Menu

ਮੁੱਖ ਸਕੱਤਰ ਕੁੱਟਮਾਰ ਮਾਮਲਾ: ਕੇਜਰੀਵਾਲ-ਸਿਸੋਦੀਆ ਖਿਲਾਫ ਚਾਰਜਸ਼ੀਟ ਦੀ ਤਿਆਰੀ ‘ਚ ਦਿੱਲੀ ਪੁਲਸ

ਨਵੀਂ ਦਿੱਲੀ— ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ-ਮੁੱਖਮੰਤਰੀ ਮਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਵਧਦੀਆਂ ਦਿੱਖ ਰਹੀਆਂ ਹਨ। ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਕੁੱਟਮਾਰ ਮਾਮਲੇ ‘ਚ ਸੀ.ਐਮ ਕੇਜਰੀਵਾਲ ਅਤੇ ਡਿਪਟੀ ਸੀ.ਐਮ ਸਿਸੋਦੀਆ ਖਿਲਾਫ ਅਪਰਾਧਿਕ ਯੋਜਨਾ ਦਾ ਕੇਸ ਦਰਜ ਹੋ ਸਕਦਾ ਹੈ। ਸੂਤਰਾਂ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਦਿੱਲੀ ਪੁਲਸ ਦੋਵਾਂ ਖਿਲਾਫ ਜਲਦੀ ਚਾਰਜਸ਼ੀਟ ਦਰਜ ਕਰੇਗੀ। ਇਸ ‘ਚ ਕੇਜਰੀਵਾਲ ਅਤੇ ਸਿਸੋਦੀਆ ਦੇ ਇਲਾਵਾ 11 ਹੋਰ ਵਿਧਾਇਕਾਂ ਦੇ ਨਾਮ ਸ਼ਾਮਲ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ ਹਨ।
ਜਾਣਕਾਰੀ ਮੁਤਾਬਕ ਸ਼ਨੀਵਾਰ ਜਾਂ ਅਗਲੇ ਹਫਤੇ ਕੇਜਰੀਵਾਲ ਅਤੇ ਸਿਸੋਦੀਆ ਖਿਲਾਫ ਤੀਸ ਹਜ਼ਾਰੀ ਕੋਰਟ ‘ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਜਾਵੇਗੀ। ਇਸ ਮਾਮਲੇ ‘ਚ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਤੋਂ ਪਹਿਲੇ ਵੀ ਪੁੱਛਗਿਛ ਕੀਤੀ ਜਾ ਚੁੱਕੀ ਹੈ। ਜੇਕਰ ਦਿੱਲੀ ਪੁਲਸ ਚਾਰਜਸ਼ੀਟ ਦਾਖ਼ਲ ਕਰ ਲੈਂਦੀ ਹੈ ਤਾਂ ਇਹ ਪਹਿਲਾ ਮਾਮਲਾ ਹੋਵੇਗਾ ਜਦੋਂ ਕਿਸੇ ਰਾਜ ਦੇ ਮੁੱਖਮੰਤਰੀ ਅਤੇ ਉਪ-ਮੁੱਖਮੰਤਰੀ ਦੋਵਾਂ ਖਿਲਾਫ ਅਦਾਲਤ ‘ਚ ਆਰੋਪ ਪੱਤਰ ਤੈਅ ਕੀਤਾ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ 19 ਫਰਵਰੀ 2018 ਨੂੰ ਦਿੱਲੀ ਸਰਕਾਰ ਨੇ ਫਿਰ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਨੂੰ ਰਾਸ਼ਨ ਕਾਰਡ ਅਤੇ ਹੋਰ ਮਾਮਲਿਆਂ ਦੇ ਬਾਰੇ ‘ਚ ਗੱਲਬਾਤ ਲਈ ਮੁੱਖਮੰਤਰੀ ਦੇ ਘਰ ‘ਤੇ ਬੁਲਾਇਆ ਸੀ। ਅੰਸ਼ੂ ਪ੍ਰਕਾਸ਼ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਕੇਜਰੀਵਾਲ ਦੇ ਸਾਹਮਣੇ ਆਪ ਪਾਰਟੀ ਦੇ ਵਿਧਾਇਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ। ਮੈਡੀਕਲ ਰਿਪੋਰਟ ‘ਚ ਮੁੱਖ ਸਕੱਤਰ ਨਾਲ ਕੁੱਟਮਾਰ ਦੀ ਪੁਸ਼ਟੀ ਹੋਣ ਦੇ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਇਸ ਮਾਮਲੇ ਦੇ ਬਾਅਦ ਅੰਸ਼ੂ ਪ੍ਰਕਾਸ਼ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਆਮ ਆਦਮੀ ਪਾਰਟੀ ਇਨ੍ਹਾਂ ਦੋਸ਼ਾਂ ਨੂੰ ਸ਼ੁਰੂਆਤ ਤੋਂ ਖਾਰਜ਼ ਕਰਦੀ ਰਹੀ ਹੈ।

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In