Menu

ਪੰਜਾਬ ਦੀਆਂ ਧੀਆਂ ਨੇ ਚੰਦਰਖਣੀ ਦੱਰੇ ਨੂੰ ਪੈਦਲ ਕੀਤਾ ਪਾਰ

ਯੁਵਕ ਸੇਵਾਵਾਂ ਵਿਭਾਗ ਵੱਲੋਂ ਕੁੱਲੂ ਵਿਖੇ ਲਾਇਆ ਗਿਆ ਹੈ ਹਾਈਕਿੰਗ ਤੇ ਟਰੈਕਿੰਗ ਕੈਂਪ
ਪੰਜਾਬ ਭਰ ਵਿੱਚੋਂ ਵਿਦਿਆਰਥਣਾਂ ਲੈ ਰਹੀਆਂ ਨੇ ਹਿੱਸਾ
ਐਸ.ਏ.ਐਸ. ਨਗਰ, – ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਸੂਬੇ ਦੀਆਂ ਕਾਲਜ ਵਿਦਿਆਰਥਣਾਂ ਲਈ ਹਿਮਾਚਲ ਵਿਖੇ ਹਾਈਕਿੰਗ ਤੇ ਟਰੈਕਿੰਗ ਕੈਂਪ ਲਾਇਆ ਗਿਆ ਹੈ। ਇਸੇ ਕੈਂਪ ਦੌਰਾਨ ਪੰਜਾਬ ਦੀਆਂ ਲੜਕੀਆਂ ਦੇ ਗਰੁੱਪ ਨੇ ਕੁੱਲੂ ਜ਼ਿਲ੍ਹੇ ਦੀਆਂ ਪਹਾੜੀਆਂ ਵਿੱਚ ਸਥਿਤ 11,800 ਫੁੱਟ ਦੀ ਉਚਾਈ ਵਾਲੇ ਚੰਦਰਖਣੀ ਦੱਰੇ ਨੂੰ ਪੈਦਲ ਚਲ ਕੇ ਪਾਰ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਲੜਕੀਆਂ ਦਾ ਇਹ ਪਹਿਲਾ ਗਰੁੱਪ ਹੈ, ਜਿਸ ਨੇ ਇਸ ਦੱਰੇ ਨੂੰ ਪੈਦਲ ਚਲ ਕੇ ਪਾਰ ਕੀਤਾ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਕੈਂਪ ਕੋਆਰਡੀਨੇਟਰ ਸ੍ਰੀਮਤੀ ਰੁਪਿੰਦਰ ਕੌਰ ਨੇ ਦੱਸਿਆ ਕਿ ਪ੍ਰਮੁੱਖ ਸਕੱਤਰ ਖੇਡਾਂ ਅਤੇ ਯੁਵਕ ਸੇਵਾਵਾਂ, ਪੰਜਾਬ ਸ੍ਰੀ ਸੰਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਲਾਏ ਇਸ ਕੈਂਪ ਦੌਰਾਨ ਲੜਕੀਆਂ ਦੇ ਗਰੁੱਪ ਨੇ ਟਰੈਕਿੰਗ ਗਾਈਡਾਂ ਦੇ ਸਹਿਯੋਗ ਨਾਲ ਇਸ ਦੱਰੇ ਨੂੰ ਪਾਰ ਕੀਤਾ। ਇਸ ਦੌਰਾਨ ਲੜਕੀਆਂ ਵਿੱਚ ਬਹੁਤ ਉਤਸ਼ਾਹ ਸੀ ਕਿ ਉਹਨਾਂ ਨੇ ਇਸ ਹਾਈਕਿੰਗ-ਟਰੈਕਿੰਗ ਕੈਂਪ ਦੇ ਉਦੇਸ਼ ਨੂੰ ਪੂਰਾ ਕਰ ਲਿਆ ਹੈ। ਇਸ ਸਬੰਧੀ ਕੈਂਪ ਵਿੱਚ ਸ਼ਾਮਲ ਲੜਕੀਆਂ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਅਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਦੇ ਅਧਿਕਾਰੀਆਂ ਦੀਆਂ ਧੰਨਵਾਦੀ ਹਨ, ਜਿਨ੍ਹਾਂ ਨੇ ਉਹਨਾਂ ਨੂੰ ਇਸ ਹਾਈਕਿੰਗ ਟਰੈਕਿੰਗ ਕੈਂਪ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ।

ਆਪ’ ਉਮੀਦਵਾਰ ਉਮੇਸ਼ ਮਕਵਾਣਾ ਦੇ ਹੱਕ ‘ਚ…

ਚੰਡੀਗੜ੍ਹ, 16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਦੋ ਰੋਜ਼ਾ ਚੋਣ ਦੌਰੇ ‘ਤੇ ਗੁਜਰਾਤ ‘ਚ ਹਨ। ਮੰਗਲਵਾਰ ਨੂੰ ਉਨ੍ਹਾਂ ਨੇ…

AAP ਨੇ ਗੁਜਰਾਤ ਲਈ ਸਟਾਰ…

ਨਵੀਂ ਦਿੱਲੀ, 16 ਅਪ੍ਰੈਲ 2024: ਆਮ ਆਦਮੀ ਪਾਰਟੀ…

ਦਿੱਲੀ ਦੇ ਨੰਦਨਗਰ ‘ਚ ਫਾਇਰਿੰਗ…

ਨਵੀਂ ਦਿੱਲੀ, 16 ਅਪ੍ਰੈਲ 2024: ਰਾਜਧਾਨੀ ਦਿੱਲੀ…

UPSC ਨੇ ਐਲਾਨੇ ਸਿਵਲ ਸੇਵਾਵਾਂ…

ਨਵੀਂ ਦਿੱਲੀ, 16 ਅਪ੍ਰੈਲ 2024: ਸੰਘ ਲੋਕ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39760 posts
  • 0 comments
  • 0 fans