Menu

ਝਾਂਸੀ : ਯਾਤਰੀ ਟ੍ਰੇਨ ‘ਚ ਲੱਗੀ ਅੱਗ ਦੀ ਜਾਂਚ ਸ਼ੁਰੂ

ਝਾਂਸੀ — ਉੱਤਰੀ ਮੱਧ ਰੇਲਵੇ ਦੇ ਝਾਂਸੀ ਮੰਡਲ ਵਿਚ ਸਟੇਸ਼ਨ ‘ਤੇ ਕੱਲ੍ਹ ਦੇਰ ਰਾਤ ਯਾਤਰੀ ਰੇਲ ਗੱਡੀ ਦੇ ਡੱਬੇ ਵਿਚ ਅਚਾਨਕ ਅੱਗ ਲੱਗ ਗਈ। ਜਿਸ ਨੂੰ ਰੇਲ ਕਰਮਚਾਰੀਆਂ ਨੂੰ ਬਹੁਤ ਹੀ ਮਿਹਨਤ ਤੋਂ ਬਾਅਦ ਬੁਝਾ ਲਿਆ। ਹੁਣ ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਝਾਂਸੀ ਮੰਡਲ ਦੇ ਪਬਲਿਕ ਰਿਲੇਸ਼ਨਜ਼ ਅਫ਼ਸਰ ਮਨੋਜ ਕੁਮਾਰ ਨੇ ਦੱਸਿਆ ਕਿ ਰੇਲ ਗੱਡੀ ਦੀ ਜਦੋਂ ਸਟੇਸ਼ਨ ‘ਤੇ ਸ਼ਟਿੰਗ ਕੀਤੀ ਜਾ ਰਹੀ ਸੀ ਉਸ ਦੌਰਾਨ ਇਕ ਡੱਬੇ ਵਿਚ ਅੱਗ ਲੱਗ ਗਈ। ਹਵਾ ਕਾਰਨ ਤੇਜ਼ੀ ਨਾਲ ਫੈਲਦੀ ਅੱਗ ਨੂੰ ਰੇਲਵੇ ਦੇ ਕਰਮਚਾਰੀਆਂ ਨੇ ਬਹੁਤ ਹੀ ਮਸ਼ੱਕਤ ਕਰਦੇ ਹੋਏ ਕਿਸੇ ਤਰ੍ਹਾਂ ਬੁਝਾਇਆ ਪਰ ਇਸ ਦੌਰਾਨ ਇਕ ਕੋਚ ਪੂਰੀ ਤਰ੍ਹਾਂ ਨਾਲ ਸੜ ਗਿਆ। ਉਨ੍ਹਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਹੀ ਰੇਲਵੇ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾ ਲਿਆ ਸੀ। ਡੱਬੇ ‘ਚ ਅੱਗ ਲੱਗਣ ਦੇ ਕਾਰਨਾਂ ਬਾਰੇ ਸ਼੍ਰੀ ਕੁਮਾਰ ਨੇ ਦੱਸਿਆ ਕਿ ਲੱਗਦਾ ਹੈ ਕਿ ਕਿਸੇ ਯਾਤਰੀ ਵਲੋਂ ਸੁਲਗਦੀ ਸਿਗਰਟ ਸੁੱਟਣ ਜਾਂ ਬੀੜੀ ਪੀ ਕੇ ਕੋਚ ਵਿਚ ਸੁੱਟਣ ਕਾਰਨ ਅੱਗ ਲੱਗੀ ਹੈ। ਉਨ੍ਹਾਂ ਨੇ ਦੱਸਿਆ ਕਿ 4 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਮੈਂਬਰਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਚਾਰ ਮੈਂਬਰੀ ਤਫ਼ਤੀਸ਼ ਦੀ ਟੀਮ ‘ਚ ਸਰਕਾਰੀ ਰੇਲਵੇ ਪੁਲਿਸ ਦੇ ਸੀਨੀਅਰ ਡਿਵੀਜ਼ਨਲ ਸੁਰੱਖਿਆ ਅਧਿਕਾਰੀ(ਡੀਐਸਪੀ ਆਰਪੀਐਫ), ਸੀਨੀਅਰ ਡਿਵੀਜ਼ਨਲ ਮਕੈਨੀਕਲ ਇੰਜੀਨੀਅਰ, ਅਤੇ ਸੀਨੀਅਰ ਡਿਵੀਜ਼ਨਲ ਬਿਜਲੀ ਇੰਜੀਨੀਅਰ ਦੇ ਸੀਨੀਅਰ ਡਿਵੀਜ਼ਨਲ ਸੁਰੱਖਿਆ ਕਮਾਨ ਅਫ਼ਸਰ ਵੀ ਸ਼ਾਮਲ ਹੈ। ਅੱਗ ਲੱਗਣ ਕਾਰਨ ਹੋਏ ਨੁਕਸਾਨ ਤੋਂ ਬਾਅਦ ਜਲਦੀ ਹੀ ਇਹ ਜਾਂਚ ਕੀਤੀ ਜਾਵੇਗੀ।

ਮੁਹਾਲੀ ‘ਚ ਮਿਲੀ ਹਰਿਆਣਾ ਪੁਲਿਸ ਕਾਂਸਟੇਬਲ ਦੀ…

ਚੰਡੀਗੜ੍ਹ, 23 ਅਪ੍ਰੈਲ 2024- ਹਰਿਆਣਾ ਦੇ ਪੁਲਿਸ ਕਾਂਸਟੇਬਲ ਦੀ ਬੇਰਹਿਮੀ ਨਾਲ ਹੱਤਿ.ਆ ਕਰ ਦਿੱਤੀ ਗਈ ਹੈ। ਉਸ ਦੀ ਲਾਸ਼…

ਕੇਜਰੀਵਾਲ ਤੇ ਕੇ ਕਵਿਤਾ ਦੀ…

ਨਵੀਂ ਦਿੱਲੀ, 23 ਅਪ੍ਰੈਲ 2024: ਦਿੱਲੀ ਦੀ…

ਪਹਿਲਾਂ ਪਤਨੀ ਨੇ ਲਿਆ ਫਾਹਾ…

23 ਅਪ੍ਰੈਲ 2024-  :ਉੱਤਰ ਪ੍ਰਦੇਸ਼ ਦੇ ਚਿਤਰਕੂਟ…

ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿਚ…

ਨਵੀਂ ਦਿੱਲੀ, 23 ਅਪ੍ਰੈਲ 2024- ਤਿਹਾੜ ਜੇਲ੍ਹ…

Listen Live

Subscription Radio Punjab Today

ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ, ਭਲਕੇ…

20 ਅਪ੍ਰੈਲ 2024- ਸਪੇਸਐਕਸ ਅਤੇ ਟੇਸਲਾ ਦੇ ਮਾਲਕ ਐਲੋਨ ਮਸਕ ਦਾ ਭਾਰਤ ਦੌਰਾ ਮੁਲਤਵੀ ਹੋ ਗਿਆ ਹੈ। ਹੁਣ ਉਹ…

ਦੁਬਈ ‘ਚ ਬਾਰਸ਼ ਕਾਰਨ ਦੂਤਘਰ…

19 ਅਪ੍ਰੈਲ 2024: ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ…

ਮੰਦਭਾਗੀ ਖਬਰ 1 ਮਹੀਨਾ ਪਹਿਲਾਂ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

Our Facebook

Social Counter

  • 39889 posts
  • 0 comments
  • 0 fans