ਵਿਸਾਖੀ ‘ਤੇ ਸ਼੍ਰੋਮਣੀ ਕਮੇਟੀ ਦੇ ਜੱਥੇ ਨਾਲ ਪਾਕਿਸਤਾਨ ਗਈ ਸੀ ਹੁਸ਼ਿਆਰਪੁਰ ਦੀ ਕਿਰਨ ਬਾਲਾ
ਚੰਡੀਗੜ੍ਹ – ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਨਾਲ ਸਬੰਧਿਤ ਇੱਕ ਵਿਧਵਾ ਨੇ ਪਾਕਿਸਤਾਨ ਵਿਚ ਇਸਲਾਮ ਕਾਬੂਲ ਕਰਕੇ ਨਿਕਾਹ ਕਰਵਾ ਲਿਆ ਹੈ| ਇਹ ਔਰਤ ਬੀਤੇ ਦਿਨੀਂ ਪੰਜਾਬ ਤੋਂ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜੱਥੇ ਵਿਚ ਸ਼ਾਮਿਲ ਸੀ|
ਇਸ ਸਬੰਧੀ ਇਸ ਔਰਤ ਦੇ ਸਹੁਰਾ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਨੂੰਹ ਕਿਰਨ ਬਾਲਾ, ਜੋ ਕਿ ਸ਼੍ਰੋਮਣੀ ਕਮੇਟੀ ਦੇ 1800 ਸਿੱਖ ਸ਼ਰਧਾਲੂਆਂ ਦੇ ਜੱਥੇ ਵਿਚ ਅੰਮ੍ਰਿਤਸਰ ਤੋਂ ਪਾਕਿਸਤਾਨ ਗਈ ਸੀ| ਉਨ੍ਹਾਂ ਕਿਹਾ ਕਿ ਖੁਦ ਕਿਰਨ ਬਾਲਾ ਨੇ ਉਨ੍ਹਾਂ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ|ਕਿਰਨ ਬਾਲਾ ਦਾ ਸਹੁਰਾ ਗੜ੍ਹਸ਼ੰਕਰ ਵਿਖੇ ਗੁਰਦੁਆਰੇ ਵਿਚ ਗ੍ਰੰਥੀ ਹੈ|
ਵਰਣਨਯੋਗ ਹੈ ਕਿ ਕਿਰਨ ਬਾਲਾ ਦੇ ਪਤੀ ਦਾ ਇੱਕ ਸੜਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ ਸੀ| ਕਿਰਨ ਦੇ ਇੱਕ ਧੀ ਅਤੇ ਦੋ ਪੁੱਤਰ ਵੀ ਹਨ| ਇਸ ਦੌਰਾਨ ਕਿਰਨ ਬਾਲਾ ਦੇ ਪਾਕਿਸਤਾਨ ਵਿਚ ਨਿਕਾਹ ਕਰਵਾ ਲਏ ਜਾਣ ਦੀ ਖਬਰ ਨੇ ਪਰਿਵਾਰ ਝਿੰਜੋੜ ਕੇ ਰੱਖ ਦਿੱਤਾ ਹੈ|