ਪੰਜਾਬ ਸਰਕਾਰ ਵੱਲੋ ਅਧਿਆਪਕਾਂ ਦੀ ਤਨਖਾਹ ਘਟਾਏ ਜਾਣ ਦੇ ਮਾਮਲੇ ‘ਤੇ ਆਮ ਆਦਮੀ ਪਾਰਟੀ ਦੇ ਬੁਲਾਰੇ ਅਤੇ ਹਲਕਾ ਤਲਵੰਡੀ ਸਾਬੋ ਦੀ ਵਿਧਾਇਕਾ ਬਲਜਿੰਦਰ ਕੋਰ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ।ਤਲਵੰਡੀ ਸਾਬੋ ਵਿਖੇ ਸਮਾਗਮ ਦੋਰਾਨ ਪੁੱਜੇ ਆਪ ਵਿਧਾਇਕਾ ਬਲਜਿੰਦਰ ਕੋਰ ਨੇ ਸੂਬੇ ਦੇ ਬੱਚਿਆਂ ਦਾ ਭਵਿੱਖ ਸਵਾਰਨ ਵਾਲੇ ਅਧਿਆਪਕਾ ਦੀ ਤਨਖਾਹ ਵਿੱਚ ਕੱਟ ਲਗਾਉਣ ‘ਤੇ ਅਧਿਆਪਕਾ ਨਾਲ ਧੱਕਾ ਕਰਾਰ ਦਿੰਦੇ ਹੋਏ ਉਹਨਾਂ ਨਾਲ ਸੰਗਰਸ਼ ਵਿੱਚ ਸਾਥ ਦੇਣ ਦਾ ਐਲਾਨ ਕੀਤਾ ਹੈ।ਬਲਜਿੰਦਰ ਕੋਰ ਨੇ ਪਰਾਲੀ ਦੇ ਮੁੱਦੇ ਤੇ ਵੀ ਪੰਜਾਬ ਸਰਕਾਰ ਉੱਤੇ ਤਨਜ ਕੱਸੇ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਨਾਲ ਹਰ ਪਾਸੇ ਧੱਕੇਸਾਹੀ ਕਰ ਰਹੀ ਹੈ ਮੰਡੀਆਂ ਵਿੱਚ ਕਿਸਾਨਾਂ ਦੀਆਂ ਫਸਲ ਨਹੀ ਵਿਕ ਰਹੀਆਂ ਅਤੇ ਆੜਤਿਆਂ ਨਾਲ ਸਰਕਾਰ ਦੇ ਗੁੰਡੇ ਟਰੱਕ ਦੇ ਮਾਮਲੇ ਵਿੱਚ ਅੱਤਿਆਚਾਰ ਕਰ ਰਹੇ ਹਨ ਜਦੋ ਕਿ ਪੰਜਾਬ ਸਰਕਾਰ ਵੱਲੋ ਬਿਜਲੀ ਦਰਾ ਵਿੱਚ ਕੀਤੇ ਵਾਧੇ ਤੇ ਉਹਨਾਂ ਆਮ ਆਦਮੀ ਪਾਰਟੀ ਵੱਲੋ ਸੰਘਰਸ ਕਰਨ ਦੀ ਗੱਲ ਕੀਤੀ ਹੈ।