Menu

ਪਕਿਸਤਾਨ ‘ਚ ਇਕ ਕਰੋੜ ਤੋਂ ਵੱਧ ਕੁੜੀਆਂ ਸਿੱਖਿਆ ਤੋਂ ਹਨ ਵਾਂਝੀਆਂ

ਇਸਲਾਮਾਬਾਦ : ਪਾਕਿਸਤਾਨ ਦੀ ਖਰਾਬ ਹਾਲਤਾਂ ਦੇ ਕਿੱਸੇ ਆਏ ਦਿਨ ਅਖਬਾਰਾਂ ਵਿਚ ਛਪਦੇ ਰਹਿੰਦੇ ਹਨ। ਦੱਸ ਦਈਏ ਕਿ ਪਕਿਸਤਾਨ ਜਿਨ੍ਹਾਂ ਵਿਖਾਈ ਦਿੰਦਾ ਹੈ ਉਸ ਤੋਂ ਕਿਤੇ ਜ਼ਿਆਦਾ ਪਿੱਛੇ ਹੈ। ਹਾਲ ਵਿਚ ਰਿਪੋਰਟ ਆਈ ਸੀ ਉੱਥੇ ਦੇ ਕਰੋੜਾਂ ਲੋਕਾਂ ਨੂੰ ਇੰਟਰਨੈਟ ਬਾਰੇ ਪਤਾ ਤੱਕ ਨਹੀਂ ਹੈ। ਹੁਣ ਤਾਜ਼ਾ ਜਾਣਕਾਰੀ  ਦੇ ਮੁਤਾਬਕ ਉੱਥੇ ਕਰੋੜ ਤੋਂ ਜਿਆਦਾ ਲੜਕੀਆਂ ਅਜਿਹੀ ਹਨਜਿਨ੍ਹਾਂ ਨੂੰ ਸਿੱਖਿਆ ਤਾਂ ਦੂਰ ਦੀ ਗੱਲ ਸਕੂਲ ਦੀ ਸ਼ਕਲ ਤੱਕ ਦੇਖਣ ਨੂੰ ਨਹੀਂ ਮਿਲੀ ਹੈ। ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਅਧਿਕਾਰ ਗਰੁੱਪ ਵਲੋਂ ਜਾਰੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨ ‘ਚ ਕਰੀਬ 2.25 ਕਰੋੜ ਬੱਚੇ ਸਿੱਖਿਆ ਤੋਂ ਵਾਂਝੇ ਹਨ, ਜਿਨ੍ਹਾਂ ‘ਚ ਜ਼ਿਆਦਾ ਲੜਕੀਆਂ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਪ੍ਰਾਈਮਰੀ ਸਕੂਲ ਜਾਣ ਦੀ ਉਮਰ ਵਾਲੀਆਂ 32 ਫੀਸਦੀ ਲੜਕੀਆਂ ਤੇ 21 ਫੀਸਦੀ ਲੜਕੇ ਸਕੂਲ ਨਹੀਂ ਜਾਂਦੇ।ਛੇਵੀਂ ਜਮਾਤ ਦੀ ਗੱਲ ਕਰੀਏ ਤਾਂ 59 ਫੀਸਦੀ ਲੜਕੀਆਂ ਤੇ 49 ਫੀਸਦੀ ਲੜਕੇ ਸਕੂਲ ਨਹੀਂ ਜਾ ਰਹੇ ਹਨ। ਲੜਕੀਆਂ ਦੀ ਕੁਲ ਗਿਣਤੀ ‘ਚੋਂ ਸਿਰਫ 13 ਫੀਸਦੀ ਲੜਕੀਆਂ ਹੀ 9 ਵੀਂ ਜਮਾਤ ਤੱਕ ਪਹੁੰਚਦੀਆਂ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਕੂਲ ਜਾਣ ਵਾਲੇ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ ਪਰ ਲੜਕੀਆਂ ਦੀ ਗਿਣਤੀ ਨਾਜ਼ੁਕ ਪੱਧਰ ‘ਤੇ ਪਹੁੰਚ ਗਈ ਹੈ।

ਜਾਣਕਾਰੀ ਮੁਤਾਬਕ ਸਰਕਾਰ ਨੇ 2017 ਦੌਰਾਨ ਅਪਣੇ ਫੰਡ ਦਾ ਸਿੱਖਿਆ ਦੀਆਂ ਘਰੇਲੂ ਵਸਤਾਂ ‘ਤੇ 2.8  ਫੀਸਦੀ ਹੀ ਖਰਚ ਕੀਤਾ ਜਦਕਿ ਇਸ ਲਈ 4 ਤੋਂ 6 ਫੀਸਦੀ ਖਰਚ ਕਰਨ ਦੀ ਮੰਗ ਕੀਤੀ ਗਈ ਸੀ। ਰਿਪੋਰਟ ਮੁਤਾਬਕ ਸਿਆਸੀ ਅਸਥਿਰਤਾ, ਸਰਕਾਰੀ ਕੰਮਾਂ ‘ਚ ਫੌਜ ਦੀ ਦਖਲ, ਅੱਤਵਾਦ ਵਰਗੇ ਮੁੱਦਿਆਂ ਕਾਰਨ ਦੇਸ਼ ‘ਚ ਸਿੱਖਿਆ ਵਰਗੀਆਂ ਬਹੁਤ ਅਹਿਮ ਚੀਜ਼ਾਂ ਨੂੰ ਗਹਿਰਾ ਨੁਕਸਾਨ ਪਹੁੰਚਿਆ ਹੈ।

ਰਿਪੋਰਟ ਮੁਤਾਬਕ ਸਿੱਖਿਆ ਅਤੇ ਵਿਕਾਸ ਬਾਰੇ 2015 ਦੇ ਓਸਲੋ ਸੰਮੇਲਨ ‘ਚ ਪਾਕਿਸਤਾਨ ਨੂੰ ‘ਸਿੱਖਿਆ ਪੱਧਰ ‘ਤੇ ਦੁਨੀਆ ਦੇ ਸਭ ਤੋਂ ਮਾੜੇ ਪ੍ਰਦਰਸ਼ਨ ਵਾਲੇ ਮੁਲਕਾਂ’ ਦੇ ਤੌਰ ਤੇ ਦੱਸਿਆ ਗਿਆ ਸੀ। ਪਾਕਿਸਤਾਨ ‘ਚ ਲੜਕੀਆਂ ਸਿੱਖਿਆ ਹਾਸਲ ਕਰਨਾ ਚਾਹੁੰਦੀਆਂ ਹਨ ਪਰ ਉਨ੍ਹਾਂ ਨੂੰ ਬਿਨਾਂ ਸਿੱਖਿਆ ਦੇ ਹੀ ਜ਼ਿੰਦਗੀ ਜਿਊਣੀ ਪੈਂਦੀ ਹੈ।

ਵਿਰਾਸਤੀ ਟੈਕਸ ਵਾਲੇ ਬਿਆਨ ਨੂੰ ਲੈ ਕੇ…

ਨਵੀਂ ਦਿੱਲੀ, 24 ਅਪ੍ਰੈਲ : ਇਨ੍ਹੀਂ ਦਿਨੀਂ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਸਿਆਸੀ ਪਾਰਟੀਆਂ ਵਿਚਾਲੇ ਮੰਗਲਸੂਤਰ ਅਤੇ ਜਾਇਦਾਦ ਦਾ…

ਡਿਬਰੂਗੜ੍ਹ ਜੇਲ੍ਹ ‘ਚੋਂ ਲੋਕ ਸਭਾ…

24 ਅਪ੍ਰੈਲ 2024-: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ…

ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 24 ਅਪ੍ਰੈਲ 2024 : ਦਿੱਲੀ…

ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ…

ਚੰਡੀਗੜ੍ਹ, 24 ਅਪ੍ਰੈਲ 2024 – ਸਾਬਕਾ ਕੇਂਦਰੀ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39908 posts
  • 0 comments
  • 0 fans