Menu

ਮਹਿਲਾ ਪਤਰਕਾਰ ਲਈ ਵਰਤੇ ਰਾਸ਼ਰਪਤੀ ਨੇ ਭਦੇ ਸ਼ਬਦ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸੀ ਐਨ ਐਨ ਨੇ ਉਸ ਦੀ ਕੌਮੀ ਸੁਰੱਖਿਆ ਬਾਰੇ ਪੱਤਰਕਾਰ ਨਤਾਸ਼ਾ
ਬਰਟਰੰਡ ਬਾਰੇ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤ ਅਲੋਚਨਾ ਕੀਤੀ ਹੈ। ਇਜ਼ਰਾਈਲ ਤੇ
ਇਰਾਨ ਵਿਚਾਲੇ ਟਕਰਾਅ ਬਾਰੇ ਨਤਾਸ਼ਾ ਬਰਟਰੰਡ ਦੀ ਰਿਪੋਰਟਿੰਗ ਤੋਂ ਖਫ਼ਾ ਟਰੰਪ ਨੇ ਸੋਸ਼ਲ ਮੀਡੀਆ ਟਰੁੱਥ ਉਪਰ ਲਿਖਿਆ ਹੈ
ਕਿ ' ਨਤਾਸ਼ਾ ਬਰਟਰੰਡ ਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ , ਮੈ ਉਸ ਵੱਲੋਂ ਪਿਛਲੇ 3 ਦਿਨਾਂ ਤੋਂ ਘੜੀਆਂ ਜਾ ਰਹੀਆਂ ਫਰਜੀ
ਖਬਰਾਂ ਵੇਖੀਆਂ ਹਨ। ਉਸ ਵਿਰੁੱਧ ਤੁਰੰਤ ਕਾਰਵਾਈ ਕਰਕੇ ਕੁੱਤੇ ਦੀ ਤਰਾਂ ਬਾਹਰ ਸੁੱਟ ਦਿਓ।' ਟਰੰਪ ਨੇ ਕਿਹਾ ਹੈ ਕਿ '' ਉਸ ਨੇ
ਯਮਲੋਕ ਕਹਾਣੀ ਤੋਂ ਲੈਪਟਾਪ ਉਪਰ ਝੂਠ ਬੋਲਿਆ ਹੈ। ਹੁਣ ਉਸ ਨੇ ਪ੍ਰਮਾਣੂ ਟਿਕਾਣਿਆਂ ਬਾਰੇ ਝੂਠ ਬੋਲ ਕੇ ਸਾਡੇ ਦੇਸ਼ ਭਗਤ
ਪਾਇਲਟਾਂ ਦੇ ਅਕਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦ ਕਿ ਉਨਾਂ ਨੇ ਮਹਾਨ ਕੰਮ ਕੀਤਾ ਹੈ। ਇਥੇ ਜਿਕਰਯੋਗ ਹੈ ਕਿ
ਬਰਟਰੰਡ ਤੇ ਸੀ ਐਨ ਐਨ ਨੇ ਇਸ ਹਫਤੇ ਦੇ ਸ਼ੁਰੂ ਵਿਚ ਪ੍ਰਸਾਰਿਤ ਇਕ ਰਿਪੋਰਟ ਵਿਚ ਕਿਹਾ ਸੀ ਕਿ ਅਮਰੀਕਾ ਵੱਲੋਂ ਇਰਾਨ ਦੇ
ਜੋ 3 ਪ੍ਰਮਾਣੂ ਟਿਕਾਣਿਆਂ 'ਤੇ ਹਮਲਾ ਕੀਤਾ ਗਿਆ ਹੈ ਉਸ ਹਮਲੇ ਵਿੱਚ ਪ੍ਰਮਾਣੂ ਟਿਕਾਣੇ ਤਬਾਹ ਨਹੀਂ ਹੋਏ। ਇਨਾਂ ਹਮਲਿਆਂ ਨਾਲ
ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਕੁਝ ਮਹੀਨੇ ਪਿਛੇ ਜਰੂਰ ਪਿਆ ਹੈ। ਇਸ ਰਿਪੋਰਟ ਤੋਂ ਖਫ਼ਾ ਟਰੰਪ ਨੇ ਬਰਟਰੰਡ ਬਾਰੇ ਵਿਵਾਦਤ
ਗੱਲਾਂ ਕੀਤੀਆਂ ਹਨ।

ਮਿਆਂਮਾਰ ਵਿੱਚ ਬੋਧੀ ਮੱਠ  ‘ਤੇ ਹਵਾਈ ਹਮਲਾ,…

ਨਾਪੀਦਾ, 12 ਜੁਲਾਈ- ਦੇਰ ਰਾਤ ਮਿਆਂਮਾਰ ਦੇ ਸਾਗਿੰਗ ਖੇਤਰ ਵਿੱਚ ਇੱਕ ਬੋਧੀ ਮੱਠ  ‘ਤੇ ਹੋਏ ਹਵਾਈ ਹਮਲੇ  ਵਿੱਚ 23…

ਵੱਡਾ ਹਾਦਸਾ, ਚਾਰ ਮੰਜ਼ਿਲਾ ਇਮਾਰਤ…

ਨਵੀਂ ਦਿੱਲੀ, 12 ਨਵੀਂ ਦਿੱਲੀ, 12 ਜੁਲਾਈ-…

ਭਿਆਨਕ ਸੜਕ ਹਾਦਸਾ, ਟਰੱਕ ਡੂੰਘੀ…

ਛੱਤੀਸਗੜ੍ਹ:   ਕਬੀਰਧਾਮ ਵਿੱਚ ਸ਼ੁੱਕਰਵਾਰ ਤੜਕੇ ਇੱਕ…

‘ਮੁੱਖ ਮੰਤਰੀ ਬਣਨ ਮਗਰੋਂ ਵੀ…

ਦਿੱਲੀ, 11 ਜੁਲਾਈ -ਪੰਜਾਬ ਦੇ ਮੁੱਖ ਮੰਤਰੀ…

Listen Live

Subscription Radio Punjab Today

Subscription For Radio Punjab Today

ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਰੀ ਦੇ…

ਕੈਨੇਡਾ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਮੈਟਾ, ਐਕਸ, ਟਿੱਕਟੋਕ ਅਤੇ ਹੋਰ ਸਾਰੇ…

ਮਿਆਂਮਾਰ ਵਿੱਚ ਬੋਧੀ ਮੱਠ  ‘ਤੇ…

ਨਾਪੀਦਾ, 12 ਜੁਲਾਈ- ਦੇਰ ਰਾਤ ਮਿਆਂਮਾਰ ਦੇ…

ਕੌਣ ਹੈ ਹਰਜੀਤ ਲਾਡੀ? ਜਿਸ…

ਕੈਨੇਡਾ ਚ ਕਪਿਲ ਸ਼ਰਮਾ ਦੇ ਹਾਲ ਹੀ…

ਸਰੀ ‘ਚ ਤਿੰਨ ਦਿਨ ਪਹਿਲਾਂ…

ਕੈਨੇਡਾ, 10 ਜੁਲਾਈ -ਸਰੀ ‘ਚ ਕਿਪਿਲ ਸ਼ਰਮਾ…

Our Facebook

Social Counter

  • 49401 posts
  • 0 comments
  • 0 fans