Menu

ਜੇਲ ‘ਚ ਬੰਦ ਰਾਮ ਰਹੀਮ ਦੀ ਮਾਂ ਨੇ ਸੰਭਾਲੀ ਡੇਰਾ ਸੱਚਾ ਸੌਦਾ ਦੀ ਕਮਾਨ

ਰੋਹਤਕ— ਸਾਧਵੀ ਨਾਲ ਰੇਪ ਦੇ ਮਾਮਲੇ ‘ਚ ਦੋਸ਼ੀ ਕਰਾਰ ਹੋਏ ਡੇਰਾ ਸੱਚਾ ਸੌਦਾ ਚੀਫ ਗੁਰਮੀਤ ਰਾਮ ਰਹੀਮ ਪਿਛਲੇ 6 ਮਹੀਨੇ ਤੋਂ ਜੇਲ ‘ਚ ਬੰਦ ਹਨ। ਹੁਣ ਉਨ੍ਹਾਂ ਦੀ ਮਾਂ ਨਸੀਬ ਕੌਰ ਨੇ ਇਸ ਪੂਰੇ ਵਿਵਾਦ ਦੇ ਚੱਕਰ ਚੋਂ ਨਿਕਲ ਕੇ ਡੇਰੇ ਦੀ ਕਮਾਨ ਸੰਭਾਲ ਲਈ ਹੈ, ਜੋ ਕਦੇ ਲੱਖਾਂ ਭਗਤਾਂ ਦੀ ਆਸਥਾ ਦਾ ਕੇਂਦਰ ਹੁੰਦਾ ਸੀ। ਨਸੀਬ ਕੌਰ ਹਰ ਹਫਤੇ ਰਾਜਸਥਾਨ ਦੇ ਗੰਗਾਨਗਰ ਜ਼ਿਲੇ ਦੇ ਗੁਰਸਰ ਮੋਡੀਆ ਪਿੰਡ ਸਥਿਤ ਰਾਮ ਰਹੀਮ ਦੇ ਜੱਦੀ ਪਿੰਡ ਤੇ ਘੱਟੋ-ਘੱਟ ਇਕ ਵਾਰ ਭਗਤਾਂ ਨੂੰ ਮਿਲਣ ਰੋਹਤਕ ਦੇ ਡੇਰਾ ਮੁੱਖ ਦਫ਼ਤਰ ਜ਼ਰੂਰ ਆਉਂਦੀ ਹੈ।
ਸੂਤਰਾਂ ਨੇ ਦੱਸਿਆ ਕਿ ਲੱਗਭਗ 70 ਸਾਲ ਦੀ ਨਸੀਬ ਕੌਰ ਹਮੇਸ਼ਾ ਐਤਵਾਰ ਨੂੰ ਆਉਂਦੀ ਹੈ, ਜਦੋਂ ਸਿਰਸਾ ‘ਚ ਡੇਰਾ ਸਮਰਥਕ ‘ਨਾਮ ਚਰਚਾ’ ਲਈ ਇਕੱਠਾ ਹੁੰਦੇ ਹਨ। ਕਦੇ ਨਾਮ ਚਰਚਾ ਦੌਰਾਨ ਹਜ਼ਾਰਾਂ ਲੋਕ ਇਕੱਠੇ ਹੁੰਦੇ ਹਨ ਪਰ ਹੁਣ ਇਹ ਗਿਣਤੀ ਕਾਫੀ ਘੱਟ ਹੋ ਗਈ ਹੈ। ਨਾਮ ਚਰਚਾ ਦੌਰਾਨ ਰਾਮ ਰਹੀਮ ਦੀ ਤਸਵੀਰ ਕੁਰਸੀ ‘ਕੇ ਰੱਖ ਦਿੱਤੀ ਜਾਂਦੀ ਹੈ। ਨਾਮ ਚਰਚਾ ਦੌਰਾਨ ਲਾਊਡ ਸਪੀਕਰ ਵੀ ਲਗਾਇਆ ਜਾਂਦਾ ਹੈ।
ਜਸਮੀਤ ਇੰਸਾ ਡੇਰੇ ਦਾ ਅਗਲਾ ਵਾਰਿਸ
ਨਸੀਬ ਕੌਰ ਹਾਲਾਂਕਿ ਕੁਝ ਵੱਡੇ ਪ੍ਰੋਗਰਾਮਾਂ ‘ਚ ਦਿਖਾਈ ਦਿੰਦੀ ਹੈ ਪਰ ਇਹ ਗੁਰਸਰ ਮੋਡੀਆ ਵਾਪਸ ਆ ਜਾਂਦੀ ਹੈ। ਉਹ ਹਮੇਸ਼ਾਂ ਰੋਹਤਕ ਦੀ ਸੁਨਾਰੀਆਂ ਜੇਲ ਜਾਂਦੀ ਹੈ, ਉਥੇ ਗੁਰਮੀਤ ਨੂੰ ਜੇਲ ‘ਚ ਬੰਦ ਕੀਤਾ ਗਿਆ ਹੈ। ਰੇਪ ਮਾਮਲੇ ‘ਚ ਗੁਰਮੀਤ ਰਾਮ ਰਹੀਮ ਨੂੰ ਸੀ.ਬੀ.ਆਈ. ਕੋਰਟ ਨੇ ਦੋਸ਼ੀ ਠਹਿਰਾਇਆ ਸੀ ਅਤੇ ਉਹ 20 ਸਾਲ ਜੇਲ ਦੀ ਸਜ਼ਾ ਕੱਟ ਰਿਹਾ ਹੈ। ਗੁਰਮੀਤ ਨੂੰ ਦੋਸ਼ੀ ਠਹਿਰਾਇਆ ਜਾਣ ਦੇ ਇਕ ਮਹੀਨੇ ਬਾਅਦ ਨਸੀਬ ਨੇ ਘੋਸ਼ਣਾ ਕੀਤੀ ਸੀ ਕਿ ਉਨ੍ਹਾਂ ਦਾ ਪੋਤਾ ਜਸਮੀਤ ਇੰਸਾ ਡੇਰੇ ਦਾ ਅਗਲਾ ਵਾਰਿਸ ਹੋਵੇਗਾ।
ਨਸੀਬ ਨੇ ਦਾਅਵਾ ਕੀਤਾ ਕਿ ਜਸਮੀਤ ਨੂੰ ਵਾਰਿਸ ਨਿਯੁਕਤ ਕਰਨ ਦਾ ਫੈਸਲਾ ਸਾਲ 2007 ‘ਚ ਲਿਆ ਗਿਆ ਸੀ। ਉਸ ਸਮੇਂ ਗੁਰਮੀਤ ‘ਤੇ ਸਿੱਖਾਂ ਦੇ 10ਵੇਂ ਗੋਵਿੰਦ ਸਿੰਘ ਦੀ ਨਕਲ ਕਰਨ ਦਾ ਦੋਸ਼ ਲੱਗਿਆ ਸੀ। ਸਿੱਖਾਂ ਨੇ ਇਸ ਦਾ ਖੂਬ ਵਿਰੋਧ ਕੀਤਾ ਸੀ। ਨਸੀਬ ਦਾ ਵਾਰਿਸ ਨਿਯੁਕਤ ਕਰਨ ਦਾ ਫੈਸਲਾ ਹੁਣ ਤੱਕ ਡੇਰਾ ਮੁੱਖੀਆਂ ਦੀ ਨਿਯੁਕਤੀ ਦੀ ਪਰੰਪਰਾ ਤੋਂ ਇਕਦਮ ਉਲਟ ਹੈ। ਹੁਣ ਤੱਕ ਕਿਸੇ ਡੇਰਾ ਮੁਖੀ ਨੇ ਆਪਣੇ ਬੇਟੇ ਨੂੰ ਆਪਣਾ ਵਾਰਿਸ ਨਿਯੁਕਤ ਨਹੀਂ ਕੀਤਾ ਸੀ।
ਡੇਰੇ ਦਾ ਚਿਹਰਾ ਬਣ ਕੇ ਉਭਰੀ ਨਸੀਬ ਕੌਰ
ਪਿਛਲੇ ਕੁਝ ਮਹੀਨਿਆਂ ‘ਚ ਨਸੀਬ ਕੌਰ ਡੇਰਾ ਦਾ ਚਿਹਰਾ ਬਣ ਕੇ ਉਭਰੀ ਹੈ। ਆਪਣੇ ਚੰਗੇ ਦਿਨਾਂ ‘ਚ ਗੁਰਮੀਤ ਨਸੀਬ ਕੌਰ ਨੂੰ ਰਾਜਮਾਤਾ ਕਹਿ ਕੇ ਬੁਲਾਇਆ ਜਾਂਦਾ ਸੀ। ਗੁਰਮੀਤ ਦੇ ਕੁਝ ਪ੍ਰਸ਼ੰਸ਼ਕ ਹੁਣ ਵੀ ਉਨ੍ਹਾਂ ਨੂੰ ਰਾਜਮਾਤਾ ਕਹਿ ਕੇ ਹੀ ਬੁਲਾਉਂਦੇ ਹਨ। ਨਸੀਬ ਕੌਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਡੇਰਾ ਦੀ 45 ਮੈਂਬਰੀ ਕੋਰ ਕਮੇਟੀ ਦਾ ਅਹੁਦਾ ਵੀ ਸੰਭਾਲਿਆ। ਕਮੇਟੀ ਦੇ ਦੋ ਸਭ ਤੋਂ ਪ੍ਰਭਾਵਸ਼ਾਲੀ ਮੈਂਬਰੀ ਇਸ ਦੇ ਪ੍ਰਧਾਨ ਵਿਪਾਸਨਾ ਇੰਸਾ ਅਤੇ ਬੁਲਾਰੇ ਡਾਕਟਰ ਆਦਿਤਿਆ ਇੰਸਾ ਲੁੱਕੇ ਹੋਏ ਹਨ, ਦੱਸਣਯੋਗ ਹੈ ਕਿ ਇਨ੍ਹਾਂ ‘ਤੇ ਹਿੰਸਾ ਭੜਕਾਉਣ ਦਾ ਦੋਸ਼ ਹੈ। ਰਾਮ ਰਹੀਮ ਦੇ ਵਿਦਿਆਕ ਸੰਸਥਾ ਅਤੇ ਹਸਪਤਾਲ ਫਿਰ ਤੋਂ ਖੁੱਲ੍ਹ ਗਏ ਹਨ। ਹਾਲਾਂਕਿ ਸਰਕਾਰ ਦੀ ਇਸ ‘ਤੇ ਸਖ਼ਤ ਨਜ਼ਰ ਹੈ।

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

CBI ਨੇ ਸੰਦੇਸ਼ਖਾਲੀ ਮਾਮਲੇ ‘ਚ…

ਨਵੀਂ ਦਿੱਲੀ, 25 ਅਪ੍ਰੈਲ 2024:  ਕੇਂਦਰੀ ਜਾਂਚ…

ਜੈਸਲਮੇਰ ‘ਚ ਵੱਡਾ ਹਾਦਸਾ, ਭਾਰਤੀ…

ਜੈਸਲਮੇਰ, 25 ਅਪ੍ਰੈਲ : ਰਾਜਸਥਾਨ ਦੇ ਜੈਸਲਮੇਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39943 posts
  • 0 comments
  • 0 fans