ਇਸਲਾਮਾਬਾਦ – ਪਾਕਿਸਤਾਨ ਦੀ ਕੋਹਾਟ ਸੈਂਟਰਲ ਜੇਲ੍ਹ ‘ਚ ਕੈਦ ਭਾਰਤੀ ਨਾਗਰਿਕ ਹਾਮਿਦ ਅੰਸਾਰੀ ਦੀ ਕੱਲ੍ਹ ਰਿਹਾਈ ਹੋ ਸਕਦੀ ਹੈ। ਦੱਸ ਦਈਏ ਕਿ ਮੁੰਬਈ ਦੇ ਰਹਿਣ ਵਾਲੇ ਹਾਮਿਦ ਨੂੰ ਨਵੰਬਰ, 2012 ‘ਚ ਹਿਰਾਸਤ ‘ਚ ਲਿਆ ਗਿਆ ਸੀ। ਉਸ ਨੂੰ ਪਾਕਿਸਤਾਨ ‘ਚ ਪ੍ਰਮਾਣਕ ਦਸਤਾਵੇਜ਼ਾਂ ਤੋਂ ਬਿਨਾਂ ਦਾਖ਼ਲ ਹੋਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਸੀ।