Menu

ਆਸਟਰੇਲੀਆ ‘ਚ ਭਾਰਤ ਸਮੇਤ 10 ਦੇਸ਼ਾਂ ਦੇ ਵਪਾਰਕ ਦੂਤਘਰਾਂ ‘ਚ ਮਿਲੇ ਸ਼ੱਕੀ ਪੈਕਟ

ਮੇਲਬੋਰਨ –  ਮੇਲਬੋਰਨ ਵਿਖੇ ਭਾਰਤੀ ਵਪਾਰਕ ਦੂਤਘਰ ਸਮੇਤ ਕਈ ਰਾਜਨੀਤਕ ਮਿਸ਼ਨਾਂ ਵਿਚ ਸ਼ੱਕੀ ਪੈਕਟ ਮਿਲਣ ਤੋਂ ਬਾਅਦ ਆਸਟਰੇਲੀਆਈ ਅਧਿਕਾਰੀਆਂ ਨੇ ਵੱਡੇ ਪੱਧਰ ‘ਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੂਰੇ ਮੇਲਬਰਨ ਵਿਚ ਘੱਟ ਤੋਂ ਘੱਟ 10 ਅੰਤਰਰਾਸ਼ਟਰੀ ਵਪਾਰਕ ਦੂਤਘਰਾਂ ਵਿਚ ਸ਼ੱਕੀ ਪੈਕਟਾਂ ਦੇ ਮਿਲਣ ਤੋਂ ਬਾਅਦ ਵੱਡੇ ਪੱਧਰ ‘ਤੇ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ। ਸੇਂਟ ਕਿਲਡਾ ਰੋਡ ‘ਤੇ ਭਾਰਤੀ ਵਪਾਰਕ ਦੂਤਘਰ ਅਤੇ ਅਮਰੀਕੀ ਵਪਾਰਕ ਦੂਤਘਰਾਂ ਵਿਚ ਅੱਗ ਬੁਝਾਓ ਕਰਮਚਾਰੀ ਅਤੇ ਐਂਬੂਲੈਂਸ ਵਿਕਟੋਰੀਆ ਦੇ ਡਾਕਟਰ ਸਹਾਇਕ ਮੌਜੂਦ ਹਨ।ਆਸਟਰੇਲੀਅਨ ਫੈਡਰਲ ਪੁਲਿਸ ਨੇ ਟਵੀਟ ਕਰ ਕੇ ਕਿਹਾ ਹੈ ਕਿ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੇ ਦੂਤਘਰਾਂ ਅਤੇ ਵਪਾਰਕ ਦੂਤਘਰਾਂ ਵਿਚ ਸ਼ੱਕੀ ਪੈਕਟ ਮਿਲਣ ‘ਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਐਮਰਜੈਂਸੀ ਸੇਵਾ ਦੇ ਕਰਮਚਾਰੀ ਪੈਕਟਾਂ ਅਤੇ ਹਾਲਾਤਾਂ ਦੀ ਜਾਂਚ ਕਰ ਰਹੇ ਹਨ। ਮੈਟਰੋਪੋਲਿਟਨ ਫਾਇਰ ਬ੍ਰਿਗੇਡ ਨੇ ਦੱਸਿਆ ਕਿ ਉਹ ਮੇਲਬਰਨ ਦੂਤਘਰਾਂ ਵਿਚ ਹੋਈਆਂ ਇਹਨਾਂ ਘਟਨਾਵਾਂ ਦੀ ਜਾਂਚ ਵਿਚ ਆਸਟਰੇਲੀਅਨ ਫੈਡਰਲ ਪੁਲਿਸ ਦੀ ਮਦਦ ਕਰ ਰਹੀ ਹੈ।ਕੁਝ ਇਮਾਰਤਾਂ ਵਿਚ ਐਮਰਜੈਂਸੀ ਕਰਮਚਾਰੀਆਂ ਨੂੰ ਰਸਾਇਣਾਂ ਤੋਂ ਬਚਾਅ ਕਰਨ ਵਾਲੇ ਸੂਟ ਪਾ ਕੇ ਦਾਖਲ ਹੁੰਦੇ ਹੋਏ ਦੇਖਿਆ ਗਿਆ।ਹੁਣ ਤੱਕ ਕਿਸੇ ਦੇ ਜਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਵਿਕਐਮਰਜੈਂਸੀ ਵੈਬਸਾਈਟ ‘ਤੇ ਖ਼ਤਰਨਾਕ ਸਮੱਗਰੀ ਦੇ ਕਈ ਅਲਰਟ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਸਿਡਨੀ ਵਿਚ ਸਥਿਤ ਅਰਜਨਟੀਨਾ ਦੇ ਵਪਾਰਕ ਦੂਤਘਰ ਵਿਚ ਸ਼ੱਕੀ ਚਿੱਟਾ ਪਾਊਡਰ ਮਿਲਿਆ ਸੀ।ਭਾਰਤ ਤੋਂ ਇਲਾਵਾ ਆਸਟਰੇਲੀਆ ਵਿਚ ਯੂਕੇ, ਕੋਰੀਆ, ਇਟਲੀ, ਜਰਮਨੀ, ਇੰਡੋਨੇਸ਼ੀਆ, ਸਵਿਟਰਜ਼ਲੈਂਡ, ਪਾਕਿਸਤਾਨ ਅਤੇ ਗਰੀਸ ਦੇ ਦੂਤਘਰਾਂ ਵਿਚ ਸ਼ੱਕੀ ਪੈਕਟ ਮਿਲੇ ਹਨ ਸ਼ਾਮਲ ਹਨ।

‘ਆਪ’ ‘ਚ ਬਗਾਵਤ: ਡਿਪਟੀ ਮੇਅਰ ਦੇ ਅਹੁਦੇ…

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਅਸਰ…

ਹਥਿਆਰਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ…

ਚੰਡੀਗੜ੍ਹ, 18 ਅਪ੍ਰੈਲ 2024- ਪੰਜਾਬ ਅਤੇ ਹਰਿਆਣਾ…

ਜੇਲ੍ਹ ‘ਚ ਮਹਿਲਾ ਕੈਦੀ ਨਾਲ…

ਜੀਂਦ, 18 ਅਪ੍ਰੈਲ 2024 : ਹਰਿਆਣਾ ਦੇ…

ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ…

ਨਵੀਂ ਦਿੱਲੀ, 18 ਅਪ੍ਰੈਲ 2024- ਦਿੱਲੀ ਆਬਕਾਰੀ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39810 posts
  • 0 comments
  • 0 fans