Menu

‘ਵੇਰਕਾ ‘ਚ ਕੋਈ ਘੋਟਾਲਾ ਨਹੀਂ, ਬਦਨਾਮ ਕਰਨਾ ਚਾਹੁੰਦੇ ਨੇ ਦੂਜੇ ਬ੍ਰਾਂਡ’

ਮੋਹਾਲੀ : ਮੋਹਾਲੀ ਵੇਰਕਾ ਮਿਲਕ ਪਲਾਂਟ ਦੇ ਚੇਅਰਮੈਨ ਮੋਹਨ ਸਿੰਘ ਦੁਮੇਵਾਲ ਨੇ ਵਿਜੀਲੈਂਸ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਵੇਰਕਾ ਮਿਲਕ ਪਲਾਂਟ ‘ਤੇ ਕੀਤੀ ਗਏ ਛਾਪੇਮਾਰੀ ਦੀ ਨਿੰਦਾ ਕੀਤੀ ਹੈ। ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਮੋਹਨ ਸਿੰਘ ਨੇ ਕਿਹਾ ਕਿ ਅਜਿਹਾ ਕਰਕੇ ਵੇਰਕਾ ਦੇ ਬ੍ਰਾਂਡ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਇਹ ਸਾਜਿਸ਼ ਮੁਕਾਬਲੇਬਾਜ਼ ਬ੍ਰਾਂਡ ਅਮੂਲ ਅਤੇ ਮਦਰ ਡੇਅਰੀ ਦੀ ਹੈ, ਜੋ ਕਿ ਵੇਰਕਾ ਦੇ ਅਕਸ ਨੂੰ ਖਰਾਬ ਕਰਨਾ ਚਾਹੁੰਦੀਆਂ ਹਨ।
ਮੋਹਨ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਵੇਰਕਾ ਦੀ ਮਾਰਕਿਟ ਵੈਲਿਊ ਬਹੁਤ ਜ਼ਿਆਦਾ ਮਜ਼ਬੂਤ ਹੈ ਅਤੇ ਸਹੀ ਕੀਮਤਾਂ ‘ਤੇ ਉਹ ਲੋਕਾਂ ਨੂੰ ਉਤਪਾਦ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਤੋਂ ਡਾਇਰੀ ਇੰਡਸਟਰੀ ਦੇ ਵਿਕਾਸ ‘ਚ ਵੀ ਯੋਗਦਾਨ ਹੋ ਰਿਹਾ ਹੈ ਅਤੇ ਇਸ ਤੋਂ ਇਲਾਵਾ ਕਿਸਾਨਾਂ ਨੂੰ ਸਭ ਤੋਂ ਵਧੀਆ ਖਰੀਦ ਪ੍ਰਦਾਨ ਕੀਤੀ ਜਾ ਰਹੀ ਹੈ। ਮੋਹਨ ਸਿੰਘ ਨੇ ਕਿਹਾ ਕਿ ਛਾਪੇਮਾਰੀ ਵਰਗੀਆਂ ਘਟਨਾਵਾਂ ਕਰਮਚਾਰੀਆਂ ਨੂੰ ਨਿਰਾਸ਼ ਕਰਦੀਆਂ ਹਨ ਅਤੇ ਉਸ ਨਾਲ ਉਨ੍ਹਾਂ ਦਾ ਮਨੋਬਲ ਕਮਜ਼ੋਰ ਹੁੰਦਾ ਹੈ ਅਤੇ ਬ੍ਰਾਂਡ ਦੀ ਵੈਲਿਊ ਖਤਮ ਹੁੰਦੀ ਹੈ।
ਮੋਹਨ ਸਿੰਘ ਦਾ ਕਹਿਣਾ ਹੈ ਕਿ ਵੇਰਕਾ ‘ਚ ਕੋਈ ਘੋਟਾਲਾ ਨਹੀਂ ਹੋ ਰਿਹਾ, ਭਾਵੇਂ ਹੀ ਇਹ ਖਰੀਦ ਜਾਂ ਵਿਕਰੀ ਨਾਲ ਜੁੜਿਆ ਹੋਵੇ ਜਾਂ ਫਿਰ ਨਿਯੁਕਤੀਆਂ ਨਾਲ। ਉਨ੍ਹਾਂ ਦੁੱਧ ਦੇ ਨਕਲੀ ਹੋਣ ਬਾਰੇ ਕਿਹਾ ਕਿ ਵੇਰਕਾ ‘ਚ ਦੁੱਧ ਚੈੱਕ ਹੋ ਕੇ ਆਉਂਦਾ ਹੈ ਅਤੇ ਇਸ ਲਈ ਇਸ ‘ਚ ਨਕਲੀਪਨ ਵਾਲੀ ਕੋਈ ਗੱਲ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੋਈ ਹੜਤਾਲ ਅਤੇ ਵਿਜੀਲੈਂਸ ਦੇ ਰੇਡ ਨਾਲ ਕਰੀਬ 1 ਲੱਖ ਲੀਟਰ ਦੁੱਧ ਦੀ ਸੇਲ ‘ਤੇ ਅਸਰ ਪਿਆ ਹੈ।

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Listen Live

Subscription Radio Punjab Today

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ ਸੜਿਆ ਪੰਜਾਬੀ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਟਰੱਕ ਡਰਾਈਵਰ ਦੀ ਜ਼ਿੰਦਾ ਸੜਨ ਨਾਲ ਮੌਤ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

ਭੈਣ ਦੇ ਵਿਆਹ ਲਈ ਕੈਨੇਡਾ…

ਗੁਰਦਾਸਪੁਰ, 25 ਅਪ੍ਰੈਲ :  ਕੈਨੇਡਾ ਤੋਂ ਪੰਜ ਮਹੀਨੇ…

Our Facebook

Social Counter

  • 39935 posts
  • 0 comments
  • 0 fans