ਅਟਾਰੀ – ਭਾਰਤ ਵਲੋਂ ਅੱਜ ਦੋ ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ ਪਾਕਿਸਤਾਨ ਦੇ ਹਵਾਲੇ ਕੀਤਾ ਗਿਆ। ਭੋਪਾਲ ਜੇਲ੍ਹ ਤੋਂ ਲਿਆਂਦੇ ਇਮਰਾਨ ਕੁਰੈਸ਼ੀ ਅਤੇ ਅੰਮ੍ਰਿਤਸਰ ਜੇਲ੍ਹ ਤੋਂ ਲਿਆਂਦੇ ਸ਼ੇਖ਼ ਅਬਦੁੱਲਾ ਨਾਮੀ ਇਨ੍ਹਾਂ ਦੋਹਾਂ ਕੈਦੀਆਂ ਨੂੰ ਬੀ. ਐਸ. ਐਫ. ਵਲੋਂ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕੀਤਾ ਗਿਆ। ਇਸ ਮੌਕੇ ਸ਼ੇਖ਼ ਅਬਦੁੱਲਾ ਵਲੋਂ ‘ਆਈ ਲਵ ਇੰਡੀਆ’ (ਮੈਨੂੰ ਭਾਰਤ ਨਾਲ ਪਿਆਰ ਹੈ) ਦੇ ਨਾਅਰੇ ਵੀ ਲਗਾਏ ਗਏ।