Menu

ਕਰਨਾਟਕ : ਅਮਿਤ ਸ਼ਾਹ ਦੇ ਭਾਸ਼ਣ ‘ਚ ਟਰਾਂਸਲੇਟਰ ਤੋਂ ਹੋਈ ਗਲਤੀ

ਬੈਂਗਲੁਰੂ— ਭਾਜਪਾ ਪ੍ਰਧਾਨ ਅਮਿਤ ਸ਼ਾਹ ਇਨ੍ਹਾਂ ਦਿਨਾਂ ‘ਚ ਮਿਸ਼ਨ ਕਰਨਾਟਕ ‘ਤੇ ਹੈ। ਭਾਜਪਾ ਕਿਸੇ ਵੀ ਹਾਲਾਤ ‘ਚ ਕਰਨਾਟਕ ਨੂੰ ਆਪਣੇ ਹੱਥ ਚੋਂ ਗੁਆਉਣਾ ਨਹੀਂ ਚਾਹੁੰਦੀ ਪਰ ਭਾਜਪਾ ਦੀ ਸੂਬੇ ‘ਚ ਇਨ੍ਹਾਂ ਦਿਨਾਂ ਕਾਫੀ ਕਿਰਕਿਰੀ ਹੋ ਰਹੀ ਹੈ। ਪਾਰਟੀ ਲਈ ਹਿੰਦੀ ਤੋਂ ਕੰਨੜ ਟਰਾਂਸਲੇਟਰ ਕਰਨ ਵਾਲੇ ਨੇਤਾ ਪਰੇਸ਼ਾਨੀ ਦਾ ਸ਼ਿਕਾਰ ਬਣ ਰਹੇ ਹਨ। ਸ਼ਾਹ ਦਵਾਨਾਗਰੀ ‘ਚ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਇਸ ਦੌਰਾਨ ਕਿਹਾ, ”ਸਿੱਧਰਮਈਆ ਸਰਕਾਰ ਕਰਨਾਟਕ ਦਾ ਵਿਕਾਸ ਨਹੀਂ ਕਰ ਸਕਦੀ, ਤੁਸੀਂ ਮੋਦੀ ਜੀ ‘ਤੇ ਵਿਸ਼ਵਾਸ਼ ਕਰਕੇ ਯੇਦੀਯੁਰੱਪਾ ਨੂੰ ਵੋਟ ਦੋਵੇ। ਅਸੀਂ ਕਰਨਾਟਕ ਨੂੰ ਦੇਸ਼ ਦਾ ਨੰਬਰ ਵਨ ਸੂਬਾ ਐਲਾਨ ਕਰਾਂਗੇ।” ਪਰ ਸ਼ਾਹ ਦੇ ਇਸ ਬਿਆਨ ‘ਤੇ ਉਨ੍ਹਾਂ ਦੀ ਹੀ ਕਿਰਕਿਰੀ ਹੋ ਗਈ।
ਦਰਅਸਲ ਭਾਜਪਾ ਸਾਂਸਦ ਪ੍ਰਹਿਲਾਦ ਜੋਸ਼ੀ ਨੇ ਸ਼ਾਹ ਦੇ ਬਿਆਨ ਨੂੰ ਜਦੋਂ ਕੰਨੜ ਭਾਸ਼ਾ ‘ਚ ਟਰਾਂਸਲੇਟ ਕੀਤਾ ਤਾਂ ਉਨ੍ਹਾਂ ਨੇ ਉਸ ਦਾ ਪੂਰਾ ਮਤਲਬ ਹੀ ਬਦਲ ਦਿੱਤਾ। ਜੋਸ਼ੀ ਨੇ ਟਰਾਂਸਲੇਟ ਕੀਤਾ, ”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਰੀਬ, ਦਲਿਤ ਅਤੇ ਪਿਛੜੇ ਲਈ ਕੁਝ ਹੀ ਨਹੀਂ ਕਰਨਗੇ। ਉਹ ਦੇਸ਼ ਬਰਬਾਦ ਕਰ ਦੇਣਗੇ, ਤੁਸੀਂ ਉਨ੍ਹਾਂ ਨੂੰ ਵੋਟ ਦੇਵੋ। ਕੁਝ ਦਿਨ ਪਹਿਲੇ ਸ਼ਾਹ ਰਾਜ ‘ਚ ਇਕ ਪ੍ਰੈੱਸ ਕਾਨਫਰੰਸ ‘ਚ ਕਾਂਗਰਸ ਦੀ ਅਲੋਚਨਾ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜੇਕਰ ਭ੍ਰਿਸ਼ਟਾਚਾਰ ‘ਚ ਕੋਈ ਮੁਕਾਬਲਾ ਕੀਤਾ ਜਾਵੇ ਤਾਂ ਯੇਦੀਯੁਰੱਪਾ ਸਰਕਾਰ ਨੂੰ ਇਸ ਪ੍ਰਤੀਯੋਗਤਾ ‘ਚ ਨੰਬਰ ਵਨ ਸਥਾਨ ਮਿਲ ਜਾਵੇਗਾ।” ਉਨ੍ਹਾਂ ਨੇ ਸਿੱਧਰਮਈਆ ਸਰਕਾਰ ਦੀ ਜਗ੍ਹਾ ਯੇਦੀਯੁਰੱਪਾ ਸਰਕਾਰ ਕਹਿ ਦਿੱਤਾ ਸੀ। ਯੇਦੀਯੁਰੱਪਾ ਭਾਜਪਾ ਨੇਤਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਨੇ ਸੀ.ਐੈੱਮ. ਉਮੀਦਵਾਰ ਦੇ ਤੌਰ ‘ਤੇ ਸੂਬੇ ‘ਚ ਅੱਗੇ ਕੀਤਾ ਹੋਇਆ ਹੈ।

ਭਾਜਪਾ ਸੱਤਾ ‘ਚ ਵਾਪਸ ਨਹੀਂ ਆਵੇਗੀ ਅਤੇ…

ਨਵੀਂ ਦਿੱਲੀ, 11 ਮਈ 2024 – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਜੇਕਰ…

50 ਸੀਟਾਂ ਵੀ ਨਹੀਂ ਜਿੱਤੇਗੀ…

ਨਵੀਂ ਦਿੱਲੀ , 11 ਮਈ 2024- ਪ੍ਰਧਾਨ…

ਮੋਦੀ ਜੀ ਜੋ ਵੀ ਬੋਲਦੇ…

ਨਵੀਂ ਦਿੱਲੀ ,11 ਮਈ- ਕਾਂਗਰਸ ਨੇਤਾ ਪ੍ਰਿਯੰਕਾ…

ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ…

ਨਵੀਂ ਦਿੱਲੀ , 11 ਮਈ – ਦਿੱਲੀ…

Listen Live

Subscription Radio Punjab Today

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼ ਗਈ ਨੂੰਹ,…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼  ਗਈ ਇਕ ਹੋ ਕੁੜੀ  ਨੇ ਆਪਣੇ ਪਤੀ ਅਤੇ…

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ)…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

Our Facebook

Social Counter

  • 40286 posts
  • 0 comments
  • 0 fans