Menu

ਕੋਲੰਬੀਆ ਦੇ ਅਟੌਰਨੀ ਜਨਰਲ ਨੇ ਕੀਤਾ ਫ਼ੇਸਬੁਕ ‘ਤੇ ਮੁਕੱਦਮਾ ਦਰਜ

ਵਾਸ਼ਿੰਗਟਨ – ਕੈਂਬ੍ਰਿਜ ਐਨਾਲਿਟਿਕਾ ਸਕੈਂਡਲ ਮਾਮਲੇ ਵਿਚ ਵਾਸ਼ਿੰਗਟਨ ਦਾ ਸੀਨੀਅਰ ਵਕੀਲ ਫ਼ੇਸਬੁਕ ‘ਤੇ ਮੁਕੱਦਮਾ ਦਰਜ ਕਰ ਰਿਹਾ ਹੈ। ਵਾਸ਼ਿੰਗਟਨ ਪੋਸਟ ਦੇ ਮੁਤਾਬਕ, ਡਿਸਟ੍ਰਿਕਟ ਔਫ਼ ਕੋਲੰਬੀਆ ਦੇ ਅਟੌਰਨੀ ਜਨਰਲ ਕਾਰਲ ਰੇਸਿਨ ਨੇ ਬੁੱਧਵਾਰ ਨੂੰ ਫ਼ੇਸਬੁਕ ਖਿਲਾਫ਼ ਮੁਕੱਦਮਾ ਦਰਜ ਕੀਤਾ। ਕੋਲੰਬੀਆ ਦੇ ਅਟੌਰਨੀ ਜਨਰਲ ਕਾਰਲ ਰੇਸਿਨ ਨੇ ਫ਼ੇਸਬੁਕ ‘ਤੇ ਅਪਣੇ ਕਰੋੜਾਂ ਯੂਜ਼ਰਸ ਦੇ ਨਿਜੀ ਡੇਟਾ ਵਿਚ ਸੰਨ੍ਹ ਕਰਨ ਦੀ ਮਨਜ਼ੂਰੀ ਦੇਣ ਦਾ ਇਲਜ਼ਾਮ ਲਗਾਇਆ।ਫ਼ੇਸਬੁਕ ਦੇ ਬੁਲਾਰੇ ਨੇ ਦਸਿਆ ਕਿ ਅਸੀਂ ਇਸ ਸ਼ਿਕਾਇਤ ਦੀ ਸਮਿਖਿਆ ਕਰ ਰਹੇ ਹਾਂ ਅਤੇ ਵਾਸ਼ਿੰਗਟਨ ਅਤੇ ਹੋਰ ਥਾਵਾਂ ਉਤੇ ਅਟੌਰਨੀ ਜਨਰਲ ਦੇ ਨਾਲ ਸਾਡੀ ਚਰਚਾ ਅੱਗੇ ਵਧਾਉਣਾ ਜਾਰੀ ਰੱਖਾਂਗੇ। ਫ਼ੇਸਬੁਕ ਦੀ ਸਿਕਆਰਿਟੀਜ਼ ਐਂਡ ਐਕਸਚੇਂਜ ਕਮਿਸ਼ਨ, ਫ਼ੈਡਰਲ ਟ੍ਰੇਡ ਕਮਿਸ਼ਨ ਅਤੇ ਨੀਆਂ ਵਿਭਾਗ ਵੀ ਜਾਂਚ ਕਰ ਰਿਹਾ ਹੈ। ਬ੍ਰੀਟੇਨ ਵਿਚ ਕੰਪਨੀ ‘ਤੇ ਕੈਂਬ੍ਰਿਜ ਐਨਾਲਿਟਿਕਾ ਸਕੈਂਡਲ ਮਾਮਲੇ ਵਿਚ 500,000 ਪਾਉਂਡ ਦਾ ਜੁਰਮਾਨਾ ਲਗਾਇਆ ਗਿਆ ਹੈ। ਧਿਆਨ ਯੋਗ ਹੈ ਕਿ ਹਾਲ ਹੀ ਵਿਚ ਬ੍ਰੀਟੇਨ ਦੀ ਸੰਸਦ ਨੇ ਕੈਂਬ੍ਰਿਜ ਐਨਾਲਿਟਿਕਾ ਨਾਲ ਜੁਡ਼ੇ ਮਾਮਲੇ ਵਿਚ ਫ਼ੇਸਬੁਕ ਦੇ ਕੁੱਝ ਨਿਜੀ ਦਸਤਾਵੇਜ਼ ਜ਼ਬਤ ਕੀਤੇ ਹਨ।ਇਕ ਅਖ਼ਬਾਰ ‘ਚ ਛੱਪੀ ਖ਼ਬਰ ਮੁਤਾਬਕ, ਇਹਨਾਂ ਦਸਤਾਵੇਜਾਂ ਵਿਚ ਫ਼ੇਸਬੁਕ ਦੇ ਸੀਈਓ ਮਾਰਕ ਜ਼ੁਕਰਬਰਗ ਅਤੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਦੇ ਈਮੇਲ ਵੀ ਸ਼ਾਮਿਲ ਹਨ। ਹਾਲ ਹੀ ‘ਚ ਸੀਬੀਆਈ ਨੇ ਵੀ ਸੋਸ਼ਲ ਨੈਟਵਰਕਿੰਗ ਪਲੇਟਫ਼ਾਰਮ ਤੋਂ ਭਾਰਤੀ ਨਾਗਰਿਕਾਂ ਦੇ ਨਿਜੀ ਡੇਟਾ ਨੂੰ ਗ਼ੈਰਕਾਨੂੰਨੀ ਤੌਰ ‘ਤੇ ਇੱਕਠਾ ਦੇ ਮਾਮਲੇ ਵਿਚ ਫ਼ੇਸਬੁਕ, ਕੈਂਬ੍ਰਿਜ ਐਨਾਲਿਟਿਕਾ ਅਤੇ ਗਲੋਬਲ ਸਾਈਨਸ ਰਿਸਰਚ ਨੂੰ ਪੱਤਰ ਲਿਖਿਆ ਹੈ।ਕੰਪਨੀਆਂ ਨੂੰ ਭੇਜੇ ਗਏ ਪੱਤਰਾਂ ਵਿਚ ਜਾਂਚ ਏਜੰਸੀ ਨੇ ਉਨ੍ਹਾਂ  ਵਲੋਂ ਇਕਠੇ ਕੀਤੇ ਗਏ ਡੇਟਾ ਲਈ ਅਪਣਾਏ ਗਏ ਤਰੀਕੇ ਦਾ ਵੇਰਵਾ ਮੰਗਿਆ ਹੈ। ਦੱਸ ਦਈਏ ਕਿ ਕਾਨੂੰਨ ਅਤੇ ਆਈਟੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਜੁਲਾਈ ਵਿਚ ਰਾਜ ਸਭਾ ਨੂੰ ਦੱਸਿਆ ਸੀ ਕਿ ਡੇਟਾ ਚੋਰੀ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇਗੀ। ਫ਼ੇਸਬੁਕ ਦੇ ਭਾਰਤ ਵਿਚ 20 ਕਰੋੜ ਤੋਂ ਜ਼ਿਆਦਾ ਖ਼ਪਤਕਾਰ ਹਨ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39892 posts
  • 0 comments
  • 0 fans