ਚੰਡੀਗੜ੍ਹ – ਚਰਚਿਤ ਨੇਤਾ ਅਤੇ ਪੰਜਾਬ ਦੇ ਕੈਬਿਨੇਟ ਵਜ਼ੀਰ ਨਵਜੋਤ ਸਿੱਧੂ , ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ । ਸਿੱਧੂ ਨੇ ਕੈਪਟਨ ਨੂੰ ਉਹ ਤਿੱਤਰ ਵੀ ਭੇਂਟ ਕੀਤੇ ਜੋ ਉਨ੍ਹਾਂ ਪਾਕਿਸਤਾਨ ਤੋਂ ਲਿਆਂਦੇ ਸਨ । ਦਿੱਲੀ ਤੋਂ ਵਾਪਸ ਆ ਕੇ ਸਿੱਧੂ , ਸਿੱਧੇ ਹੀ ਮੁੱਖ ਮੰਤਰੀ ਦੀ ਸੈਕਟਰ 2 ਵਿਚਲੀ ਸਰਕਾਰੀ ਰਿਹਾਇਸ਼ ਤੇ ਪੁੱਜੇ ।
ਕਰਤਾਰਪੁਰ ਕਾਰੀਡੋਰ ਮੁੱਦੇ ਤੇ ਦੋਵਾਂ ਨੇਤਾਵਾਂ ਦੇ ਟਕਰਾਵੇਂ ਸਟੈਂਡ ਲੈਣ ਅਤੇ ਸਿੱਧੂ ਵੱਲੋਂ ਅਮਰਿੰਦਰ ਸਿੰਘ ਦੀ ਕਪਤਾਨੀ ਬਾਰੇ ਹੈਦਰਾਬਾਦ ‘ਚ ਕੀਤੀਆਂ ਟਿੱਪਣੀਆਂ ਦੇ ਵਿਵਾਦ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਸੀ।