ਬਠਿੰਡਾ, 26 ਜੂਨ : ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਨਵੀਂ ਲੈਂਡ ਪੁਲਿੰਗ ਪਾਲਿਸੀ ਸਬੰਧੀ ਅੱਜ ਉਪ ਮੰਡਲ ਮੈਜਿਸਟਰੇਟ-ਕਮ-ਲੈਂਡ ਐਕਜੁਏਸ਼ਨ ਕੁਲੈਕਟਰ, ਬਠਿੰਡਾ ਸ. ਬਲਕਰਨ ਸਿੰਘ ਮਾਹਲ ਵੱਲੋਂ ਪਿੰਡ ਨਰੂਆਣਾ ਅਤੇ ਪੱਤੀ-ਝੁੱਟੀ, ਬਠਿੰਡਾ ਦੇ ਕਿਸਾਨਾਂ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਉਪ ਮੰਡਲ ਮੈਜਿਸਟਰੇਟ-ਕਮ-ਲੈਂਡ ਐਕਜੁਏਸ਼ਨ ਕੁਲੈਕਟਰ, ਬਠਿੰਡਾ ਸ. ਬਲਕਰਨ ਸਿੰਘ ਮਾਹਲ ਨੇ ਜਮੀਨ ਮਾਲਕਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਪਾਲਿਸੀ ਤਹਿਤ ਪਿੰਡ ਜੋਧਪੁਰ, ਨਰੂਆਣਾ ਅਤੇ ਪੱਤੀ ਝੁੱਟੀ ਵਿਖੇ ਨਵੇਂ ਅਰਬਨ ਅਸਟੇਟ ਸਥਾਪਤ ਕਰਨ ਜਾ ਰਹੀ ਹੈ . ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਅਰਬਨ ਅਸਟੇਟਾਂ ਵਿੱਚ ਭਾਈਵਾਲ ਤੌਰ ਤੇ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ।
ਇਸ ਦੌਰਾਨ ਉਹਨਾਂ ਵੱਲੋਂ ਕਿਸਾਨਾਂ ਨੂੰ ਲੈਂਡ ਪੁਲਿੰਗ ਨਾਲ ਹੋਣ ਵਾਲੇ ਫਾਇਦਿਆਂ ਸਬੰਧੀ ਵਿਸਥਾਰ ਨਾਲ ਦੱਸਿਆ ਗਿਆ।
ਇਸ ਮੌਕੇ ਇਨ੍ਹਾਂ ਪਿੰਡਾਂ ਦੇ ਕਰੀਬ 60 ਕਿਸਾਨ ਹਾਜ਼ਰ ਸਨ।