Menu

ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਆਟੋ ਰਿਕਸ਼ਾ ਮੁਹਿੰਮ

ਨਵੀਂ ਦਿੱਲੀ – ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਆਮ ਆਦਮੀ ਪਾਰਟੀ (AAP) ਨੇ ਲੋਕਸਭਾ ਚੋਣਾਂ ਲਈ ਪ੍ਰਚਾਰ ਤੇਜ ਕਰ ਦਿਤਾ ਹੈ। ਸਾਲ 2013 ਅਤੇ 2015 ਵਿਚ ਵਿਧਾਨਸਭਾ ਚੋਣ ਪ੍ਰਚਾਰ ਦੀ ਤਰਜ ਉਤੇ AAP ਨੇਤਾ ਦਿੱਲੀ ਦੇ ਤਮਾਮ ਲੋਕਸਭਾ ਖੇਤਰਾਂ ਵਿਚ ਆਟੋ ਚਾਲਕਾਂ ਤੋਂ ਸਮਰਥਨ ਜੁਟਾ ਰਹੇ ਹਨ। ਇਸ ਕੜੀ ਵਿਚ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਸਾਊਥ ਦਿੱਲੀ ਤੋਂ ਲੋਕਸਭਾ ਪ੍ਰਭਾਰੀ ਰਾਘਵ ਚੱਢਾ ਨੇ ਆਟੋ ਰਿਕਸ਼ਾ ਮੁਹਿੰਮ ਸ਼ੁਰੂ ਕੀਤੀ। ਆਮ ਆਦਮੀ ਪਾਰਟੀ ਨੇ ਆਟੋ ਰਿਕਸ਼ਾ ਉਤੇ ਪੋਸਟਰ ਚਿਪਕਾ ਕੇ ਲੋਕਾਂ ਨੂੰ ਜੁੜਨ ਦੀ ਅਪੀਲ ਕਰ ਰਹੀ ਹੈ।

AAP ਨੇਤਾ ਰਾਘਵ ਚੱਢਾ ਨੇ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਆਟੋ ਚਾਲਕ ਹਮੇਸ਼ਾ ਤੋਂ ਆਮ ਆਦਮੀ ਪਾਰਟੀ ਦੇ ਪ੍ਰਚਾਰ ਦੀ ਰੀੜ੍ਹ ਦੀ ਹੱਡੀ ਰਹੇ ਹਨ। ਆਟੋ ਚਾਲਕ ਨਹੀਂ ਸਿਰਫ AAP  ਦੇ ਪੋਸਟਰ ਚਿਪਕਾ ਰਹੇ ਹਨ, ਸਗੋਂ ਆਟੋ ਵਿਚ ਬੈਠਣ ਵਾਲੀ ਹਰ ਸਵਾਰੀ ਨੂੰ ਝਾੜੂ ਦਾ ਬਟਨ ਦਬਾਉਣ ਦੀ ਵਜ੍ਹਾ ਵੀ ਦੱਸ ਰਹੇ ਹਨ। ਰਾਘਵ ਚੱਢਾ ਨੇ ਇਲਜ਼ਾਮ ਲਗਾਇਆ ਕਿ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ 10 ਲੱਖ ਰੁਪਏ ਪ੍ਰਤੀ ਮਹੀਨੇ ਦੇ ਖਰਚ ਦੇ ਵੱਡੇ-ਵੱਡੇ ਬਿਲ ਬੋਰਡ ਚਾਰਜਸ ਲਗਵਾਉਦੀਆਂ ਹਨ,

ਜਦੋਂ ਕਿ ਆਮ ਆਦਮੀ ਪਾਰਟੀ ਸਿਰਫ਼ 10 ਰੁਪਏ ਦਾ ਪੋਸਟਰ ਲਗਾ ਕੇ ਪ੍ਰਚਾਰ ਕਰ ਰਹੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਵਿਚ 1,000 ਪੋਸਟਰ ਦੱਖਣ ਦਿੱਲੀ ਦੇ ਆਟੋ ਵਿਚ ਲਗਾਏ ਜਾ ਚੁੱਕੇ ਹਨ। ਆਮ ਆਦਮੀ ਪਾਰਟੀ ਪੇਂਡੂ ਸੇਵਾਵਾਂ ਜਿਵੇਂ ਵਾਹਨਾਂ ਦੇ ਜਰੀਏ ਵੀ ਪੋਸਟਰ ਅਭਿਆਨ ਨੂੰ ਅੱਗੇ ਵਧਾਏਗੀ। ਇਸ ਦੌਰਾਨ ਰਾਘਵ ਚੱਢਾ ਨੇ ਆਟੋ ਚਾਲਕਾਂ ਦੀ ਸਮੱਸਿਆ ਨੂੰ ਦੂਰ ਕਰਨ ਦਾ ਵੀ ਭਰੋਸਾ ਦਿਤਾ।

ਮਮਤਾ ਬੈਨਰਜੀ ਨੇ ਲਾਇਆ ਸੀਬੀਆਈ ਦਫਤਰ ਅੱਗੇ…

ਕੋਲਕਾਤਾ, 17 ਮਈ – ਬੰਗਾਲ ਦੇ ਨਾਰਦਾ ਕੇਸ ਵਿੱਚ ਇੱਕ ਵਾਰ ਫਿਰ ਤੋਂ ਸੀਬੀਆਈ ਨੇ ਜਾਂਚ ਤੇਜ ਕਰ ਦਿੱਤੀ…

ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਯੋਗੀ ਅਦਿੱਤਿਆਨਾਥ ਦੇ ਮਲੇਰਕੋਟਲਾ ਵਾਲੇ…

ਚੰਡੀਗੜ੍ਹ, 15 ਮਈ- ਪੰਜਾਬ ਦੇ ਮੁੱਖ ਮੰਤਰੀ…

ਮਮਤਾ ਬੈਨਰਜੀ ਨੇ ਤੀਜੀ ਵਾਰ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ…

Listen Live

Subscription Radio Punjab Today

Our Facebook

Social Counter

  • 19386 posts
  • 1 comments
  • 0 fans

Log In