕਟਰ ਜਸਵੰਤ ਸਿੰਘ ਵਿਰੁੱਧ ਦੋ ਸਾਲ ਦੀ ਕਮਾਈ ਨੋਕਰੀ , ਇੰਕਰੀਮੈਂਟ ਪੱਕੇ ਤੋਰ ਤੇ ਜਬਤ ਕਰਨ ਦਾ ਹੁਕਮ ਪਾਸ ਕੀਤਾ ਹੈ। ਜਿਸ ਦਾ ਪ੍ਰਭਾਵ ਉਸ ਦੀ ਸਲਾਨਾ ਤਰੱਕੀ ਇੰਕਰੀਮੈਂਟ ਤੇ ਪਵੇਗਾ। ਮੇਹਮੀ ਨੇ ਇਸ ਫੈਸਲੇ ਤੇ ਖੁਸ਼ੀ ਜ਼ਾਹਰ ਕਰਦਿਆਂ ਸਬੰਧਤ ਉੱਚ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਸ ਅਨੁਸਾਰ ਉਹ ਹੋਏ ਨੁਕਸਾਨ ਦੀ ਪੂਰਤੀ ਲਈ ਡੈਮੇਜ ਐਕਟ ਤਹਿਤ ਅਦਾਲਤ ਦਾ ਦਰਵਾਜ਼ਾ ਖੜਕਾਏਗਾ ।

ਚਾਚੇ ਨੇ 7 ਸਾਲਾ ਮਸੂਮ ਭਤੀਜੀ ਦਾ…

2 ਮਾਰਚ 2024: ਹਰਿਆਣਾ ਦੇ ਨੂਹ ਜ਼ਿਲ੍ਹੇ ‘ਚ ਚਾਚੇ ਨੇ 7 ਸਾਲਾ ਭਤੀਜੀ ਦਾ ਕਤਲ ਕਰ ਦਿਤਾ। ਇਸ ਤੋਂ…

ਤੇਜ਼ਧਾਰ ਹਥਿਆਰਾਂ ਨਾਲ ਭਾਜਪਾ ਨੇਤਾ…

ਛੱਤੀਸਗੜ੍ਹ 2 ਮਾਰਚ 2024 : ਛੱਤੀਸਗੜ੍ਹ ‘ਚ…

ਸ਼ਾਨਨ ਪਾਵਰ ਪ੍ਰੋਜੈਕਟ ਦੀ ਲੀਜ਼…

ਚੰਡੀਗੜ੍ਹ, 2 ਮਾਰਚ 2024 – ਸ਼ਾਨਨ ਪਾਵਰ…

ਗੌਤਮ ਗੰਭੀਰ ਵੱਲੋਂ ਰਾਜਨੀਤੀ ਤੋਂ…

ਨਵੀਂ ਦਿੱਲੀ, 2 ਮਾਰਚ 2024: ਸਾਬਕਾ ਕ੍ਰਿਕਟਰ…

Listen Live

Subscription Radio Punjab Today

6 ਮੰਜ਼ਿਲਾ ਰੈਸਟੋਰੈਂਟ ‘ਚ ਲੱਗੀ ਭਿਆਨਕ ਅੱਗ,…

ਢਾਕਾ 1 ਮਾਰਚ 2024 – ਢਾਕਾ – ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬੈਲੀ ਰੋਡ ਸਥਿਤ ਇਕ 6 ਮੰਜ਼ਿਲਾ ਰੈਸਟੋਰੈਂਟ ‘ਚ…

ਭਿਆਨਕ ਹਾਦਸਾ: ਪੁਲ ਤੋਂ ਹੇਠਾਂ…

28 ਫਰਵਰੀ 2024: ਅਫਰੀਕੀ ਦੇਸ਼ ਮਾਲੀ ‘ਚ…

ਅਮਰੀਕਾ ‘ਚ ਅਣਪਛਾਤਿਆਂ ਨੇ ਗੋ.ਲੀਆਂ…

ਨਿਊਯਾਰਕ, 26 ਫਰਵਰੀ 2024 – ਬੀਤੇ ਦਿਨ…

ਯੂਕੇ ਦੀ ਸੰਸਦ ‘ਚ ਸਿੱਖ…

ਲੰਡਨ: 23 ਫਰਵਰੀ 2024- ਭਾਰਤ ਵਿਚ ਇੱਕ…

Our Facebook

Social Counter

  • 38861 posts
  • 0 comments
  • 0 fans