Menu

ਬਿਜਲੀ ਮੰਤਰੀ ਨੇ ਡਿਊਟੀ ਦੌਰਾਨ ਮਾਰੇ ਗਏ ਕਰਮਚਾਰੀਆਂ ਦੇ ਵਾਰਸਾਂ ਨੂੰ ਦਿੱਤੇ ਨਿਯੁਕਤੀ ਪੱਤਰ

ਬਠਿੰਡਾ/ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ, ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਦੀ ਪਾਲ਼ਣਾਂ ਹਿੱਤ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲ਼ਿਮਟਿਡ ਦੇ ਜਿਹਨਾਂ ਕਰਮਚਾਰੀਆਂ ਦੀ ਡਿਊਟੀ ਦੌਰਾਨ ਮੌਤ ਹੌ ਚੁੱਕੀ ਹੈ, ਉਹਨਾਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਦੇਣ ਲ਼ਈ ਨਿਯੁਕਤੀ ਪੱਤਰ ਸੌਂਪਣ ਸਮਾਰੌਹ ਵਿੱਚ ਬਤੌਰ ਮੁੱਖ ਮਹਿਮਾਨ ਸ: ਗੁਰਪ੍ਰੀਤ ਸਿੰਘ ਕਾਂਗੜ ਬਿਜਲ਼ੀ ਅਤੇ ਨਵਿਆਉਣ ਯੌਗ ਊੁਰਜਾ ਮੰਤਰੀ ਪੰਜਾਬ ਸਰਕਾਰ ਨੇ ਆਪਣੇ ਹੱਥੀ 153 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਸਮਾਰੌਹ ਵਿੱਚ ਸ੍ਰ. ਗੁਰਪ੍ਰੀਤ ਸਿੱਘ ਕਾਂਗੜ ਨੇ ਬੋਲ਼ਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਨੌਕਰੀ ਦੇ ਵਾਅਦੇ ਅਨੁਸਾਰ ਹੁਣ ਤੱਕ ਪਾਵਰਕੌਮ ਵਿੱਚ 1889 ਅਹੁਦਿਆਂ ਤੇ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ 300 ਦੇ ਕਰੀਬ ਹੋਰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ ਅਤੇ 488 ਦੇ ਕਰੀਬ ਨਵੀ ਭਰਤੀ ਪ੍ਿਰਕਰਿਆ ਸ਼ੁਰੁ ਕੀਤੀ ਜਾ ਰਹੀ ਹੈ ਜਿਸਦੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਤੇ ਆਉਦੇ ਦਿਨਾਂ ਵਿੱਚ ਹੋਰ ਨਵੀ ਭਰਤੀ ਕੀਤੀ ਜਾਵੇਗੀ।
ਸ੍ਰ੍ਰ.ਗੁਰਪ੍ਰੀਤ ਸਿੰਘ ਕਾਂਗੜ ਨੇ ਅੱਗੇ ਦੱਸਿਆ ਕਿ ਪੰਜਾਬ ਵਿੱਚ ਰਿਕਾਰਡ 12556 ਮੈਗਾਵਾਟ ਅਤੇ 2745 ਲ਼ੱਖ ਯੁਨਿਟ ਬਿਜਲ਼ੀ ਖੱਪਤ ਹੋਣ ਦੇ ਬਾਵਜੂਦ ਪੰਜਾਬ ਦੇ ਕਿਸਾਨਾ ਨੂੰ ਨਿਰਵਿਘਨ 8 ਘੰਟੇ ਬਿਜਲ਼ੀ ਸਪਲ਼ਾਈ ਤੇ ਹਰ ਕਿਸਮ ਦੇ ਬਿਜਲ਼ੀ ਖੱਪਤਕਾਂਰਾਂ ਨੂੰ ਬਿਨਾਂ ਕਿਸੇ ਪਾਵਰ ਕੱਟ ਦੇ ਬਿਜਲ਼ੀ ਦਿੱਤੀ ਜਾ ਰਹੀ ਹੈ । ਇਸ ਲ਼ਈ ਪਾਵਰਕੌਮ ਦੇ ਚੇਅਰਮੈਨ ਇੰਜ.ਬਲ਼ਦੇਵ ਸਿੰਘ ਸਰਾਂ ਅਤੇ ਉਨਾਂ ਦੀ ਟੀਮ ਵਧਾਈ ਦੀ ਪਾਤਰ ਹੈ ।
ਇਸ ਮੌਕੇ ਤੇ ਪਾਵਰ ਕਾਰਪੋਰੇਸਨ ਦੇ ਚੇਅਰਮੈਨ ਇੰਜ. ਬਲ਼ਦੇਵ ਸਿੰਘ ਸਰਾਂ ਨੇ ਦੱਸਿਆ ਕਿ ਪੰਜਾਬ ਵਿੱਚ ਪਾਏਦਾਰ ਅਤੇ ਨਿਰਵਿਘਨ ਵਧੀਆ ਬਿਜਲ਼ੀ ਸਪਲ਼ਾਈ ਲ਼ਈ ਰੋਪੜ ਵਿਖੇ 800 ਮੈਗਾਵਾਟ ਸੁਪਰ ਕਰੀਟੀਕਲ਼ ਤਕਨੀਕ ਦੇ ਨਵੇਂ ਥਰਮਲ਼ ਯੁਨਿਟਾਂ ਨੂੰ ਲ਼ਗਾਉਣ ਲ਼ਈ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ । ਪੰਜ ਹਜ਼ਾਰ ਤੋਂ ਵੱਧ ਅਬਾਦੀ ਵਾਲ਼ੇ 105 ਕਸਬਿਆਂ ਵਿੱਚ 330 ਕਰੋੜ ਰੁਪਏ ਖਰਚੇ ਜਾਣਗੇ ਜਿਸ ਨਾਲ਼ ਏ.ਟੀ ਅਤੇ ਸੀ ਘਾਟਿਆਂ ਨੂੰ ਘਟਾਇਆ ਜਾ ਸਕੇਗਾ । 20 ਜ਼ਿਲ਼ਿਆ ਵਿੱਚ ਫੀਡਰ ਸੈਗਰੀਗੇਸ਼ਨ ਅਤੇ ਦਿਹਾਤੀ ਖਪਤਕਾਂਰਾ ਲ਼ਈ 252.06 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕੀਤੀ ਗਈ ਹੈ। ਇੰਜ. ਸਰਾਂ ਨੇ ਦੱਸਿਆ ਕਿ 50 ਲ਼ੱਖ ਐਲ਼.ਈ.ਡੀ ਲ਼ਂੈਪਸ, 75 ਹਜ਼ਾਰ ਨਿਪੁੰਨਤਾ ਵਾਲ਼ੇ ਪੱਖੇ ਅਤੇ 50 ਹਜ਼ਾਰ ਐਲ਼.ਈ.ਡੀ ਟਿਊਬ ਲ਼ਾਇਟਸ 31 ਮਾਰਚ 2019 ਤੱਕ ਬਦਲ਼ੇ ਜਾਣਗੇ । ਸਾਲ਼ 2018-19 ਵਿੱਚ ਟਰਾਂਸਮੀਸ਼ਨ ਲਾਈਨਾਂ ਅਤੇ ਸਬ-ਸਟੇਸ਼ਨਾਂ ਦੇ ਕੰਮਾਂ ਨੂੰ ਹੋਰ ਮਜ਼ਬੂਰ ਕਰਨ ਦੀ ਯੋਜਨਾ ਬਣਾਈ ਗਈ ਹੈ। ਇਸ ਅਧੀਨ 16 ਨਵੇ ਗਰਿੱਡ ਸਬ-ਸਟੇਸ਼ਨ ਬਣਾਉਣ ਅਤੇ 105 ਨੰਬਰ ਮੌਜੂਦਾ ਸਬ-ਸਟੇਸ਼ਨਾਂ ਦੀ ਟਰਾਂਸਫਾਰਮਰ ਸਮਰਥਾ ਨੂੰ ਵਧਾਇਆ ਜਾਵੇਗਾ ਅਤੇ ਟਰਾਂਸਮੀਸ਼ਨ ਲਾਈਨਾਂ ਦੀ ਉਸਾਰੀ ਕੀਤੀ ਜਾਵੇਗੀ। ਇਸ ਸਾਲ ਤਕਰੀਬਨ 1371 MV1 ਟਰਾਂਸਫਾਰਮਰ ਸਮਰੱਥਾ ਵਿਚ ਵਾਧਾ ਕੀਤਾ ਜਾਵੇਗਾ ਅਤੇ800 ਕਿਲ਼ੋਮੀਟਰ ਟਰਾਂਸਮਿਸ਼ਨ ਲ਼ਾਈਨਾਂ ਵਿਛਾਈਆਂ ਜਾਣਗੀਆਂ । ਇਸ ਉਪਰ ਲ਼ੱਗਭਗ 850 ਕਰੋੜ ਰੁਪਏ ਰੈਗੁਲੇਟਰੀ ਕਮਿਸ਼ਨ ਦੀ ਮੰਨਜ਼ੂਰੀ ਲੈ ਕੇ ਖਰਚੇ ਜਾਣਗੇ।
ਇਸ ਮੌਕੇ ਤੇ ਡਾਇਰੈਕਟਰ (ਪ੍ਰਬੰਧਕੀ)ਸ੍ਰੀ ਆਰ.ਪੀ. ਪਾਂਡਵ ਨੇ ਦੱਸਿਆ ਕਿ ਪਾਵਰਕੌਮ ਵਿੱਚ ਜਿਹਨਾਂ ਕਰਮਚਾਰੀਆਂ ਦੀ ਡਿਊਟੀ ਦੌਰਾਨ ਮੌਤ ਹੌ ਜਾਂਦੀ ਹੈ, ਉਹਨਾਂ ਦੇ ਵਾਰਸਾਂ ਨੂੰ ਅੱਜ ਤੱਕ ਜਿੰਨੇ ਵੀ ਕੇਸ ਪੈਡਿੰਗ ਸਨ, ਸਭ ਨੂੰ ਨੌਕਰੀ ਦੇ ਦਿੱਤੀ ਗਈ ਹੈ। ਕੋਈ ਵੀ ਕੇਸ ਪੈਡਿੰਗ ਨਹੀ ਹੈ । 2010 ਤੋ ਲ਼ੈ ਕੇ ਅੱਜ ਤੱਕ 3057 ਵਾਰਸਾਂ ਨੂੰ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ
ਇਸ ਸਮਾਗਮ ਵਿੱਚਇੰਜ. ਕੁਲ਼ਦੀਪ ਗਰਗ ਮੁੱਖ ਇੰਜੀਨੀਅਰ ਗੁਰੂ ਨਾਨਕ ਦੇਵ ਥਰਮਲ਼ ਪਲ਼ਾਂਟ ਬਠਿੰਡਾ, ਇੰਜ: ਲਖਵਿੰਦਰ ਸਿੰਘ ਮੁੱਖ ਇੰਜਨੀਅਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ, ਇੰਜ.ਭਗਵਾਨਸਿੰਘ ਮੁੱਖ ਇੰਜਨੀਅਰ ਪੱਛਮਜੌਨ, ਬਠਿੰਡਾਅਤੇ ਪੰਜਾਬ ਸਟੇਟ ਪਾਵਰ ਕਾਰਪੌਰੇਸ਼ਨ ਲ਼ਿਮਟਿਡ ਦੇ ਉਚ ਅਫਸਰਾਂ ਅਤੇ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਸ਼ਮੂਲ਼ੀਅਤ ਕੀਤੀ।

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In