Menu

ਹੈਲਥ ਸੈਂਟਰ ਵਿਚ ਲੁਟੇਰਿਆਂ ਨੇ ਸਟਾਫ਼ ਨੂੰ ਬਣਾਇਆ ਬੰਦੀ

ਲੁਧਿਆਣਾ – ਲੁਧਿਆਣਾ ਵਿਚ ਇਕ ਪ੍ਰਾਇਮਰੀ ਹੈਲਥ ਸੈਂਟਰ ਵਿਚ ਪੰਜ ਲੁਟੇਰਿਆਂ ਨੇ ਵਾਰਦਾਤ ਨੂੰ ਅੰਜ਼ਾਮ ਦਿਤਾ ਹੈ। ਦੋਸ਼ੀਆਂ ਨੇ ਸਟਾਫ਼ ਨੂੰ ਲਗਪਗ ਚਾਰ ਘੰਟੇ ਤਕ ਬੰਧਕ ਬਣਾ ਕੇ ਰੱਖਿਆ । ਮਾਮਲਾ ਲੁਧਿਆਣਾ ਦੇ ਡੇਹਲੋਂ ਦੇ ਪਿੰਡ ਘਵੱਦੀ ਦਾ ਹੈ। ਦੋਸ਼ੀ ਲਗਾਤਾਰ  ਉਹਨਾਂ ਤੋਂ ਨਸ਼ੀਲੀਆਂ ਦਵਾਈਆਂ ਦੀ ਮੰਗ ਕਰਦੇ ਰਹੇ। ਸਟਾਫ਼ ਨੇ ਦਵਾਈ ਨਾ ਹੋਣ ਦੀ ਗੱਲ ਕੀਤੀ ਤਾਂ ਉਹ ਪੂਰੇ ਸੈਂਟਰ ਵਿਚ ਹੀ ਲੱਭਣ ਲੱਗ ਪਏ। ਆਖਿਰਕਾਰ ਉਹ ਉਥੋਂ ਰੁਪਏ ਲੈ ਕੇ ਫਰਾਰ ਹੋ ਗਏ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।ਥਾਣਾ ਡੇਹਲੋਂ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨੇ ਦੱਸਿਆ ਕਿ ਵਾਰਦਾਤ ਦੇ ਸਮੇਂ ਹੈਲਥ ਸੈਂਟਰ ਵਿਚ ਮਹਿਲਾ ਮੁਲਾਜ਼ਮ ਸਮੇਤ ਚਾਰ ਕਰਮਚਾਰੀ ਸੀ। ਇਕ ਲੁਟੇਰਾ ਹਸਪਤਾਲ ਦੇ ਬਾਹਰ ਹੀ ਨਿਗਰਾਨੀ ਕਰ ਰਿਹਾ ਸੀ। ਉਹਨਾਂ ਨੇ ਹਸਪਤਾਲ ਦੇ ਅੰਦਰ ਅਤੇ ਬਾਹਰ ਵੀ ਕੁਝ ਲਾਈਟਾਂ ਤੋੜ ਦਿਤੀਆਂ। ਉਹਨਾਂ ਨੇ ਕਰਮਚਾਰੀਆਂ ਦੇ ਮੋਬਾਇਲ ਖੋਹ ਕੇ ਸਿਮ ਕਾਰਡ ਕੱਢ ਕੇ ਸੁੱਟ ਦਿਤੇ। ਹਸਪਤਾਲ ਦੇ ਕਰਮਚਾਰੀਆਂ ਦੇ ਮੁਤਾਬਿਕ ਪਿੰਡ ਘਵੱਦੀ ਵਿਚ 24 ਘੰਟੇ ਡਿਲੀਵਰੀ ਸੁਵਿਧਾ ਸੈਂਟਰ ਹੈ ਜਿਹੜਾ 24 ਘੰਟੇ ਖੁਲ੍ਹਾ ਰਹਿੰਦਾ ਹੈ।ਰਾਤ ਨੂੰ ਸਿਰਫ਼ ਡਿਲੀਵਰੀ ਦੇ ਕੇਸ ਹੀ ਆਉਂਦੇ ਹਨ। ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਨਸ਼ੇ ਦੇ ਇਲਾਜ਼ ਲਈ ਓਟ ਸੈਂਟਰ ਖੋਲ੍ਹੇ ਗਏ ਹਨ। ਲੁਟੇਰਿਆਂ ਨੂੰ ਲੱਗਿਆ ਹੋਵੇਗਾ ਕਿ ਇਸ ਸੈਂਟਰ ਵਿਚ ਵੀ ਓਟ ਕਲੀਨਿਕ ਹੈ। ਜਿਥੇ ਨਸੇ ਦੇ ਇਲਾਜ਼ ਦੀ ਦਵਾਈ ਦਿਤੀ ਜਾਂਦੀ ਹੈ।

ਮਮਤਾ ਬੈਨਰਜੀ ਨੇ ਤੀਜੀ ਵਾਰ ਪੱਛਮੀ ਬੰਗਾਲ…

ਮਮਤਾ ਬੈਨਰਜੀ ਨੇ ਅੱਜ ਤੀਜੀ ਵਾਰ ਪੱਛਮੀ ਬੰਗਾਲ ਸੂਬੇ ਦੇ ਮੁੱਖਮੰਤਰੀ ਵਜੋਂ ਸਹੁੰ ਚੁੱਕੀ। ਕੇਂਦਰ ਵਿੱਚ ਰਾਜ ਕਰਦੀ ਪਾਰਟੀ…

ਟਵਿੱਟਰ ਨੇ ਕੰਗਣਾ ਰਣਾਵਤ ਦੇ…

ਨਵੀਂ ਦਿੱਲੀ, 4 ਮਈ- ਅਕਸਰ ਆਪਣੇ ਬੇਤੁੱਕੇ…

ਹੁਣ ਨਹੀ ਲੱਗਣੇ ਆਈਪੀਐਲ ਦੇ…

ਮੁੰਬਈ, 4 ਮਈ- ਇੰਡੀਅਨ ਪ੍ਰੀਮਿਅਰ ਲੀਗ ਗਵਰਨਿੰਗ…

ਦੀਦੀ-ਓ-ਦੀਦੀ

ਐਤਵਾਰ ਦੀ ਸਵੇਰ ਹੁੰਦੇ ਹੀ ਦੇਸ਼ ਵਾਸੀਆਂ…

Listen Live

Subscription Radio Punjab Today

Our Facebook

Social Counter

  • 19333 posts
  • 1 comments
  • 0 fans

Log In