ਗੁਜਰਾਤ, 26 ਜੂਨ-ਮੈ 20 ਸਾਲਾਂ ਤੱਕ ਭਾਜਪਾ ਦੇ ਅਲੱਗ ਅਲੱਗ ਅਹੁਦਿਆਂ ਤੇ ਕੰਮ ਕੀਤਾ ਤੇ ਸਤਾਧਾਰੀ ਪਾਰਟੀ ਨੂੰ ਛੱਡ ਕੇ ਮੈਂ ਨੇ ਉਸ ਸਮੇਂ ਆਮ ਆਦਮੀ ਪਾਰਟੀ ਨੁੰ ਜੁਆਇਨ ਕੀਤਾ ਸੀ, ਜਦੋਂ ਗੁਜਰਾਤ ਇਸ ਪਾਰਟੀ ਨੂੰ ਕੋਈ ਨਹੀਂ ਸੀ ਜਾਣਦਾ। ਇਹ ਸ਼ਬਦ ਬੋਟਾਦ ਤੋਂ ਉਮੇਸ ਮਕਵਾਨਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਤੋਂ ਬਾਅਦ ਕਹੇ।
ਉਨ੍ਹਾਂ ਕਿਹਾ ਕਿ ਸਾਨੂੰ ਲਗਦਾ ਹੈ ਕਿ ਆਮ ਆਦਮੀ ਪਾਰਟੀ ਡਾਂ ਬੀਆਰ ਅੰਬੇਦਕਾਰ ਦੇ ਸਿਧਾਂਤਾਂ ਤੋਂ ਖੁੰਝ ਚੁੱਕੀ ਹੈ, ਜਿਸ ਲਈ ਮੈਂ ਪਾਰਟੀ ਤੋਂ ਅਸਤੀਫਾ ਦੇ ਰਿਹਾ ਹਾਂ। ਉਨ੍ਹਾਂ ਨੇ ਆਪਣੇ ਅਸਤੀਫੇ ‘ਚ ਇਹ ਵੀ ਕਿਹਾ ਮੈਂ ਪਾਰਟੀ ਦੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ ਕਿ ਨਾ ਕਿ ਪਾਰਟੀ ਤੋਂ।
ਮਕਵਾਨਾ ਦੇ ਅਸਤੀਫੇ ਤੋਂ ਥੋੜੀ ਦੇਰ ਬਾਅਦ ਹੀ ਆਪ ਗੁਜਰਾਤ ਦੇ ਪ੍ਰਧਾਨ ਇਸੂਦਾਨ ਗੜਵੀ ਨੇ ਟਵੀਟ ਕੀਤਾ ਤੇ ਕਿਹਾ ‘ਉਮੇਸ ਮਕਵਾਨਾ ਨੂੰ ਪਾਰਟੀ ਅਤੇ ਗੁਜਰਾਤ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ ਕਰਕੇ ਪਾਰਟੀ ‘ਚੋਂ ਪੰਜ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ’।
ਇਥੇ ਦੱਸਣਾ ਬਣਦਾ ਹੈ ਕਿ ਮਕਵਾਨਾ ਨੇ ਇਹ ਕਦਮ ਉਸ ਸਮੇਂ ਚੁੱਕਿਆ ਹੈ ਜਦੋਂ ਤਿੰਨ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ ਵਿਸਾਵਦਰ ਸੀਟ ਤੋਂ ਉੱਪ ਚੋਣ ਜਿੱਤ ਕੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਸੀ।