Menu

ਅਮਿਤ ਸ਼ਾਹ ਨੇ ਮੀਡੀਆ ‘ਤੇ ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ— ਸਾਲ 2019 ‘ਚ ਹੋਣ ਵਾਲੀਆਂ ਲੋਕਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਚੁਕੀਆਂ ਹਨ। ਸਾਰੇ ਪਾਰਟੀ ਦਲ ਚੋਣ ਪ੍ਰਚਾਰ ‘ਚ ਜੁਟ ਗਏ ਹਨ। ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਲੋਕਸਭਾ ਚੋਣਾਂ ‘ਚ ਪਾਰਟੀ ਦੀ ਜਿੱਤ ਨੂੰ ਲੈ ਕੇ ਭਰੋਸਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਇਸ ਵਾਰ ਪੀ.ਐਮ. ਮੋਦੀ ਦੀ ਅਗਵਾਈ ‘ਚ ਚੰਗਾ ਪ੍ਰਦਰਸ਼ਨ ਕਰੇਗੀ। ਇਸ ਦੇ ਨਾਲ ਹੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਜਪਾ ਦਾ ਏਜੰਡਾ ਧਰਮ ਜਾਂ ਰਾਜਨੀਤਿਕ ਲਾਭ ਨਹੀਂ, ਵਿਕਾਸ ਹੈ।
ਹਰ ਥਾਂ ਭਾਜਪਾ ਦੀ ਲਹਿਰ
ਇਕ ਅੰਗਰੇਜ਼ੀ ਅਖਬਾਰ ‘ਚ ਦਿੱਤੇ ਇੰਟਰਵਿਊ ‘ਚ ਭਾਜਪਾ ਨੇਤਾ ਨੇ ਕਿਹਾ ਹੈ ਕਿ ਅਜਿਹਾ ਕੁਝ ਵੀ ਨਹੀਂ ਕਰਾਂਗੇ ਜਿਸ ਨਾਲ ਰਾਜਨੀਤਿਕ ਮਾਹੌਲ ਫਿਰਕੂ ਹੋਵੇ। ਉਨ੍ਹਾਂ ਨੇ ਕਿਹਾ ਕਿ ਉਹ ਇਕ-ਇਕ ਰਾਜ ‘ਚ ਗਏ ਹਨ ਇਸ ਵਾਰ ਭਾਜਪਾ ਦੇ ਪੱਖ ‘ਚ ਪਹਿਲਾਂ ਤੋਂ ਵੀ ਜ਼ਿਆਦਾ ਲਹਿਰ ਹੈ। ਸ਼ਾਹ ਨੇ ਕਿਹਾ ਕਿ ਦੂਰ-ਦੂਰ ਬੀਜੇਪੀ ਲਈ ਕੋਈ ਵੀ ਪਾਰਟੀ ਚੁਣੌਤੀ ਦੇ ਰੂਪ ‘ਚ ਨਹੀਂ ਹੈ। ਅੱਜ ਭਾਜਪਾ ਹਮਾਇਤਿਆਂ ਦੀ ਸੰਖਿਆ 11 ਕਰੋੜ ਤਕ ਪਹੁੰਚ ਚੁਕੀ ਹੈ।
ਮੀਡੀਆ ‘ਤੇ ਵਿੰਨ੍ਹਿਆ ਨਿਸ਼ਾਨਾ
ਸ਼ਾਹ ਨੇ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਗਠਜੋੜ ਦੀ ਗੱਲ ਤਾਂ ਕਰ ਰਹੀਆਂ ਹਨ ਪਰ ਉਨ੍ਹਾਂ ਦੇ ਰਾਜਾਂ ‘ਚ ਵੋਟਰਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ। ਇਸ ਲਈ ਮਹਾਗਠਜੋੜ ਜ਼ਿਆਦਾ ਮਾਇਨੇ ਨਹੀਂ ਰੱਖਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਮੀਡੀਆ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਉਹ ਭਗਵਾ ਨੂੰ ਜ਼ਿਆਦਾ ਤੂਲ ਦੇ ਰਹੇ ਹਨ ਜਦਕਿ ਕਿਸੇ ਵੀ ਘਟਨਾ ‘ਚ ਸਾਡੇ ਨੇਤਾ ਸ਼ਾਮਲ ਨਹੀਂ ਹਨ ਪਰ ਮੀਡੀਏ ਵਾਲੇ ਅਜਿਹੀਆਂ ਖਬਰਾਂ ਬਣਾ ਰਹੇ ਹਨ।
ਇਤਿਹਾਸਿਕ ਗਲਤੀਆਂ ਨੂੰ ਸੁਧਾਰੇਗੀ ਭਾਜਪਾ
ਭਾਜਪਾ ਨੇਤਾ ਨੇ ਕਿਹਾ ਕਿ ਭਾਜਪਾ ਉਨ੍ਹਾਂ ਇਤਿਹਾਸਿਕ ਗਲਤੀਆਂ ਨੂੰ ਠੀਕ ਕਰਨ ਦੇ ਯਤਨ ‘ਚ ਹੈ ਜੋ ਆਜ਼ਾਦੀ ਦੇ ਸਮੇਂ ਤੋਂ ਹੀ ਜੰਮੂ ਕਸ਼ਮੀਰ ਦੇ ਮੁੱਦੇ ਨਾਲ ਨਿਪਟਣ ‘ਚ ਹੋਈਆਂ ਸਨ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਚੰਗੀ ਸਰਕਾਰ ਨੂੰ ਘੱਟ ਵਿਕਸਿਤ ਖੇਤਰਾਂ ਦੇ ਲਈ ਕੰਮ ਕਰਨਾ ਚਾਹੀਦਾ ਹੈ। ਇਸ ਲਈ ਤੁਸੀਂ ਦੇਖੋਗੇ ਕਿ ਜੰਮੂ ਕਸ਼ਮੀਰ ਅਤੇ ਲੱਦਾਖ ‘ਚ ਬਹੁਤ ਸਾਰੇ ਵਿਕਾਸ ਕਾਰਜ ਹੋ ਰਹੇ ਹਨ। ਇਹ ਇਸ ਲਈ ਹੋਇਆ ਹੈ ਕਿ ਗਲਤ ਨੀਤੀਆਂ ਕਾਰਨ ਇਹ ਖੇਤਰ ਕਾਫੀ ਪਿੱਛੇ ਛੁੱਟ ਗਏ ਸਨ, ਅਸੀਂ ਸਿਰਫ ਉਨ੍ਹਾਂ ਗਲਤੀਆਂ ਨੂੰ ਠੀਕ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਪੂਰੀ ਪਾਰਟੀ ਦੇ ਅੰਦਰ ਦੋਸਤੀ ਦਾ ਮਾਹੌਲ ਹੈ।

ਗੁਜਰਾਤ ਦੇ ਭਰੂਚ ‘ਚ ਭਗਵੰਤ ਮਾਨ ਨੇ…

ਚੰਡੀਗੜ੍ਹ, 17 ਅਪ੍ਰੈਲ 2024- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਗੁਜਰਾਤ ਦੇ ਭਰੂਚ ਲੋਕ ਸਭਾ ਹਲਕੇ…

ਚੰਡੀਗੜ੍ਹ ‘ਚ ਨਹੀਂ ਬਣੀ ਗੱਲ,…

ਨਵੀਂ ਦਿੱਲੀ, 17 ਅਪ੍ਰੈਲ 2024: ਅਨੁਸੂਚਿਤ ਜਾਤੀਆਂ ਲਈ…

ਸਲਮਾਨ ਖਾਨ ਦੇ ਘਰ ‘ਤੇ…

17 ਅਪ੍ਰੈਲ 2024- ਬਾਲੀਵੁੱਡ ਅਦਾਕਾਰ ਸਲਮਾਨ ਖਾਨ…

ਪਤੀ ਦੇ ਨਜ਼ਾਇਜ਼ ਸਬੰਧਾਂ ਤੋਂ…

17 ਅਪ੍ਰੈਲ 2024- ਇੰਦੌਰ ‘ਚ ਇਕ 40…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39782 posts
  • 0 comments
  • 0 fans