Menu

ਜ਼ਿਲ੍ਹਾ ਐਸ.ਏ.ਐਸ ਨਗਰ (ਮੁਹਾਲੀ) ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਇਆ ਜਾਵੇਗਾ

ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਸੀਨੀਅਰ ਵਿਭਾਗੀ ਅਧਿਕਾਰੀਆਂ ਅਤੇ ਜ਼ਿਲ੍ਹਾ ਐਸ.ਏ.ਐਸ ਨਗਰ (ਮੁਹਾਲੀ) ਦੇ ਅਧਿਕਾਰੀਆਂ, ਕਾਰਜ ਸਾਧਕ ਅਫਸਰਾਂ ਨਾਲ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਨੇ ਪੰਜਾਬ ਦੇ ਸ਼ਹਿਰਾਂ ਨੂੰ ਸਾਫ-ਸੁਥਰਾ ਤੇ ਸੁੰਦਰ ਬਣਾਉਣ ਦਾ ਸੰਕਲਪ ਲੈਂਦਿਆਂ ਕਿਹਾ ਕਿ ਐਸ.ਏ.ਐਸ ਨਗਰ (ਮੁਹਾਲੀ) ਦੀਆਂ ਸ਼ਹਿਰੀ ਸਥਾਨਕ ਇਕਾਈਆਂ ਨਗਰ ਕੌਂਸਲ ਖਰੜ, ਡੇਰਾਬਸੀ, ਰਾਜਪੁਰਾ, ਬਨੂੜ, ਜ਼ੀਰਕਪੁਰ, ਲਾਲੜੂ, ਨਵਾਂ ਗਾਓਂ, ਘੜੂੰਆਂ ਅਤੇ ਕੁਰਾਲੀ ਨੂੰ ਸਾਫ-ਸੁਥਰਾ ਅਤੇ ਸੁੰਦਰ ਬਣਾਇਆ ਜਾਵੇਗਾ।

ਵਿਭਾਗੀ ਅਧਿਕਾਰੀਆਂ ਨੂੰ ਸ਼ਹਿਰੀ ਵਿਕਾਸ ਦੇ ਕਾਰਜਾਂ ਨੂੰ ਯੋਜਨਾਬੱਧ ਢੰਗ ਨਾਲ ਨੇਪਰੇ ਚਾੜਨ ਦੀ ਹਦਾਇਤ ਦਿੰਦਿਆਂ ਮੰਤਰੀ ਨੇ ਕਿਹਾ ਕਿ ਮੁਹਾਲੀ ਦੀਆਂ ਸ਼ਹਿਰੀ ਸਥਾਨਕ ਇਕਾਈਆਂ ਵਿਖੇ ਲੈਂਡ ਸਕੇਪਿੰਗ, ਸੜਕਾਂ ਦਾ ਵਿਕਾਸ, ਮੁਹਾਲੀ ਸ਼ਹਿਰ ਅਧੀਨ ਆਉਣੇ ਪਿੰਡਾਂ ਦਾ ਸੁੰਦਰੀ ਕਰਨ, ਸ਼ਹਿਰੀ ਨਾਗਰਿਕਾਂ ਦੀਆਂ ਸਹੂਲਤਾਂ ਦੇ ਕਾਰਜ, ਸ਼ਹਿਰਾਂ ‘ਚ ਉਸਾਰੀਆਂ ਜਾ ਰਹੀਆਂ ਇਮਾਰਤਾਂ ਨੂੰ ਸੁਰੱਖਿਆ ਦੇ ਨਿਯਮਾਂ ਤਹਿਤ ਉਸਾਰਨਾ ਯਕੀਨੀ ਬਣਾਇਆ ਜਾਵੇ।

ਡਾ. ਰਵਜੋਤ ਸਿੰਘ ਨੇ ਪ੍ਰਗਤੀ ਅਧੀਨ ਵਿਕਾਸ ਕਾਰਜਾਂ ਦੀ ਵਿਥਾਰਤ ਜਾਣਕਾਰੀ ਹਾਸਲ ਕਰਨ ਮਗਰੋਂ ਕਿਹਾ ਕਿ ਇਹ ਵਿਕਾਸ ਕਾਰਜ ਨਿਰਧਾਰਤ ਸਮੇਂ-ਸੀਮਾਂ ਅੰਦਰ ਮੁਕੰਮਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰੀ ਨਾਗਰਿਕਾਂ ਸਹੂਲਤਾਂ ਪੰਜਾਬ ਸਰਕਾਰ ਦੀ ਤਰਜੀਹ ਹੈ ਅਤੇ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਸੀ.ਈ.ਓ. ਪੀ.ਐਮ.ਆਈ.ਡੀ.ਸੀ. ਸ੍ਰੀਮਤੀ ਦੀਪਤੀ ਉੱਪਲ, ਸੰਯੁਕਤ ਡਾਇਰੈਕਟਰ ਸਥਾਨਕ ਸਰਕਾਰ ਸ੍ਰੀ ਜਗਦੀਪ ਸਹਿਗਲ, ਕਮਿਸ਼ਨਰ ਨਗਰ ਨਿਗਮ ਮੁਹਾਲੀ ਸ. ਪਰਮਿੰਦਰ ਪਾਲ ਸਿੰਘ, ਏ.ਡੀ.ਸੀ. ਸ਼ਹਿਰੀ ਵਿਕਾਸ ਸ. ਅਨਮੋਲ ਸਿੰਘ ਧਾਲੀਵਾਲ, ਚੀਫ ਇੰਜੀਨੀਅਰ ਸ੍ਰੀ ਨਰੇਸ਼ ਬੱਤਾ ਅਤੇ ਨਗਰ ਕੌਂਸਲ ਖਰੜ, ਡੇਰਾਬਸੀ, ਰਾਜਪੁਰਾ, ਬਨੂੜ, ਜ਼ੀਰਕਪੁਰ, ਲਾਲੜੂ, ਨਵਾਂ ਗਾਓਂ, ਘੜੂੰਆਂ ਅਤੇ ਕੁਰਾਲੀ ਦੇ ਕਾਰਜ ਸਾਧਕ ਅਫਸਰ ਹਾਜ਼ਰ ਸਨ।

ਮਿਆਂਮਾਰ ਵਿੱਚ ਬੋਧੀ ਮੱਠ  ‘ਤੇ ਹਵਾਈ ਹਮਲਾ,…

ਨਾਪੀਦਾ, 12 ਜੁਲਾਈ- ਦੇਰ ਰਾਤ ਮਿਆਂਮਾਰ ਦੇ ਸਾਗਿੰਗ ਖੇਤਰ ਵਿੱਚ ਇੱਕ ਬੋਧੀ ਮੱਠ  ‘ਤੇ ਹੋਏ ਹਵਾਈ ਹਮਲੇ  ਵਿੱਚ 23…

ਵੱਡਾ ਹਾਦਸਾ, ਚਾਰ ਮੰਜ਼ਿਲਾ ਇਮਾਰਤ…

ਨਵੀਂ ਦਿੱਲੀ, 12 ਨਵੀਂ ਦਿੱਲੀ, 12 ਜੁਲਾਈ-…

ਭਿਆਨਕ ਸੜਕ ਹਾਦਸਾ, ਟਰੱਕ ਡੂੰਘੀ…

ਛੱਤੀਸਗੜ੍ਹ:   ਕਬੀਰਧਾਮ ਵਿੱਚ ਸ਼ੁੱਕਰਵਾਰ ਤੜਕੇ ਇੱਕ…

‘ਮੁੱਖ ਮੰਤਰੀ ਬਣਨ ਮਗਰੋਂ ਵੀ…

ਦਿੱਲੀ, 11 ਜੁਲਾਈ -ਪੰਜਾਬ ਦੇ ਮੁੱਖ ਮੰਤਰੀ…

Listen Live

Subscription Radio Punjab Today

Subscription For Radio Punjab Today

ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸਰੀ ਦੇ…

ਕੈਨੇਡਾ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਮੈਟਾ, ਐਕਸ, ਟਿੱਕਟੋਕ ਅਤੇ ਹੋਰ ਸਾਰੇ…

ਮਿਆਂਮਾਰ ਵਿੱਚ ਬੋਧੀ ਮੱਠ  ‘ਤੇ…

ਨਾਪੀਦਾ, 12 ਜੁਲਾਈ- ਦੇਰ ਰਾਤ ਮਿਆਂਮਾਰ ਦੇ…

ਕੌਣ ਹੈ ਹਰਜੀਤ ਲਾਡੀ? ਜਿਸ…

ਕੈਨੇਡਾ ਚ ਕਪਿਲ ਸ਼ਰਮਾ ਦੇ ਹਾਲ ਹੀ…

ਸਰੀ ‘ਚ ਤਿੰਨ ਦਿਨ ਪਹਿਲਾਂ…

ਕੈਨੇਡਾ, 10 ਜੁਲਾਈ -ਸਰੀ ‘ਚ ਕਿਪਿਲ ਸ਼ਰਮਾ…

Our Facebook

Social Counter

  • 49401 posts
  • 0 comments
  • 0 fans