ਚੰਡੀਗੜ੍ਹ – ਸੀਬੀਆਈ ਨੇ ਅੱਜ ਸਵੇਰੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਘਰ ਛਾਪੇਮਾਰੀ ਕੀਤੀ ਹੈ। ਸੀਬੀਆਈ ਨੇ ਸਾਬਕਾ ਮੁੱਖ ਮੰਤਰੀ ਦੇ ਰੋਹਤਕ ਸਥਿਤ ਘਰ ਵਿਚ ਰੇਡ ਮਾਰੀ ਹੈ। ਰੇਡ ਦੌਰਾਨ ਭੁਪਿੰਦਰ ਹੁੱਡਾ ਅਤੇ ਦੀਪੇਂਦਰ ਹੁੱਡਾ ਘਰ ਵਿਚ ਹੀ ਸਨ।ਸੀਬੀਆਈ ਦੇ ਇਹ ਛਾਪੇਮਾਰੀ ਗੁਰੂਗ੍ਰਾਮ ‘ਚ ਕਥਿਤ ਭੂਮੀ ਘੁਟਾਲੇ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਨੇ ਇਹ ਛਾਪਾ ਸਾਲ 2005 ‘ਚ ਐਸੋਸੀਏਟਡ ਜਨਰਲਸ ਲਿਮਿਟਿਡ ਨੂੰ ਗਲਤ ਤਰੀਕੇ ਨਾਲ ਜ਼ਮੀਨ ਅਲਾਟ ਕਰਨ ਦੇ ਮਾਮਲੇ ਵਿਚ ਮਾਰਿਆ ਹੈ। ਜ਼ਿਕਰਯੋਗ ਹੈ ਕਿ ਸੀਬੀਆਈ ਨੇ ਭੁਪਿੰਦਰ ਸਿੰਘ ਹੁੱਡਾ, ਸੀਨੀਅਰ ਕਾਂਗਰਸ ਨੇਤਾ ਮੋਤੀਲਾਲ ਵੋਰਾ ਅਤੇ ਏ.ਜੇ.ਐੱਲ ਦੇ ਵਿਰੁੱਧ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ।