Menu

ਵੋਟਰਾਂ ਨੂੰ ਜਾਗਰੂਕ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ ਸਵੀਪ ਗਤੀਵਿਧੀਆ – ਡਾ. ਐਸ. ਕੇ. ਰਾਜੂ

ਚੰਡੀਗੜ – ਆਮ ਚੋਣਾਂ 2019 ਦੇ ਮੱਦੇਨਜਰ ਅੱਜ ਇਥੇ ਦਫਤਰ ਮੁੱਖ ਚੋਣ ਅਫ਼ਸਰ, ਪੰਜਾਬ ਵਿਖੇ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਸਵੀਪ ਗਤੀਵਿਧੀਆਂ ਨੂੰ ਲਾਂਚ ਕੀਤਾ ਗਿਆ।ਇਹ ਗਤੀਵਿਧੀਆ ਚੋਣ ਕਮਿਸ਼ਨ ਭਾਰਤ ਵੱਲੋਂ ਜਾਰੀ ਹਦਾਇਤਾਂ ਦੇ ਮੱਦੇਨਜਰ ਕੀਤੀਆਂ ਜਾਣਗੀਆਂ, ਤਾਂ ਜੋ ਆਮ ਚੋਣਾਂ 2019 ਦੇ ਮੱਦੇਨਜਰ ਵੋਟਰਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਸਕੇ ।
ਇਸ ਮੁਹਿੰਮ  ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸਿਸਟੈਮੈਟਿਕ ਵੋਟਰ ਐਜੂਕੇਸ਼ਨ ਐਂਡ ਵੋਟਰ ਪਾਰਟੀਸੀਪੇਸ਼ਨ (ਸਵੀਪ) ਨੂੰ ਸੁਰੂ ਕਰਨ ਦਾ ਮਕਸਦ ਵੋਟਰਾਂ ਨੂੰ ਵੋਟ ਦੀ ਅਹਿਮੀਅਤ ਅਤੇ ਆਦਰਸ਼ ਵੋਟਿੰਗ ਕਰਨ ਪ੍ਰਤੀ ਜਾਗਰੂਕ ਕਰਨਾਂ ਹੈ ।ਉਨ੍ਹਾਂ ਦੱਸਿਆ ਕਿ ਸਵੀਪ ਗਤੀਵਿਧੀਆਂ ਪਹਿਲਾਂ ਵੀ ਚਲਾਈਆ ਜਾਂਦੀਆਂ ਹਨ ਪਰ ਇਸ ਵਾਰ ਐਨ.ਜੀ.ਓਜ., ਵਿਦਿਆਰਥੀਆਂ, ਯੂਥ ਕਲੱਬਾਂ ਅਤੇ ਕਈ ਹੋਰ ਸੰਸਥਵਾਂ ਦੀ ਮਦਦ ਨਾਲ ਇਸ ਗਤੀਵਿਧੀ ਨੂੰ ਵੱਡੇ ਪੱਧਰ ‘ਤੇ ਚਲਾਇਆ ਜਾਵੇਗਾ।
ਡਾ ਰਾਜੂ ਨੇ ਦੱਸਿਆ ਕਿ ਇਸ ਗਤੀਵਿਧੀ ਨਾਲ ਜੁੜੇ ਐਨ.ਜੀ.ਓਜ., ਵਿਦਿਆਰਥੀਆਂ, ਯੂਥ ਕਲੱਬਾਂ ਅਤੇ ਕਈ ਹੋਰ ਸੰਸਥਵਾਂ ਇਸ ਕਾਰਜ ਲਈ ਪਹਿਲਾਂ ਤੋਂ ਸਥਾਪਤ ਕੀਤੀਆਂ ਗਈਆ ਸੰਸਥਾਵਾਂ ਨਾਲ ਮਿਲ ਕੇ ਵੋਟਰਾਂ ਨੂੰ ਜਾਗਰੁਕ ਕਰਨ ਦਾ ਕੰਮ ਕਰਨਗੀਆ।
ਉਨ੍ਹਾਂ ਦੱਸਿਆ ਕਿ ਇਹ ਮੁੱਖ ਤੋਰ ਤੇ ਚੋਣ ਪਾਠਸ਼ਾਲਾ ਦਾ ਆਯੋਜਨ ਕਰਨ,ਵੋਟਰ ਜਾਗਰੂਕਤਾ ਕਲੱਬ ਸਥਾਪਤ ਕਰਨ,ਵੋਟਰ ਜਾਗਰੂਕਤਾ ਫੋਰਮ ਸਥਾਪਤ ਕਰਨ ਜਾ ਪਹਿਲਾ ਤੋਂ ਸਥਾਪਤ ਕਲੱਬਾਂ ਅਤੇ ਫੋਰਮਜ਼ ਨੂੰ ਹੋਰ ਮਜਬੁਤ ਕਰਨ ਦਾ ਕੰਮ, ਸਰਵਿਸ ਵੋਟਰਾਂ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨਾ, ਵੋਟਰ ਸਹਾਇਤਾ ਕੇਂਦਰ ਸਥਾਪਨ, 360 ਡਿਗਰੀ ਕਮਿਊਨੀਕੇਸ਼ਨ ਕੰਪੇਨ ਅਧੀਨ ਵੋਟਰ ਹੈਲਪਲਾਈਨਨੰਬਰ 1950 ਬਾਰੇ ਜਾਗਰੁਕ ਕਰਨਾ ਹੈ।
ਸੀ.ਈ.ਉ. ਨੇ ਦੱਸਿਆ ਕਿ ਇਸ ਤੋਂ ਇਲਾਵਾ  ਪੂਰੇ ਰਾਜ ਵਿੱਚ ਚੋਣਾਂ ਸਬੰਧੀ ਅਤੇ ਵੋਟਰਾਂ ਦੇ ਅਧਿਕਾਰਾਂ ਸਬੰਧੀ ਜਾਣੂ ਕਰਵਉਦੇ ਪੋਸਟਰ ਲਗਾਏ ਜਾਣਗੇ, ਮਲਟੀ ਮੀਡੀਆ, ਸੋਸ਼ਲ ਮੀਡੀਆਂ ਰਾਹੀ ਜਾਗਰੂਕ ਕਰਨ ਦਾ ਕੰਮ, ਰੇਡਉਿ ਜੋਕੀਜ਼ ਦੀ ਵਰਕਸ਼ਾਪ, ਵੱਖ- ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜਮਾ ਨੂੰ ਜਾਗਰੂਕ ਕਰਨ ਬਾਰੇ ਵੀ ਪ੍ਰੋਗਰਾਮ ਕੀਤੇ ਜਾਣਗੇ।

EVM ਲੈ ਕੇ ਜਾ ਰਿਹਾ ਵਾਹਨ ਨਦੀ…

ਲਖੀਮਪੁਰ, 19 ਅਪ੍ਰੈਲ 2024- ਲਖੀਮਪੁਰ ਇਲਾਕੇ ਵਿੱਚ ਈਵੀਐਮ ਨਦੀ ਵਿੱਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦੇਈਏ…

ਚੋਣ ਡਿਊਟੀ ‘ਤੇ ਤਾਇਨਾਤ CRPF…

19 ਅਪ੍ਰੈਲ 2024-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ…

23 ਸਾਲਾ ਕੁੜੀ ਨਾਲ ਗੁਆਂਢੀ…

19 ਅਪ੍ਰੈਲ 2024- ਮੱਧ ਪ੍ਰਦੇਸ਼ ਦੇ ਗੁਨਾ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

Listen Live

Subscription Radio Punjab Today

ਦੁਬਈ ‘ਚ ਬਾਰਸ਼ ਕਾਰਨ ਦੂਤਘਰ ਨੇ ਭਾਰਤੀ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਯਾਤਰਾ ਕਰਨ ਵਾਲੇ ਭਾਰਤੀ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

Our Facebook

Social Counter

  • 39833 posts
  • 0 comments
  • 0 fans