Menu

ਨਿਊਜ਼ੀਲੈਂਡ ‘ਚ ਭਾਰਤੀ ਰੈਸਟੋਰੈਂਟ ਦੇ ਮਾਲਕ ਨੂੰ ਟੈਕਸ ਹੇਰਾਫੇਰੀ ‘ਚ ਢਾਈ ਸਾਲ ਦੀ ਜ਼ੇਲ੍ਹ

ਔਕਲੈਂਡ – ਨਿਊਜ਼ੀਲੈਂਡ ਦੇ ਹੇਸਟਿੰਗਜ਼ ਸ਼ਹਿਰ ਵਿਖੇ ਇਕ ਇੰਡੀਅਨ ਰੈਸਟੋਰੈਂਟ ਮਾਲਕ ਰਾਕੇਸ਼ ਕੁਮਾਰ (56)  ਨੂੰ ਟੈਕਸ ਹੇਰਾਫੇਰੀ ਦੇ ਕਾਰਨ ਹੇਸਟਿੰਗਜ਼ ਜਿਲ੍ਹਾ ਅਦਾਲਤ ਵੱਲੋਂ ਢਾਈ ਸਾਲ ਜ਼ੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਜਦ ਕਿ ਉਸਦੀ ਅਣਜਾਣ ਬਣੀ ਪਤਨੀ ਨੂੰ 5 ਮਹੀਨੇ ਘਰ ਨਜ਼ਰਬੰਦੀ ਦੀ ਸਜ਼ਾ ਅਤੇ 100 ਘੰਟੇ ਕਮਿਊਨਿਟੀ ਸੇਵਾ ਲਾਈ ਗਈ ਹੈ।
ਇਸ ਰੈਸਟੋਰੈਂਟ ਮਾਲਕ ਜੋੜੇ ਉਤੇ ਇਲਜ਼ਾਮ ਸੀ ਕਿ ਇਨ੍ਹਾਂ ਨੇ ਹੇਰਾਫੇਰੀ ਕਰਕੇ ਟੈਕਸ ਵਿਭਾਗ ਨੂੰ 833,000 ਡਾਲਰ ਦਾ ਚੂਨਾ ਲਾਇਆ ਹੈ। ਇਹ ਜੋੜਾ ਆਪਣੇ ਬਿਜ਼ਨਸ ਨੂੰ ਤਾਂ ਘਾਟੇ ਵਿਚ ਦਿਖਾ ਰਿਹਾ ਸੀ ਪਰ ਨਾਲੋ-ਨਾਲ ਬੈਂਕ ਦੇ ਵਿਚ ਨਕਦੀ ਵੀ ਜ਼ਮ੍ਹਾ ਕਰਵਾ ਰਿਹਾ ਸੀ। 2009 ਤੋਂ ਲੈ ਕੇ 2016 ਤੱਕ ਇਨ੍ਹਾਂ ਨੇ ਆਪਣੀ ਸਕੀਮ ਨਾਲ ਵੱਡੀ ਟੈਕਸ ਰਕਮ ਸਰਕਾਰ ਤੋਂ ਬਚਾਉਣ ਕੋਸ਼ਿਸ਼ ਕੀਤੀ।
ਰਾਕੇਸ਼ ਕੁਮਾਰ ਦੀ ਪਤਨੀ ਨਲਿਨੀ ਕੁਮਾਰ ਨੇ ਜਾਅਲੀ ਜੀ.ਐਸ.ਟੀ. ਅਤੇ ਪੀ.ਏ.ਵਾਈ.ਈ. ਉਤੇ ਵੀ ਦਸਤਖਤ ਕੀਤੇ ਅਤੇ 127,000 ਡਾਲਰ ਤੋਂ ਵੱਧ ਟੈਕਸ ਬਚਾਉਣ ਦੀ ਕੋਸ਼ਿਸ ਕੀਤੀ। ਜੁਲਾਈ ਮਹੀਨੇ ਰਾਕੇਸ਼ ਕੁਮਾਰ ਅਜਿਹੇ ਤਿੰਨ ਦੋਸ਼ਾਂ ਲਈ ਦੋਸ਼ੀ ਸਾਬਿਤ ਹੋਇਆ ਸੀ, ਉਸਦੀ ਪਤਨੀ ਇਕ ਦੋਸ਼ ਲਈ ਦੋਸ਼ੀ ਸਾਬਿਤ ਹੋਈ ਸੀ ਸੋ ਇਸ ਕਰਕੇ  ਹੁਣ ਸਜ਼ਾ ਸੁਣਾਈ ਗਈ ਹੈ।
ਨਲਿਨੀ ਕੁਮਾਰ ਨੇ ਸਾਰਾ ਬਕਾਇਆ ਭਰ ਦਿੱਤਾ ਹੈ ਜਦ ਕਿ ਰਾਕੇਸ਼ ਕੁਮਾਰ ਨੇ 349,948 ਡਾਲਰ ਭਰੇ ਹਨ ਅਤੇ 483,346 ਡਾਲਰ ਬਕਾਇਆ ਹਨ। ਜੱਜ ਸਾਹਿਬ ਨੇ ਸਾਫ ਕਿਹਾ ਕਿ ਇਹ ਧੋਖਾਧੜੀ ਆਮਦਨ ਕਰ ਦੇ ਸਿਸਟਮ ਨੂੰ ਸੱਟ ਮਾਰਨ ਬਰਾਬਰ ਹੈ। ਕੰਪਨੀ ਦੇ ਵਿਚੋਂ ਨਲਿਨੀ ਦੀ ਤਨਖਾਹ ਸਿਰਫ 120 ਡਾਲਰ ਪ੍ਰਤੀ ਹਫਤਾ ਵੀ ਵਿਖਾਈ ਜਾਂਦੀ ਸੀ।
ਜਿਸ ਵੇਲੇ ਰਾਕੇਸ਼ ਕੁਮਾਰ ਘਾਟੇ ਵਿਖਾ ਰਿਹਾ ਸੀ ਉਸੇ ਸਮੇਂ ਉਹ ਵੱਖ-ਵੱਖ ਕੰਪਨੀਆ ਦੇ ਵਿਚ ਡਾਇਰੈਕਟਰ ਸੀ ਅਤੇ ਕੰਮਕਾਰ ਵਧਾ ਰਿਹਾ ਸੀ। ਉਸਨੇ ਰੈਸਟੋਰੈਂਟ ਤੋਂ ਇਲਾਵਾ ਡੇਅਰੀ ਸ਼ਾਪਾਂ, ਰੈਂਟਲ ਪ੍ਰਾਪਰਟੀਜ਼ ਅਤੱ ਹਾਰਟੀਕਲਚਰ  ਦੇ ਵਿਚ ਵੀ ਨਿਵੇਸ਼ ਕੀਤਾ। ਉਸਨੇ ਨਵਾਂ ਬਿਜ਼ਨਸ ਵੀ ਖਰੀਦਿਆ। ‘ਪ੍ਰਭੂ ਕਿਰਪਾ’ ਨਾਂਅ ਦੀ ਕੰਪਨੀ ਦੇ ਇਹ ਪਤੀ-ਪਤਨੀ ਡਾਇਰੈਕਟਰ ਸਨ ਤੇ ਇੰਡੀਅਨ ਪੈਲੇਸ ਰੈਸਟੋਰੈਂਟ ਨਾਂਅ ਦਾ ਰੈਸਟੋਰੈਂਟ ਚਲਾਉਂਦੇ ਸਨ। ਦੋਹਾਂ ਪਤੀ-ਪਤਨੀ ਨੇ ਲਾਲਚ ਵਸ ਪਹਿਲਾਂ ਤਾਂ ਟੈਕਸ ਅੰਦਰ ਕਰ ਲਿਆ ਪਰ ਹੁਣ ਆਪ ਅੰਦਰ ਹੋ ਗਏ ਹਨ। ਸਿਆਣਿਆਂ ਠੀਕ ਹੀ ਕਿਹਾ ਹੈ ਕਿ ਲਾਲਚ ਬੁਰੀ ਬਲਾ ਹੈ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39934 posts
  • 0 comments
  • 0 fans