Menu

ਚੀਨ ਨੇ ਚੰਦ ‘ਤੇ ਉਤਾਰਿਆ ਸਪੇਸਕ੍ਰਾਫਟ

ਬੀਜਿੰਗ – ਚੀਨ ਨੇ ਪੁਲਾੜ ਵਿਚ ਮੀਲ ਦਾ ਪੱਥਰ ਸਥਾਪਤ ਕਰਦੇ ਹੋਏ ਚੰਦ ਦੇ ਬਾਹਰੀ ਹਿੱਸੇ ‘ਤੇ ਇਤਿਹਾਸ ਵਿਚ ਪਹਿਲੀ ਵਾਰ ਸਪੇਸਕ੍ਰਾਫਟ ਉਤਾਰਿਆ ਹੈ। ਇਸ ਦਾ ਨਾਮ ਚਾਂਗੇ-4 ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 2013 ਵਿਚ ਚੀਨ ਨੇ ਚੰਦ ‘ਤੇ ਇਰ ਰੋਵਰ ਉਤਾਰਿਆ ਸੀ। ਇਸ ਤੋਂ ਪਹਿਲਾਂ ਅਮਰੀਕਾ ਅਤੇ ਸੋਵੀਅਤ ਸੰਘ ਨੇ ਵੀ ਉਥੇ ਲੈਡਿੰਗ ਕਰਵਾਈ ਸੀ, ਪਰ ਚਾਂਗੇ-4 ਨੂੰ ਚੰਦ ਦੇ ਉਸ ਹਿੱਸੇ ‘ਤੇ ਉਤਾਰਿਆ ਗਿਆ ਹੈ ਜੋ ਕਿ ਧਰਤੀ ਤੋਂ ਦੂਰ ਹੈ।ਚੀਨ ਨੇ ਪੁਲਾੜ ਪ੍ਰਬੰਧਨ ‘ਤੇ ਬਾਰੀਕੀ ਨਾਲ ਕੰਮ ਕਰਨ ਵਾਲੀ ਮਕਾਊ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨੋਲਿਜੀ ਦੇ ਪ੍ਰੋਫੈਸਰ ਝੂ ਮੇਂਘੂਆ  ਨੇ ਕਿਹਾ ਕਿ ਇਸ ਪੁਲਾੜ ਮੁਹਿੰਮ ਤੋਂ ਪਤਾ ਲਗਦਾ ਹੈ ਕਿ ਚੀਨ ਡੂੰਘੀ ਸਪੇਸ ਖੋਜ ਵਿਚ ਵਿਕਸਤ ਦੁਨੀਆਵੀ ਪੱਧਰ ਤਕ ਪਹੁੰਚ ਚੁੱਕਾ ਹੈ। ਚੀਨ ਨੇ ਉਹ ਕੀਤਾ ਹੈ ਜੋ ਅਮਰੀਕਾ ਵੀ ਨਹੀਂ ਕਰ ਸਕਿਆ। ਮਾਹਰਾਂ ਦਾ ਕਹਿਣਾ ਹੈ ਕਿ ਚੀਨ ਆਰਟੀਫਿਸ਼ੀਅਲ ਇੰਟੈਲਿਜੇਂਸ, ਕਵਾਂਟਮ ਕੰਪਿਊਟਿੰਗ ਅਤੇ ਦੂਜੇ ਖੇਤਰਾਂ ਵਿਚ ਅਮਰੀਕਾਂ ਨੂੰ ਵੱਡੀ ਚੁਣੌਤੀ ਦੇ ਸਕਦਾ ਹੈ ।  ਚੀਨ 2022 ਤੱਕ ਤੀਜੇ ਪੁਲਾੜ ਸਟੇਸ਼ਨ ਦਾ ਕੰਮ ਪੂਰੀ ਤਰ੍ਹਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ ਚੀਨ ਨੇ ਚੰਦ ‘ਤੇ ਅਜਿਹੀ ਥਾਂ ‘ਤੇ ਜਹਾਜ਼ ਉਤਾਰਿਆ ਹੈ ਜਿਥੇ ਅਜੇ ਤੱਕ ਕੋਈ ਨਹੀਂ ਪੁੱਜ ਸਕਿਆ ਹੈ। ਭਾਰਤੀ ਪੁਲਾੜ ਖੋਜ ਕੇਂਦਰ ਇਸਰੋ ਦਾ ਚੰਦਰਯਾਨ-1 ਨੂੰ ਚੰਦ ‘ਤੇ ਨਹੀਂ ਉਤਰਿਆ ਸੀ। ਉਸ ਨੂੰ ਚੰਦ ਦੀ ਪਰਿਕਰਮਾ ਲਈ ਭੇਜਿਆ ਗਿਆ ਸੀ। ਇਸਰੋ ਇਸ ਮਹੀਨੇ ਦੇ ਆਖਰ ਤਕ ਅਪਣੇ ਦੂਜੇ ਚੰਦ ਮਿਸ਼ਨ ਚੰਦਰਯਾਨ-2 ਦੀ ਲਾਂਚਿਗ ਕਰ ਸਕਦਾ ਹੈ।2008 ਵਿਚ ਇਸਰੋ ਨੇ ਚੰਦਰਯਾਨ-1 ਨੂੰ ਭੇਜਿਆ ਸੀ ਜਿਥੇ ਚੰਦ ਦੀ ਪਰਿਕਰਮਾ ਕਰਦੇ ਹਏ ਉਸ ਦੀ ਤਹਿ ‘ਤੇ ਪਾਣੀ ਹੋਣ ਦੀ ਪੁਸ਼ਟੀ ਕੀਤੀ ਸੀ। ਚੰਦਰਯਾਨ-2 ਦਾ ਪਹਿਲਾਂ ਤੋਂ ਨਿਰਧਾਰਤ ਭਾਰ ਵੱਧ ਗਿਆ ਹੈ। ਹੁਣ ਇਸ ਨੂੰ ਜੀਐਸਐਲਵੀ ਤੋਂ ਨਹੀਂ ਸਗੋਂ ਜੀਐਸਐਲਵੀ-ਮੈਕ-3 ਤੋਂ ਲਾਂਚ ਕੀਤਾ ਜਾਵੇਗਾ। ਲਾਂਚਿਗ ਲਈ ਜੀਐਲਐਲਵੀ-ਮੈਕ-3 ਵਿਚ ਬਦਲਾਅ ਕੀਤੇ ਗਏ ਹਨ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans