Menu

ਮਾਨਸਾ ’ਚ ਨੌਜਵਾਨ ਕਿਸਾਨ ਸੰਦੀਪ ਸਿੰਘ ਵੱਲੋਂ ਕਰਜੇ ਤੋਂ ਤੰਗ ਆ ਕੇ ਖੁਦਕੁਸ਼ੀ

ਮਾਨਸਾ – ਮਾਨਸਾ ਤੋਂ ਥੋੜੀ ਦੂਰ ਪਿੰਡ ਖੋਖਰ ਖੁਰਦ ਵਿਖੇ ਨੌਜਵਾਨ ਕਿਸਾਨ ਸੰਦੀਪ ਸਿੰਘ (20) ਵੱਲੋਂ ਕਰਜੇ ਤੋਂ ਤੰਗ ਆਕੇ ਫਾਹਾ ਲੈਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਿਸਾਨ ਦੋ ਭਰਾ ਸਨ, ਜਿੰਨ੍ਹਾ ਕੋਲ ਸਿਰਫ 4 ਏਕੜ ਜਮੀਨ ਸੀ ਅਤੇ ਉਹ 10 ਲੱਖ ਰੁਪਏ ਦੇ ਕਰਜਈ ਦੱਸੇ ਜਾਂਦੇ ਹਨ। ਇਸ ਕਰਜੇ ਤੋਂ ਤੰਗ ਆਕੇ ਸੰਦੀਪ ਸਿੰਘ ਨੇ ਰਾਤ ਆਪਣੇ ਖੇਤ ਵਿੱਚ ਦਰੱਖਤ ਨਾਲ ਪਰਨਾ ਪਾਕੇ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਹੈ।
ਪਰਿਵਾਰ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਉਸ ਸਿਰ 6 ਲੱਖ ਰੁਪਏ ਯੂਨੀਅਨ ਬੈਂਕ ਦਾ ਕਰਜਾ ਸੀ, ਇਸ ਤੋਂ ਇਲਾਵਾ 4 ਲੱਖ ਤੋਂ ਉਪਰ ਆੜ੍ਹਤੀਆਂ ਦਾ ਕਰਜਾ ਹੈ। ਇਸ ਸੀਜਨ ਵਿੱਚ ਦੋ ਏਕੜ ਵਿੱਚ ਬੀਜੀ ਹੋਈ ਨਰਮੇ ਦੀ ਫਸਲ ਡੇਢ ਮਹੀਨੇ ਬਾਅਦ ਬਿਮਾਰੀ ਕਾਰਨ ਸੁੱਕ ਗਈ ਸੀ ਅਤੇ ਹੁਣ ਦੋ ਏਕੜ ਵਿੱਚ ਝੋਨੇ ਦੀ ਲਾਈ ਫਸਲ ਵੀ ਬਹੁਤੀ ਚੰਗੀ ਨਹੀਂ ਹੈ, ਜਿਸ ਕਾਰਨ ਕਈ ਦਿਨਾਂ ਤੋਂ ਸੰਦੀਪ ਸਿੰਘ ਪ੍ਰੇਸ਼ਾਨੀ ਦੇ ਵਿੱਚ ਲੰਘ ਰਿਹਾ ਸੀ। ਰਾਤ ਖੇਤ ਇਹ ਕਹਿਕੇ ਚਲਾ ਗਿਆ ਕਿ ਖੇਤ ਮੋਟਰਾਂ ਵਾਲੀ ਲਾਈਟ ਦੀ ਵਾਰੀ ਹੈ ਅਤੇ ਉਹ ਝੋਨੇ ਦੀ ਫਸਲ ਨੂੰ ਪਾਣੀ ਲਾਉਣ ਚੱਲਿਆ ਹਾਂ। ਸਵੇਰ ਤੱਕ ਜਦੋਂ ਸੰਦੀਪ ਸਿੰਘ ਘਰ ਨਾ ਪਹੁੰਚਿਆ ਤਾਂ ਉਸ ਦੇ ਪਿਤਾ ਵੱਲੋਂ ਖੇਤ ਜਾਣ *ਤੇ ਸੰਦੀਪ ਸਿੰਘ ਦੀ ਲਾਸ ਲਟਕਦੀ ਹੋਈ ਮਿਲੀ। ਸੰਦੀਪ ਸਿੰਘ, ਜਿਸ ਦੀ ਉਮਰ 20 ਸਾਲ ਹੈ, ਅਜੇ ਕੁਆਰਾ ਹੀ ਸੀ। ਪਿਛੇ ਬਜ਼ੁਰਗ ਮਾਤਾ ਪਿਤਾ ਅਤੇ ਛੋਟਾ ਭਰਾ ਰਹਿ ਗਿਆ ਹੈ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਮਰਨ ਵਾਲੇ ਕਿਸਾਨ ਦੇ ਪਰਿਵਾਰ ਦਾ ਸਮੁੱਚਾ ਕਰਜਾ ਪਹਿਲ ਦੇ ਅਧਾਰ *ਤੇ ਖਤਮ ਕੀਤਾ ਜਾਵੇ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਘੱਟੋ—ਘੱਟ 10 ਲੱਖ ਰੁਪਏ ਆਰਥਿਕ ਸਹਾਇਤਾ ਦਿੱਤੀ ਜਾਵੇ। ਕਿਸਾਨ ਆਗੂ ਨੇ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਹਰ ਰੋਜ਼ ਕਿਸਾਨਾਂ ਦੀਆਂ ਹੋ ਰਹੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਸਮੁੱਚੇ ਕਰਜੇ ਦੀ ਮੁਆਫੀ ਸਮੇਤ ਕੋਈ ਠੋਸ ਹੱਲ ਲੱਭੇ।

ਇਕ ਹੋਰ ਹਾਦਸਾ ਬੱਚਿਆਂ ਨਾਲ ਭਰੀ ਸਕੂਲੀ…

20 ਅਪ੍ਰੈਲ 2024- ਹਰਿਆਣਾ ਦੇ ਨਾਰਨੌਲ ਵਿਚ ਪਾਰਕ ਗਲੀ ਦੇ ਸਾਹਮਣੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਨਾਲ ਭਰੀ ਬੱਸ…

ਅੰਬਾਲਾ ਛਾਉਣੀ ਤੋਂ ਪੰਜਾਬ ਦਾ…

ਅੰਬਾਲਾ, 20 ਅਪ੍ਰੈਲ 2024- ਹਰਿਆਣਾ ਦੇ ਅੰਬਾਲਾ…

ਐਲੋਨ ਮਸਕ ਦਾ ਭਾਰਤ ਦੌਰਾ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ…

ਮਨੀਸ਼ ਸਿਸੋਦੀਆ ਨੇ ਵਾਪਸ ਲਈ…

ਨਵੀਂ ਦਿੱਲੀ , 19 ਅਪ੍ਰੈਲ 2024- ਰਾਊਜ਼…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39848 posts
  • 0 comments
  • 0 fans