Menu

ਗੁਬਾਰਾ ਫੁਲਾਉਂਦੇ ਸਮੇਂ 5 ਸਾਲਾ ਬੱਚੇ ਦੀ ਹੋਈ ਮੌਤ

ਨਵੀਂ ਦਿੱਲੀ -ਫਰੀਦਾਬਾਦ ‘ਚ ਗੁਬਾਰਾ ਫੁਲਾਉਂਦੇ ਸਮੇਂ ਇਕ ਬੱਚੇ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਬੱਚੇ ਦੀ ਪਹਿਚਾਣ 5 ਸਾਲਾਂ ਅਰਜੁਨ ਦੇ ਰੂਪ ‘ਚ ਹੋਈ ਹੈ। ਦਰਅਸਲ ਮਾਮਲਾ ਇਹ ਹੈ ਕਿ ਪਰਿਵਾਰ ਵਿਆਹ ‘ਚ ਗਿਆ ਹੋਇਆ ਸੀ। ਇਸ ਦੌਰਾਨ ਜਦੋਂ ਅਰਜੁਨ ਗੁਬਾਰਾ ਫੁਲਾਉਣ ਲਗਾ ਤਾਂ ਅਚਾਨਕ ਗੁਬਾਰਾ ਫੱਟ ਕੇ ਉਸ ਦੀ ਸਾਹ ਨਾਲੀ ‘ਚ ਫੱਸ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।ਇਸ ਦਾ ਪਤਾ ਲਗਦੇ ਹੀ ਪਰਿਵਾਰਕ ਮੈਂਬਰ ਮੌਕੇ ‘ਤੇ ਉਸ ਨੂੰ ਹਸਪਤਾਲ ਲੈ ਕੇ ਗਏ ਪਰ ਬੱਚੇ ਨੇ ਪਹਿਲਾਂ ਹੀ ਦਮ ਤੋੜ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਇਕ ਹੈਰਾਨ ਕਰਨ ਵਾਲੀ ਘਟਨਾ ਹੈ ਕਿ ਗੁਬਾਰੇ ਫਲਾਉਂਦੇ ਸਮੇਂ ਬੱਚੇ ਦੀ ਮੌਤ ਹੋ ਗਈ।

Listen Live

Subscription Radio Punjab Today

Our Facebook

Social Counter

  • 18511 posts
  • 1 comments
  • 0 fans

Log In