Menu

ਆਸਟ੍ਰੇਲੀਅਾ ਚ ਪੰਜਾਬੀ ਮੂਲ ਦੇ ਸ਼ਖਸ ‘ਤੇ ਨਸਲੀ ਟਿੱਪਣੀ ਕਰਨ ਵਾਲੇ ਨੇ ਮੰਗੀ ਮੁਆਫੀ

ਐਡੀਲੈਂਡ : ਪੰਜਾਬੀਆਂ ਦੀ ਸਾਡੇ ਦੇਸ਼ ਦੇ ਨਾਲ ਨਾਲ ਵਿਦੇਸ਼ਾਂ ਵਿਚ ਵੱਖਰੀ ਪਛਾਣ ਹੈ ਅਤੇ ਪੰਜਾਬੀਆਂ ਨੇ ਅਪਣੀ ਯੋਗਤਾ ਦੇ ਆਧਾਰ ‘ਤੇ ਵਿਦੇਸ਼ਾਂ ਵਿਚ ਝੰਡੇ ਗੱਡੇ ਹਨ। ਪਰ ਕਈ ਵਾਰ ਉਨ੍ਹਾਂ ਨੂੰ ਨਸਲੀ ਟਿੱਪਣੀ ਦਾ ਸ਼ਿਕਾਰ ਹੋਣਾ ਪਿਆ ਹੈ। ਅਜਿਹੇ ਹੀ ਮਾਮਲਾ ਸਾਹਮਣੇ ਆਇਆ ਹੈ ਆਸਟ੍ਰੇਲੀਅਾ ਤੋਂ ਜਿੱਥੇ ਪੰਜਾਬੀ ਮੂਲ ਦੇ ਸ਼ਖਸ ‘ਤੇ ਟਿੱਪਣੀ ਕਰਨ ਵਾਲੇ ਵਿਅਕਤੀ ਨੇ ਹੁਣ ਮੁਆਫੀ ਮੰਗੀ ਹੈ।ਦੱਖਣੀ ਆਸਟ੍ਰੇਲੀਆ ਦੇ ਕਸਬਾ ਪੋਰਟ ਅਗਸਤਾ ਤੋਂ ਕੌਂਸਲਰ ਚੁਣੇ ਸੰਨੀ ਸਿੰਘ ਨੂੰ ਉੱਥੋਂ ਦੇ ਵਸਨੀਕਾਂ ਨੇ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ। ਕੌਂਸਲਰ ਨੂੰ ਵਧਾਈ ਦੇਣ ਵਾਲਿਆਂ ਵਿਚ ਉਹ ਵਿਅਕਤੀ ਵੀ ਸ਼ਾਮਲ ਹੈ ਜਿਸ ਨੇ ਸੰਨੀ ਸਿੰਘ ਬਾਰੇ ਨਸਲੀ ਟਿੱਪਣੀ ਕੀਤੀ ਸੀ।  ਦੱਸ ਦਈਏ ਕਿ ਬੀਤੇ ਮਹੀਨੇ ਟਰੱਕ ਡਰਾਈਵਰ ਗਰਾਂਟ ਮੋਰੋਨੀ ਨੇ ਸੰਨੀ ਸਿੰਘ ਦੇ ਬੈਨਰ ‘ਤੇ ਛਪੀ ਸਿੱਖੀ ਪਹਿਰਾਵੇ ਵਾਲੀ ਉਸ ਦੀ ਤਸਵੀਰ ਪ੍ਰਤੀ ਭੱਦੀ ਸ਼ਬਦਾਵਲੀ ਵਰਤਦਿਆਂ ਨਸਲੀ ਟਿੱਪਣੀ ਦੀ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀ ਸੀ। ਅੱਜ ਉਸ ਨੇ ਵੀ ਸੰਨੀ ਸਿੰਘ ਦੇ ਪੋਰਟ ਅਗਸਤਾ ਦੇ ਦਫਤਰ ਪਹੁੰਚ ਕੇ ਕੌਂਸਲ ਚੋਣਾਂ ਜਿੱਤਣ ਦੀ ਵਧਾਈ ਦਿਤੀ।ਇਸ ਦੇ ਨਾਲ ਹੀ ਸਿੱਖ ਭਾਈਚਾਰੇ ਬਾਰੇ ਟਿੱਪਣੀ ਕਰਨ ਦੀ ਗਲਤੀ ਵੀ ਮੰਨੀ।ਇੱਥੇ ਦੱਸਣਯੋਗ ਹੈ ਕਿ ਨਸਲੀ ਟਿੱਪਣੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਨਾਲ ਸੰਨੀ ਸਿੰਘ ਤੇ ਉਸ ਦੇ ਪਰਿਵਾਰ ਨੂੰ ਕਫੀ ਧੱਕਾ ਲੱਗਿਆ ਸੀ ਪਰ ਉਨ੍ਹਾਂ ਟਰੱਕ ਡਰਾਈਵਰ ਵਿਰੁੱਧ ਕੋਈ ਵੀ ਕਾਰਵਾਈ ਕਰਨ ਤੋਂ ਇਨਕਾਰ ਕਰ ਦਿਤਾ ਸੀ।ਉਂਝ ਇਸ ਨਸਲੀ ਟਿੱਪਣੀ ਦਾ ਆਸਟ੍ਰੇਲੀਆਈ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਕਾਫੀ ਵਿਰੋਧ ਕੀਤਾ। ਆਸਟ੍ਰੇਲੀਆਈ ਪੁਲਿਸ ਨੇ ਵੀਡੀਓ ਕਲਿਪ ਦੇ ਆਧਾਰ ‘ਤੇ ਟਰੱਕ ਡਰਾਈਵਰ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਸੀ। ਗਰਾਂਟ ਮੋਰੋਨੀ ਨੂੰ ਜਿੱਥੇ ਟਰੱਕ ਚਲਾਉਂਦੇ ਸਮੇਂ ਮੋਬਾਇਲ ਵਰਤਣ ਦੇ ਮਾਮਲੇ ਵਿਚ ਜੁਰਮਾਨਾ ਕੀਤਾ ਗਿਆ ਸੀ ਉੱਥੇ ਆਸਟ੍ਰੇਲੀਆਈ ਗੈਸ ਕੰਪਨੀ ਨੇ ਉਸ ਨਾਲ ਢੋਆ-ਢੁਆਈ ਲਈ ਕੀਤੇ ਇਕਰਾਰ ਵੀ ਰੱਦ ਕਰ ਦਿੱਤੇ ਸਨ।ਜ਼ਿਕਰਯੋਗ ਹੈ ਕਿ ਇਸ ਮੌਕੇ ਸੰਨੀ ਸਿੰਘ ਨੇ ਇਕ ਅੰਗਰੇਜ਼ੀ ਅਖਬਾਰ ਨਾਲ ਗੱਲ ਕਰਦਿਆਂ ਦੱਸਿਆ ਕਿ ਗਰਾਂਟ ਮੋਰੋਨੀ ਨੂੰ ਸਿੱਖ ਧਰਮ ਅਤੇ ਸਿੱਖ ਭਾਈਚਾਰੇ ਬਾਰੇ ਜ਼ਿਆਦਾ ਪਤਾ ਨਹੀਂ ਹੈ। ਉਨ੍ਹਾਂ ਗਰਾਂਟ ਮੋਰੋਨੀ ਨੂੰ ਸਿੱਖ ਧਰਮ ਤੇ ਭਾਈਚਾਰੇ ਬਾਰੇ ਪੂਰੀ ਜਾਣਕਾਰੀ ਦਿਤੀ ਜਿਸ ਕਾਰਨ ਉਸ ਨੇ ਸਿੱਖੀ ਇਤਿਹਾਸ ਜਾਣਨ ਵਿਚ ਦਿਲਚਸਪੀ ਦਿਖਾਈ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans