Menu

ਉਨਾਵ ਗੈਂਗਰੇਪ : ਤਿੰਨ ਦਿਨ ਦੀ ਹੋਰ ਰਿਮਾਂਡ ‘ਤੇ ਦੋਸ਼ੀ ਵਿਧਾਇਕ ਕੁਲਦੀਪ ਸੇਂਗਰ

ਲਖਨਊ— ਉਨਾਵ ਗੈਂਗਰੇਪ ਮਾਮਲੇ ‘ਚ ਸੀ.ਬੀ.ਆਈ. ਨੂੰ ਦੋਸ਼ੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਤਿੰਨ ਦਿਨ ਦੀ ਹੋਰ ਰਿਮਾਂਡ ਮਿਲ ਗਈ ਹੈ। ਰਿਮਾਂਡ ਸਮਾਂ ਬੁੱਧਵਾਰ ਸ਼ਾਮ ਪੰਜ ਵਜੇ ਤੋਂ ਸ਼ੁਰੂ ਹੋ ਗਿਆ ਹੈ। ਪੁੱਛਗਿਛ ਤੋਂ ਬਾਅਦ ਸੀ.ਬੀ.ਆਈ. ਨੂੰ 26 ਮਈ ਦੀ ਸ਼ਾਮ 5 ਵਜੇ ਤੱਕ ਕੁਲਦੀਪ ਸੇਂਗਰ ਨੂੰ ਸੀਤਾਪੁਰ ਜੇਲ ‘ਚ ਦਾਖਲ ਕਰਨਾ ਹੋਵੇਗਾ।
ਸੀ. ਬੀ. ਆਈ. ਨੇ ਮੰਗਲਵਾਰ ਨੂੰ ਕੋਰਟ ‘ਚ ਅਰਜ਼ੀ ਦੇ ਕੇ ਵਿਧਾਇਕ ਦੀ ਸੱਤ ਦਿਨ ਦੀ ਰਿਮਾਂਡ ਮੰਗੀ ਸੀ। ਕੋਰਟ ਨੇ ਬੁੱਧਵਾਰ ਨੂੰ ਸੁਣਵਾਈ ਰੱਖੀ ਸੀ। ਸੀ.ਬੀ.ਆਈ. ਟੀਮ ਸੀਤਾਪੁਰ ਤੋਂ ਵਿਧਾਇਕ ਨੂੰ ਲੈ ਕੇ ਲਖਨਊ ਆਈ ਅਤੇ ਸਪੈਸ਼ਲ ਜੁਡੀਸ਼ੀਅਲ ਮੈਜਿਸਟ੍ਰੇਟ ਵਿਨੀਤਾ ਸਿੰਘ ਦੀ ਕੋਰਟ ‘ਚ ਪੇਸ਼ ਕੀਤਾ। ਕੋਰਟ ਨੇ ਤਿੰਨ ਦਿਨ ਦੀ ਰਿਮਾਂਡ ਮਨਜ਼ੂਰ ਕੀਤੀ ਹੈ। ਇਸ ਦੌਰਾਨ ਸੀ. ਬੀ. ਆਈ. ਪੀੜਤਾ ਦੇ ਪਿਤਾ ਨੂੰ ਫਰਜੀ ਮੁਕੱਦਮੇ ‘ਚ ਫਸਾਉਣ ਦੇ ਮਾਮਲੇ ‘ਚ ਵਿਧਾਇਕ ਤੋਂ ਪੁੱਛਗਿਛ ਕਰੇਗੀ। ਇਸ ਸੰਬੰਧ ‘ਚ ਸੀ. ਬੀ. ਆਈ. ਪਹਿਲਾਂ ਵੀ ਦੋ ਦਿਨ ਲਈ ਵਿਧਾਇਕ ਨੂੰ ਰਿਮਾਂਡ ‘ਤੇ ਲੈ ਚੁੱਕੀ ਹੈ।
ਬਲਾਕ ਮੁਖੀ ਸਮੇਤ 2 ਤੋਂ ਕੀਤੀ ਪੁੱਛਗਿਛ
ਸੀ.ਬੀ. ਆਈ. ਨੇ ਬੁੱਧਵਾਰ ਨੂੰ ਵਿਧਾਇਕ ਦੇ ਕਰੀਬੀ ਬਲਾਕ ਮੁਖੀ ਅਰੁਣ ਕੁਮਾਰ ਸਿੰਘ ਅਤੇ ਪਿੰਡ ਦੇ ਹੀ ਸੰਤੋਸ਼ ਮਿਸ਼ਰਾ ਤੋਂ ਲਖਨਊ ਕਈ ਘੰਟਿਆਂ ਤੱਕ ਪੁੱਛਗਿਛ ਕੀਤੀ। ਸੂਤਰਾਂ ਮੁਤਾਬਕ, ਉਨਾਵ ਕਾਂਡ ਤੋਂ ਬਾਅਦ ਅਰੁਣ ਕੁਮਾਰ ਸਿੰਘ ਨੇ ਮਾਮਲੇ ਨੂੰ ਮੈਨੇਜ ਕਰਨ ਲਈ ਕਈ ਜਗ੍ਹਾ ਵਿਧਾਇਕ ਦੇ ਵੱਲੋਂ ਫੋਨ ਕੀਤੇ ਸਨ।
ਅਪਰਾਧਿਕ ਸਾਜਿਸ਼ ਦਾ ਵੀ ਦੋਸ਼
ਦੱਸਣਾ ਚਾਹੁੰਦੇ ਹਾਂ ਕਿ ਸੀ. ਬੀ.ਆਈ. ਨੇ ਗੈਂਗਰੇਪ ਦੀ ਪੀੜਤਾ ਦੇ ਪਿਤਾ ਦੀ ਹੱਤਿਆ ਦੇ ਮੁਕੱਦਮੇ ‘ਚ ਵੀ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਅਪਰਾਧਿਕ ਸਾਜਿਸ਼ ਦਾ ਦੋਸ਼ੀ ਬਣਾਇਆ ਹੈ। ਇਸ ਸੰਬੰਧ ‘ਚ ਬੀਤੇ ਸ਼ਨੀਵਾਰ ਨੂੰ ਵਿਧਾਇਕ ਨੂੰ ਸੀਤਾਪੁਰ ਜੇਲ ਤੋਂ ਲਿਆ ਕੇ ਸੀ.ਬੀ.ਆਈ. ਦੀ ਸਪੈਸ਼ਲ ਕੋਰਟ ‘ਚ ਪੇਸ਼ ਕੀਤਾ ਗਿਆ ਸੀ, ਜਿਥੋ ਸੀ.ਬੀ.ਆਈ. ਨੇ ਉਨ੍ਹਾਂ ਦੀ ਰਿਮਾਂਡ ਮੰਗੀ ਸੀ। ਕੋਰਟ ਨੇ ਦੋ ਦਿਨ ਦੀ ਰਿਮਾਂਡ ਮਨਜ਼ੂਰ ਕਰ ਦਿੱਤੀ ਸੀ।

ਅਰਵਿੰਦ ਕੇਜਰੀਵਾਲ ਨੂੰ ਮਿਲੀ ਜ਼ਮਾਨਤ, ਕਰਨਗੇ ਚੋਣ…

ਨਵੀਂ ਦਿੱਲੀ, 10 ਮਈ 2024 – ਸੁਪਰੀਮ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ…

ਸ਼ਾਤਰ ਚੋਰ ਪੁਲਿਸ ਨੂੰ ਹੀ…

10 ਮਈ 2024: ਰਾਜਗੜ੍ਹ ਜ਼ਿਲ੍ਹੇ ਦੇ ਪਚੌਰ…

ਜੇਲ੍ਹ ਤੋਂ ਨਮਜ਼ਦਗੀ ਪੱਤਰ ਭਰਨਗੇ…

10 ਮਈ 2024- : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ…

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼…

ਨਵੀਂ ਦਿੱਲੀ, 9 ਮਈ 2024-ਸੈਮ ਪਿਤਰੋਦਾ ਨੇ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40245 posts
  • 0 comments
  • 0 fans