ਅਗਰਤਲਾ – ਤ੍ਰਿਪੁਰਾ ਦੇ ਢਲਾਈ ਜ਼ਿਲ੍ਹੇ ਦੇ ਗੰਡਾਚੇਰਾ ‘ਚ ਮੰਗਲਵਾਰ ਨੂੰ ਯਾਤਰੀਆਂ ਨਾਲ ਭਰੀ ਇੱਕ ਬੱਸ ਖੱਡ ‘ਚ ਡਿੱਗ ਪਈ। ਇਸ ਹਾਦਸੇ ‘ਚ 33 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ‘ਚੋਂ 22 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੱਸ ਗੰਡਾਚੇਰਾ ਤੋਂ ਅਗਰਤਲਾ ਵੱਲ ਜਾ ਰਹੀ ਸੀ ਕਿ ਇਸ ਦੌਰਾਨ ਅਚਾਨਕ ਬੇਕਾਬੂ ਹੋ ਕੇ ਇਹ ਪਹਾੜਾਂ ਵਿਚਾਲੇ ਇੱਕ ਖੱਡ ‘ਚ ਡਿੱਗ ਪਈ। ਮੌਕੇ ‘ਤੇ ਪੁਲਿਸ ਨੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਯਾਤਰੀਆਂ ਨੂੰ ਬਾਹਰ ਕੱਢ ਕੇ ਹਸਪਤਾਲ ‘ਚ ਪਹੁੰਚਾਇਆ।